ਮੋਦੀ ਦੇ ਬੈਲ ਗੱਡੀ ਵਾਲੇ ਬਿਆਨ ਉੱਤੇ ਕਾਂਗਰਸ ਨੇ ਦਿੱਤਾ ਮੂੰਹਤੋੜ ਜਵਾਬ
Published : Jul 8, 2018, 12:19 pm IST
Updated : Jul 8, 2018, 12:19 pm IST
SHARE ARTICLE
congress speaker RPN Singh
congress speaker RPN Singh

ਮੋਦੀ ਦੇ ਬੈਲ ਗੱਡੀ ਵਾਲੇ ਬਿਆਨ ਉੱਤੇ ਕਾਂਗਰਸ ਨੇ ਦਿੱਤਾ ਮੂੰਹਤੋੜ ਜਵਾਬ

ਨਵੀਂ ਦਿੱਲੀ, ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀਜੇਪੀ ਦੇ ਭ੍ਰਿਸ਼ਟ ਮੁੱਖ ਮੰਤਰੀਆਂ ਅਤੇ ਨੇਤਾਵਾਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਜਦੋਂ ਉਹ ਸੱਤਾ ਵਿਚ ਆਉਣਗੇ ਤਾਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਵਾਕੇ ਸਾਰਿਆ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਕੋਈ ਵੀ ਬੇਲ ਉੱਤੇ ਬਾਹਰ ਨਹੀਂ ਆਵੇਗਾ। ਕਾਂਗਰਸੀ ਬੁਲਾਰੇ ਆਰਪੀਐਨ ਸਿੰਘ ਨੇ ਕਿਹਾ ਕੇ ਸਰਕਾਰ ਆਉਣ ਉੱਤੇ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਭਾਜਪਾ ਦੇ ਲੋਕ ਬੇਲ ਉੱਤੇ ਨਹੀਂ ਸਗੋਂ ਜੇਲ੍ਹ ਵਿਚ ਹੋਣਗੇ।

congress speaker RPN Singhcongress speaker RPN Singh ਪਾਰਟੀ ਬੁਲਾਰੇ ਆਰਪੀਐਨ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, ਕੇ ਜੀਐਸਪੀਸੀ (ਗੁਜਰਾਤ ਸਟੇਟ ਪੇਟਰੋਲਿਅਮ ਕਾਰਪੋਰੇਸ਼ਨ) ਵਿਚ ਕਰੋੜਾਂ ਰੁਪਏ ਦੇ ਘਪਲੇ ਦੀ ਗੱਲ ਆਈ ਹੈ। ਉਨ੍ਹਾਂ ਕਿਹਾ ਕੇ ਅਮਿਤ ਸ਼ਾਹ ਦੇ ਪੁੱਤਰ ਨੇ ਕੀ ਕੀਤਾ ਉਹ ਸਾਰਿਆ ਨੂੰ ਪਤਾ ਹੈ। ਇਸ ਸਰਕਾਰ ਦੇ ਕਈ ਮੰਤਰੀਆਂ ਦੇ ਬਾਰੇ ਵਿਚ ਅਸੀਂ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕੇ ਕਿਸੇ ਦੇ ਖ਼ਿਲਾਫ਼ ਵੀ ਪ੍ਰਧਾਨ ਮੰਤਰੀ ਨੇ ਜਾਂਚ ਤੱਕ ਨਹੀਂ ਕਾਰਵਾਈ ਉਨ੍ਹਾਂ ਨੇ ਕਿਹਾ ਕੇ ਜਿਸ ਦਿਨ ਸਾਡੀ ਸਰਕਾਰ ਆ ਗਈ ਤਾਂ ਭ੍ਰਿਸ਼ਟਾਚਾਰ ਦੇ ਇਸ ਸਾਰੇ ਮਾਮਲਿਆਂ ਦੀ ਜਾਂਚ ਮੁੱਢ ਤੋਂ ਕਾਰਵਾਈ ਜਾਵੇਗੀ।

congress speaker RPN Singhcongress speaker RPN Singhਉਸ ਤੋਂ ਬਾਅਦ ਜੋ ਭ੍ਰਿਸ਼ਟ ਮਿਲਣਗੇ ਉਹ ਬੇਲ ਉੱਤੇ ਨਹੀਂ ਰਹਿਣੇ ਸਗੋਂ ਸਿੱਧੇ ਜੇਲ੍ਹ ਵਿਚ ਹੋਣਗੇ। ਸਿੰਘ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ‘ਟਰੈਕਟਰ ਤੋਂ ਬੈਲ ਗੱਡੀਆਂ’ ਉੱਤੇ ਲਿਆਉਣ ਦਾ ਕੰਮ ਕੀਤਾ ਹੈ। ਦਰਅਸਲ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਉੱਤੇ ਸਿੱਧਾ ਨਿਸ਼ਾਨਾ ਸਾਧਦਿਆਂ ਜੈਪੁਰ ਵਿਚ ਆਯੋਜਿਤ ਰੈਲੀ ਵਿਚ ਕਿਹਾ ਸੀ ਕਿ ਲੋਕ ਕਾਂਗਰਸ ਪਾਰਟੀ ਨੂੰ ਇਨ੍ਹਾਂ ਦਿਨਾਂ ਵਿਚ ਬੈਲ ਗੱਡੀ  ਦੇ ਨਾਮ ਨਾਲ ਸੰਬੋਧਨ ਕਰਨ ਲੱਗੇ ਹਨ ਕਿਉਂਕਿ ਵਰਤਮਾਨ ਸਮੇਂ ਵਿਚ ਕਾਂਗਰਸ ਦੇ ਕਈ ਦਿੱਗਜ ਨੇਤਾ ਅਤੇ ਸਾਬਕਾ ਮੰਤਰੀ ਜ਼ਮਾਨਤ (ਬੇਲ) ਉੱਤੇ ਬਾਹਰ ਹਨ।

narender modiNarender modiਆਰਪੀਐਨ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ ਸਰਕਾਰ ਦੇ ਕਰੋੜਾਂ ਰੁਪਏ ਖਰਚ ਕੀਤੇ ਗਏ ਅਤੇ ਕਿਸਾਨਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ। ਪ੍ਰਧਾਨ ਮੰਤਰੀ ਤੋਂ ਕੁੱਝ ਵਿਕਾਸ ਯੋਜਨਾਵਾਂ ਦੀ ਘੋਸ਼ਣਾ ਕੀਤੇ ਜਾਣ ਦੇ ਸਬੰਧ ਵਿਚ ਸਿੰਘ ਨੇ ਕਿਹਾ ਕਿ ਚੋਣ ਤੋਂ ਕੁੱਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਰਾਜਸਥਾਨ ਦੀਆਂ ਸਮਸਿਆਵਾਂ ਦੀ ਯਾਦ ਆਈ ਹੈ।  ਉਨ੍ਹਾਂ ਨੇ ਕਈ ਯੋਜਨਾਵਾਂ ਦਾ ਐਲਾਨ ਕੀਤਾ ਪਰ ਉਨ੍ਹਾਂ ਨੂੰ ਪੂਰਾ ਕਰਨ ਦੀ ਤਰੀਕ ਨਹੀਂ ਦੱਸੀ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement