
ਸ਼ੁੱਕਰਵਾਰ ਨੂੰ ਕੇਰਲ ਵਿਚ ਵਾਪਰੇ ਭਿਆਨਕ ਜਹਾਜ਼ ਹਾਦਸੇ ਵਿਚ ਹੁਣ ਤੱਕ 2 ਪਾਇਲਟ ਅਤੇ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਕੇਰਲ ਵਿਚ ਵਾਪਰੇ ਭਿਆਨਕ ਜਹਾਜ਼ ਹਾਦਸੇ ਵਿਚ ਹੁਣ ਤੱਕ 2 ਪਾਇਲਟ ਅਤੇ 20 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਤਹਿਤ ਇਹ ਜਹਾਜ਼ 191 ਲੋਕਾਂ ਨਾਲ ਦੁਬਈ ਤੋਂ ਰਵਾਨਾ ਹੋਇਆ ਸੀ। ਸਿਵਲ ਹਵਾਬਾਜ਼ੀ ਮੰਤਰਾਲੇ ਦਾ ਜਾਂਚ ਵਿਭਾਗ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਇਸ ਹਾਦਸੇ ਦੀ ਜਾਂਚ ਕਰੇਗਾ।
Kerala Air India Plane Crash
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਏਆਈਬੀ ਦੀਆਂ ਦੋ ਟੀਮਾਂ ਕੋਝੀਕੋਡ ਜਾਂਚ ਲਈ ਭੇਜੀਆਂ ਗਈਆਂ ਹਨ। ਪਹਿਲੀ ਟੀਮ ਸਵੇਰੇ ਦੋ ਵਜੇ ਅਤੇ ਦੂਜੀ ਟੀਮ ਸਵੇਰੇ ਪੰਜ ਵਜੇ ਕੋਝੀਕੋਡ ਪਹੁੰਚੀ। ਬਚਾਅ ਕਾਰਜ ਖਤਮ ਹੋ ਗਿਆ ਹੈ ਅਤੇ ਜ਼ਖਮੀਆਂ ਦਾ ਇਲਾਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ।
Tweet
ਦੱਸ ਦਈਏ ਕਿ ਇਹ ਜਹਾਜ਼ ਲੈਂਡ ਕਰਦੇ ਸਮੇਂ 35 ਫੁੱਟ ਡੂੰਘੀ ਖਾਈ ਵਿਚ ਡਿੱਗਿਆ ਅਤੇ ਇਸ ਦੇ ਦੋ ਟੁਕੜੇ ਹੋ ਗਈ। ਹਰਦੀਪ ਸਿੰਘ ਪੁਰੀ ਨੇ ਕਿਹਾ, ‘ਕੋਝੀਕੋਡ ਵਿਚ ਵਾਪਰੇ ਜਹਾਜ਼ ਹਾਦਸੇ ਤੋਂ ਦੁਖੀ ਅਤੇ ਪਰੇਸ਼ਾਨ ਹਾਂ। ਏਅਰ ਇੰਡੀਆ ਐਕਸਪ੍ਰੈਸ ਦਾ ਫਲਾਈਟ ਨੰਬਰ AXB-1344 ਦੁਬਈ ਤੋਂ 191 ਲੋਕਾਂ ਨਾਲ ਚੱਲਿਆ ਸੀ ਪਰ ਬਾਰਿਸ਼ ਦੀ ਸਥਿਤੀ ਵਿਚ ਰਨਵੇ ਤੋਂ ਤਿਲਕ ਗਿਆ ਅਤੇ 35 ਫੁੱਟ ਹੇਠਾਂ ਘਾਟੀ ਵਿਚ ਜਾ ਡਿੱਗਿਆ’।
Kerala Air India Plane Crash
ਉਹਨਾਂ ਕਿਹਾ, ‘ਅਸੀਂ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ। ਰਾਜ ਦੀ ਪੁਲਿਸ ਨੇ 20 ਮੌਤਾਂ ਦੀ ਸੂਚਨਾ ਦਿੱਤੀ ਹੈ। ਏਅਰ ਇੰਡੀਆ ਅਤੇ ਏਏਆਈ ਦੀਆਂ ਰਾਹਤ ਟੀਮਾਂ ਨੂੰ ਤੁਰੰਤ ਦਿੱਲੀ ਅਤੇ ਮੁੰਬਈ ਤੋਂ ਭੇਜ ਦਿੱਤਾ ਗਿਆ ਸੀ। ਯਾਤਰੀਆਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਏਏਆਈਬੀ ਵੱਲੋਂ ਰਸਮੀ ਤੌਰ ‘ਤੇ ਕੀਤੀ ਜਾਵੇਗੀ’। ਏਏਆਈਬੀ ਭਾਰਤੀ ਹਵਾਬਾਜ਼ੀ ਮੰਤਰਾਲੇ ਦਾ ਇਕ ਹਿੱਸਾ ਹੈ, ਜੋ ਜਹਾਜ਼ ਘਟਨਾਵਾਂ ਦੀ ਜਾਂਚ ਕਰਦਾ ਹੈ।