16000 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਦਿਲ ਦੇ ਡਾਕਟਰ ਦਾ ਹਾਰਟ ਅਟੈਕ ਕਾਰਨ ਦਿਹਾਂਤ
Published : Jun 8, 2023, 7:44 am IST
Updated : Jun 8, 2023, 8:45 am IST
SHARE ARTICLE
Known Gujarat cardiologist Gaurav Gandhi dies of heart failure at 41: Report
Known Gujarat cardiologist Gaurav Gandhi dies of heart failure at 41: Report

41 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ


ਅਹਿਮਦਾਬਾਦ: ਗੁਜਰਾਤ ਦੇ ਮਸ਼ਹੂਰ ਕਾਰਡੀਓਲੋਜਿਸਟ ਗੌਰਵ ਗਾਂਧੀ ਦਾ ਦਿਹਾਂਤ ਹੋ ਗਿਆ ਹੈ। 16,000 ਤੋਂ ਵੱਧ ਦਿਲ ਦੀਆਂ ਸਰਜਰੀਆਂ ਕਰਨ ਵਾਲੇ 41 ਸਾਲਾ ਗੌਰਵ ਗਾਂਧੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹਜ਼ਾਰਾਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਦੀ ਮੌਤ ਨੇ ਲੋਕਾਂ ਨੂੰ ਸਦਮੇ ਦੇ ਨਾਲ-ਨਾਲ ਹੈਰਾਨੀ ਵਿਚ ਵੀ ਪਾ ਦਿਤਾ ਹੈ।

ਇਹ ਵੀ ਪੜ੍ਹੋ: 12 ਜੂਨ ਨੂੰ ਪਿਪਲੀ 'ਚ ਇਕੱਠੇ ਹੋਣਗੇ ਦੇਸ਼ ਦੇ ਕਿਸਾਨ, ਕੀਤਾ ਜਾਵੇਗਾ ‘ਐਮ.ਐਸ.ਪੀ. ਲਿਆਉ ਕਿਸਾਨ ਬਚਾਉ’ ਅੰਦੋਲਨ

ਗੌਰਵ ਗਾਂਧੀ ਨੇ ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਨੂੰ ਵੀ ਮਰੀਜ਼ਾਂ ਨੂੰ ਡਾਕਟਰੀ ਸਲਾਹ ਦਿਤੀ। ਰਾਤ ਨੂੰ ਉਹ ਪੈਲੇਸ ਰੋਡ 'ਤੇ ਅਪਣੇ ਘਰ ਪਰਤੇ ਅਤੇ ਪ੍ਰਵਾਰ ਨਾਲ ਰਾਤ ਦਾ ਖਾਣਾ ਖਾ ਕੇ ਸੌਂ ਗਏ। ਅਗਲੇ ਦਿਨ ਸਵੇਰੇ 6 ਵਜੇ ਜਦੋਂ ਪ੍ਰਵਾਰਕ ਮੈਂਬਰ ਜਾਗ ਗਏ ਤਾਂ ਉਨ੍ਹਾਂ ਦੇਖਿਆ ਕਿ ਗੌਰਵ ਦੀ ਹਾਲਤ ਠੀਕ ਨਹੀਂ ਹੈ। ਛਾਤੀ 'ਚ ਦਰਦ ਹੋਣ 'ਤੇ ਉਸ ਨੂੰ ਤੁਰੰਤ ਜੀਜੀ ਹਸਪਤਾਲ ਲਿਜਾਇਆ ਗਿਆ, ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਅਮਰੀਕੀ ਯਾਤਰਾ ਬਨਾਮ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ

ਗੌਰਵ ਗਾਂਧੀ ਦੀ ਮੌਤ ਦੀ ਖ਼ਬਰ ਮਿਲਦੇ ਹੀ ਹਸਪਤਾਲ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਉਨ੍ਹਾਂ ਦੇ ਕਈ ਮਰੀਜ਼ ਵੀ ਹਸਪਤਾਲ ਦੇ ਬਾਹਰ ਪਹੁੰਚ ਗਏ।ਗੌਰਵ ਗਾਂਧੀ ਨੇ ਜਾਮਨਗਰ ਤੋਂ ਹੀ ਐਮ.ਬੀ.ਬੀ.ਐਸ. ਅਤੇ ਫਿਰ ਐਮ.ਡੀ. ਦੀ ਡਿਗਰੀ ਲਈ। ਇਸ ਤੋਂ ਬਾਅਦ ਉਹ ਕਾਰਡੀਓਲੋਜੀ ਦੀ ਪੜ੍ਹਾਈ ਕਰਨ ਲਈ ਅਹਿਮਦਾਬਾਦ ਚਲੇ ਗਏ।

ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (8 ਜੂਨ 2023)

ਉਹ ਜਾਮਨਗਰ ਵਿਚ ਰਹਿ ਕੇ ਲੋਕਾਂ ਦਾ ਇਲਾਜ ਕਰਨ ਲੱਗੇ। ਥੋੜ੍ਹੇ ਸਮੇਂ ਵਿਚ ਹੀ ਉਹ ਸੌਰਾਸ਼ਟਰ ਦੇ ਸਭ ਤੋਂ ਵਧੀਆ ਡਾਕਟਰਾਂ ਵਿਚੋਂ ਇਕ ਬਣ ਗਏ। ਖ਼ਬਰਾਂ ਮੁਤਾਬਕ ਕੁਝ ਸਾਲਾਂ 'ਚ ਹੀ ਉਹ 16 ਹਜ਼ਾਰ ਤੋਂ ਵੱਧ ਲੋਕਾਂ ਦੇ ਦਿਲ ਦੇ ਆਪਰੇਸ਼ਨ ਕਰ ਚੁੱਕੇ ਹਨ। ਉਹ ਅਕਸਰ ਸੋਸ਼ਲ ਮੀਡੀਆ ਅਤੇ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਦੇ ਰਹਿੰਦੇ ਸਨ।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement