
ਪਤੀ ਨੇ ਬਚਾਉਣ ਦਾ ਵੀ ਨਹੀਂ ਕੀਤਾ ਯਤਨ
ਝਾਰਖੰਡ: ਝਾਰਖੰਡ ਦੇ ਜਮਸ਼ੇਦਪੁਰ ਦੇ ਜੁਗਸਲਾਈ ਦੇ ਗਊਸ਼ਾਲਾ ਚੌਂਕ ਓਸਵਾਲ ਕਲੋਨੀ ਵਿਚ ਰਹਿਣ ਵਾਲੀ ਪ੍ਰਭਾ ਦੇਵੀ ਦਿਨ ਦੇ ਇਕ ਵਜੇ ਅਪਣੇ ਹੀ ਘਰ ਵਿਚ ਸੜ ਰਹੀ ਸੀ ਪਰ ਪਤੀ ਰਾਜਨ ਸਾਹ ਨੇ ਬਚਾਉਣ ਦਾ ਯਤਨ ਹੀ ਨਹੀਂ ਕੀਤਾ। ਬੇਟੀ ਆਇਸ਼ਾ ਜਦੋਂ ਬਚਾਉਣ ਲਈ ਗਈ ਤਾਂ ਰਾਜਨ ਨੇ ਉਸ ਨੂੰ ਕੁੱਟਿਆ। ਘਟਨਾ ਤੋਂ ਬਾਅਦ ਉਸ ਦਾ ਪਤੀ ਅਪਣੀ ਪਤਨੀ ਨੂੰ ਇਲਾਜ ਲਈ ਹਸਪਤਾਲ ਵੀ ਨਹੀਂ ਲੈ ਕੇ ਗਿਆ।
Arrested
ਬਾਅਦ ਵਿਚ ਉਸ ਦੇ ਪੇਕਿਆਂ ਨੂੰ ਇਸ ਦੀ ਸੂਚਨਾ ਮਿਲੀ ਅਤੇ ਉਹ ਇਸ ਸਥਾਨ 'ਤੇ ਪਹੁੰਚੇ ਅਤੇ ਉਸ ਨੂੰ ਟੀਐਮਐਚ ਵਿਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਕਿਹਾ ਕਿ ਉਹ 50 ਫ਼ੀਸਦੀ ਸੜ ਚੁੱਕੀ ਸੀ। ਪੂਰੇ ਮਾਮਲੇ ਵਿਚ ਪ੍ਰਭਾ ਦੇ ਭਰਾ ਕੇਸ਼ਵ ਪ੍ਰਸਾਦ ਨੇ ਭੈਣ ਦੇ ਸਹੁਰਿਆਂ ਵਿਰੁਧ ਆਤਮ ਹੱਤਿਆ ਲਈ ਉਕਸਾਉਣ ਦਾ ਆਰੋਪ ਲਗਾਉਂਦੇ ਹੋਏ ਜੁਗਸਲਾਈ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ।
ਮਾਮਲੇ ਵਿਚ ਆਰੋਪੀ ਪਤੀ ਰਾਜਨ ਕੁਮਾਰ, ਸੱਸ ਸ਼ਾਂਤੀ ਦੇਵੀ, ਚਾਚੀ ਸੱਸ ਮੀਨਾ ਦੇਵੀ ਅਤੇ ਆਯੁਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ। ਕੇਸ਼ਵ ਪ੍ਰਸ਼ਦਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੂੰ ਉਸ ਦਾ ਸਹੁਰਾ ਪਰਵਾਰ ਪਿਛਲੇ 20 ਸਾਲਾਂ ਤੋਂ ਦਹੇਜ ਲਈ ਮਜਬੂਰ ਕਰ ਰਿਹਾ ਹੈ। ਦਹੇਜ ਨਾ ਦੇਣ ਤੇ ਸ਼ਰੀਰਕ ਅਤੇ ਮਾਨਸਿਕ ਰੂਪ ਤੋਂ ਵੀ ਦਬਾਅ ਪਾਇਆ ਜਾਂਦਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਭਾਜਪਾ ਦੀ ਬਾਰੀ ਮੁਰਮੂ ਅਤੇ ਉਪ ਮੁੱਖੀ ਸੁਨਿਲ ਗੁਪਤਾ ਜੁਗਸਲਾਈ ਥਾਣੇ ਪਹੁੰਚੇ ਅਤੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।