
ਪਾਤਰਾ ਚੋਲ ਘੁਟਾਲੇ ਵਿਚ ਈਡੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਰਾਊਤ ਨੂੰ ਬੀਤੇ ਐਤਵਾਰ (31 ਜੁਲਾਈ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁੰਬਈ: ਸ਼ਿਵਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਸੰਜੇ ਰਾਊਤ ਦੀ ਨਿਆਂਇਕ ਹਿਰਾਸਤ 22 ਅਗਸਤ ਤੱਕ ਵਧਾ ਦਿੱਤੀ ਹੈ। ਪਾਤਰਾ ਚੋਲ ਘੁਟਾਲੇ ਵਿਚ ਈਡੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਰਾਊਤ ਨੂੰ ਬੀਤੇ ਐਤਵਾਰ (31 ਜੁਲਾਈ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਤੀਜੀ ਵਾਰ ਉਹਨਾਂ ਨੂੰ ਹਿਰਾਸਤ ਵਿਚ ਭੇਜਿਆ ਹੈ।
ਵੀਰਵਾਰ ਨੂੰ ਅਦਾਲਤ ਨੇ ਉਹਨਾਂ ਦੀ ਹਿਰਾਸਤ ਨੂੰ 8 ਅਗਸਤ ਤੱਕ ਵਧਾ ਦਿੱਤਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਉਹਨਾਂ ਦੀ ਪਤਨੀ ਵਰਸ਼ਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ, ਈਡੀ ਨੇ ਸ਼ਨੀਵਾਰ ਨੂੰ ਉਹਨਾਂ ਦੀ ਪਤਨੀ ਤੋਂ ਕਰੀਬ 9 ਘੰਟੇ ਤੱਕ ਪੁੱਛਗਿੱਛ ਕੀਤੀ ਸੀ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਸੰਜੇ ਰਾਊਤ ਨੂੰ ਆਰਥਰ ਰੋਡ ਜੇਲ੍ਹ ਲਿਜਾਇਆ ਜਾ ਰਿਹਾ ਹੈ। ਜੇਲ੍ਹ ਵਿਚ ਰਾਊਤ ਨੂੰ ਅਦਾਲਤ ਦੇ ਆਦੇਸ਼ ਅਨੁਸਾਰ ਘਰ ਦਾ ਖਾਣਾ ਅਤੇ ਦਵਾਈ ਦਿੱਤੀ ਜਾਵੇਗੀ।