Auto Refresh
Advertisement

ਖ਼ਬਰਾਂ, ਰਾਸ਼ਟਰੀ

ਜੇ BJP ਨਾਲ ਗੱਠਜੋੜ ਸੰਭਵ ਨਹੀਂ ਹੁੰਦਾ, ਤਾਂ ਇਕੱਲੇ ਲੜਾਂਗੇ UP Elections: JDU ਪ੍ਰਧਾਨ ਲਲਨ ਸਿੰਘ

Published Aug 8, 2021, 11:31 am IST | Updated Aug 8, 2021, 1:05 pm IST

ਇਸ ਵੇਲੇ JDU ਨੂੰ ਇੱਕ ਖੇਤਰੀ ਪਾਰਟੀ ਦਾ ਦਰਜਾ ਪ੍ਰਾਪਤ ਹੈ ਅਤੇ ਉਹ ਵੀ ਸਿਰਫ ਬਿਹਾਰ ਅਤੇ ਅਰੁਣਾਚਲ ਪ੍ਰਦੇਸ਼ ਵਿਚ।

JDU President Lalan Singh
JDU President Lalan Singh

ਪਟਨਾ: ਜਨਤਾ ਦਲ ਯੂਨਾਈਟਿਡ (JDU) ਦੇ ਰਾਸ਼ਟਰੀ ਪ੍ਰਧਾਨ ਰਾਜੀਵ ਰੰਜਨ ਉਰਫ ਲਾਲਨ ਸਿੰਘ (Lalan Singh) ਨੇ ਬਿਹਾਰ ਤੋਂ ਬਾਹਰ ਪਾਰਟੀ ਦੇ ਵਿਸਥਾਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲਲਨ ਸਿੰਘ ਨੇ ਕਿਹਾ ਹੈ ਕਿ ਆਗਾਮੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (UP Elections) ਵਿਚ ਜਨਤਾ ਦਲ ਯੂਨਾਈਟਿਡ ਚਾਹੁੰਦਾ ਹੈ ਕਿ ਉਹ ਭਾਜਪਾ (BJP) ਨਾਲ ਗੱਠਜੋੜ (Alliance) ਕਰਕੇ ਚੋਣਾਂ ਲੜੇ, ਪਰ ਜੇ ਇਹ ਸੰਭਵ ਨਹੀਂ ਹੋਇਆ ਤਾਂ ਉਨ੍ਹਾਂ ਦੀ ਪਾਰਟੀ ਇਕੱਲੇ ਚੋਣਾਂ ਲੜੇਗੀ। 

ਹੋਰ ਪੜ੍ਹੋ: ਯੂਪੀ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ

BJP and JDUBJP and JDU

ਜਨਤਾ ਦਲ ਯੂਨਾਈਟਿਡ ਦੇ ਰਾਸ਼ਟਰੀ ਪ੍ਰਧਾਨ ਲਲਨ ਸਿੰਘ ਨੇ ਕਿਹਾ, “ਅਸੀਂ ਐਨਡੀਏ ਵਿਚ ਹਾਂ ਅਤੇ ਅਸੀਂ ਐਨਡੀਏ ਲੀਡਰਸ਼ਿਪ (NDA Leadership) ਤੋਂ ਜਾਣਨਾ ਚਾਹਾਂਗੇ ਕਿ ਕੀ ਉਹ ਸਾਨੂੰ ਉੱਤਰ ਪ੍ਰਦੇਸ਼ ਚੋਣਾਂ ਵਿਚ ਗਠਜੋੜ ਦਾ ਭਾਈਵਾਲ ਬਣਾਉਣਾ ਚਾਹੁੰਦੀ ਹੈ ਜਾਂ ਨਹੀਂ। ਜੇ ਐਨਡੀਏ ਲੀਡਰਸ਼ਿਪ ਇਹ ਨਹੀਂ ਚਾਹੁੰਦੀ ਤਾਂ ਜਨਤਾ ਦਲ ਯੂਨਾਈਟਿਡ ਇਕੱਲੇ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ।

ਹੋਰ ਪੜ੍ਹੋ: ਮਿਜ਼ੋਰਮ ਵਿਚ ਹੋਈ ਤੇਲ ਦੀ ਕਮੀ, ਕਾਰ ਨੂੰ 10 ਤੇ ਮੋਟਰਸਾਇਕਲ ਨੂੰ ਮਿਲੇਗਾ 5 ਲੀਟਰ ਪੈਟਰੋਲ

Lalan SinghLalan Singh

ਲਲਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦਾ ਹੋਰ ਰਾਜਾਂ ਵਿਚ ਵੀ ਵਿਸਤਾਰ ਕੀਤਾ ਜਾਵੇ ਅਤੇ ਜਨਤਾ ਦਲ ਯੂਨਾਈਟਿਡ ਇੱਕ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕਰ ਸਕੇ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਜਨਤਾ ਦਲ ਯੂਨਾਈਟਿਡ ਨੂੰ ਇੱਕ ਖੇਤਰੀ ਪਾਰਟੀ (Regional party) ਦਾ ਦਰਜਾ ਪ੍ਰਾਪਤ ਹੈ ਅਤੇ ਉਹ ਵੀ ਸਿਰਫ ਬਿਹਾਰ ਅਤੇ ਅਰੁਣਾਚਲ ਪ੍ਰਦੇਸ਼ ਵਿਚ। ਅਜਿਹੀ ਸਥਿਤੀ ਵਿਚ ਜਨਤਾ ਦਲ ਯੂਨਾਈਟਿਡ 2022 ਵਿਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਅਤੇ ਮਣੀਪੁਰ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ।

ਏਜੰਸੀ

Location: India, Bihar, Patna

ਸਬੰਧਤ ਖ਼ਬਰਾਂ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement