ਕਾਂਵੜੀਆਂ 'ਤੇ ਪੁਲਿਸ ਨੇ ਹੈਲੀਕਾਪਟਰ ਨਾਲ ਫੁੱਲ ਵਰਸਾਕੇ ਕੀਤਾ ਸਵਾਗਤ
Published : Aug 8, 2018, 5:29 pm IST
Updated : Aug 8, 2018, 5:29 pm IST
SHARE ARTICLE
Flowers on Kanwadiyas with Helicopter
Flowers on Kanwadiyas with Helicopter

ਇਸ ਵਾਰ ਕਾਂਵੜ ਯਾਤਰਾ ਦੇ ਦੌਰਾਨ ਬਿਹਤਰ ਇੰਤਜ਼ਾਮ ਕਰਨ ਵਿਚ ਉੱਤਰ ਪ੍ਰਦੇਸ਼ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ

ਮੇਰਠ, ਇਸ ਵਾਰ ਕਾਂਵੜ ਯਾਤਰਾ ਦੇ ਦੌਰਾਨ ਬਿਹਤਰ ਇੰਤਜ਼ਾਮ ਕਰਨ ਵਿਚ ਉੱਤਰ ਪ੍ਰਦੇਸ਼ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਕਾਂਵੜ ਯਾਤਰਾ ਦੇ ਦੌਰਾਨ ਜਗ੍ਹਾ - ਜਗ੍ਹਾ ਪੁਲਿਸ ਦੀ ਡਿਊਟੀ ਲਗਾਈ ਗਈ ਹੈ ਅਤੇ ਪ੍ਰਸ਼ਾਸਨ ਵੀ ਮੁਸਤੈਦ ਹੈ। ਸਿਰਫ ਸੁਰੱਖਿਆ - ਪ੍ਰਬੰਧ ਹੀ ਨਹੀਂ ਸਗੋਂ ਯੂਪੀ ਪੁਲਿਸ ਕਾਂਵੜੀਆਂ ਦੇ ਸਵਾਗਤ ਦਾ ਵੀ ਵਿਸ਼ੇਸ਼ ਇੰਤਜ਼ਾਮ ਕਰ ਰਹੀ ਹੈ। ਇਸ ਸਿਲਸਿਲੇ ਵਿਚ ਮੇਰਠ ਜ਼ੋਨ ਦੇ ਏਡੀਜੀ ਨੇ ਕਾਂਵੜ ਰਸਤਾ 'ਤੇ ਹਵਾਈ ਸਰਵੇਖਣ ਦੇ ਦੌਰਾਨ ਆਪਣੇ ਆਪ ਸ਼ਰਧਾਲੁਆਂ ਉੱਤੇ ਫੁੱਲ ਬਰਸਾਏ।

Flowers on Kanwadiyas with Helicopter Flowers on Kanwadiyas with Helicopter

ਮੇਰਠ ਜ਼ੋਨ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਕਾਂਵੜੀਆਂ ਲਈ ਹੈਲੀਕਾਪਟਰ ਨਾਲ ਫੁਲ ਬਰਸਾਤੇ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਦਰਅਸਲ ਮੰਗਲਵਾਰ ਨੂੰ ਏਡੀਜੀ ਪ੍ਰਸ਼ਾਂਤ ਕੁਮਾਰ  ਕਾਂਵੜ ਯਾਤਰਾ ਦੀ ਹਵਾਈ ਜਾਂਚ ਕਰਨ ਨਿਕਲੇ ਸਨ। ਉਨ੍ਹਾਂ ਨੇ ਮੇਰਠ ਤੋਂ ਸਹਾਰਨਪੁਰ ਤੱਕ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਂਵੜੀਆਂ ਉੱਤੇ ਫੁੱਲਾਂ ਦਾ ਮੀਂਹ ਪਾ ਦਿੱਤਾ। ਉਧਰ ਯੋਗੀ ਸਰਕਾਰ ਦੇ ਇੰਤਜ਼ਾਮਾਂ ਨਾਲ ਕਾਂਵੜੀਏ ਖੁਸ਼ ਹਨ ਅਤੇ 'ਯੋਗੀ ਤੁਹਾਡੇ ਰਾਜ ਵਿਚ, ਮਿਲ ਰਿਹਾ ਸਨਮਾਨ ਜਹਾਜ਼ ਵਿਚ' ਦੇ ਨਾਅਰੇ ਲਗਾ ਰਹੇ ਹਨ।  

Flowers on Kanwadiyas with Helicopter Flowers on Kanwadiyas with Helicopter

ਕਾਵੜੀਆਂ ਦਾ ਕਹਿਣਾ ਹੈ ਕਿ ਇਸ ਵਾਰ ਕਾਂਵੜ ਯਾਤਰਾ ਦੇ ਦੌਰਾਨ ਪਿਛਲੇ ਸਾਲ ਤੋਂ ਵੀ ਬਿਹਤਰ ਇੰਤਜ਼ਾਮ ਹਨ। ਅਸਲ ਵਿਚ ਯੋਗੀ ਸਰਕਾਰ ਦੇ ਕਾਰਜਕਾਲ ਦੀ ਇਹ ਦੂਜੀ ਕਾਂਵੜ ਯਾਤਰਾ ਹੈ। ਇਸ ਵਾਰ ਸਰਕਾਰੀ ਮਸ਼ੀਨਰੀ ਵੀ ਕਾਵੜੀਆਂ ਦੇ ਪ੍ਰਬੰਧ ਵਿਚ ਲੱਗੀ ਹੋਈ ਹੈ। ਮੇਰਠ ਵਿਚ ਡੀਐਮ ਅਤੇ ਐਸ ਐਸ ਪੀ ਨੇ ਸੋਮਵਾਰ ਨੂੰ ਹਰਦੁਆਰ ਤੋਂ ਆਏ ਕਾਂਵੜੀਆਂ ਉੱਤੇ ਫੁੱਲ ਬਰਸਾਏ ਸਨ। ਮੰਗਲਵਾਰ ਨੂੰ ਐਸ ਐਸ ਪੀ ਨੇ ਪੁਲਿਸ ਵਿਭਾਗ ਦੇ ਵੱਲੋਂ ਕਾਂਵੜ ਸੇਵਾ ਕੈਂਪ ਸ਼ੁਰੂ ਕੀਤੇ ਅਤੇ ਆਪਣੇ ਹੱਥਾਂ ਨਾਲ ਪ੍ਰਸ਼ਾਦ ਵੰਡਿਆ।

Flowers on Kanwadiyas with Helicopter Flowers on Kanwadiyas with Helicopter

ਜ਼ਿਲ੍ਹੇ ਵਿਚ ਕਾਂਵੜ ਯਾਤਰਾ ਦੀ ਸੁਰੱਖਿਆ ਦੇ ਕਈ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਲਈ ਕਾਂਵੜ ਮਾਰਗਾਂ ਵਿਚ 60 ਤੋਂ ਜ਼ਿਆਦਾ ਡ੍ਰੋਨ ਕੈਮਰੇ ਲਗਾਏ ਗਏ ਹਨ। ਨਾਲ ਹੀ ਏਡੀਜੀ ਨੇ ਸਥਾਨਕ ਲੋਕਾਂ, ਵਲੰਟੀਅਰਜ਼ ਅਤੇ ਜ਼ਿਲ੍ਹਾ ਪੁਲਿਸ, ਰੈਪਿਡ ਐਕਸ਼ਨ ਫੋਰਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤਾ ਸੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement