
ਪੁਰਸ਼ਾਂ ਦੀ ਬੇਰੁਜ਼ਗਾਰੀ ਦਰ 5.9 ਫ਼ੀ ਸਦੀ ਅਤੇ ਮਹਿਲਾਵਾਂ ਦੀ 8 ਫ਼ੀ ਸਦੀ
ਪੰਜਾਬ ਤੋਂ ਜ਼ਿਆਦਾ ਅਤੇ ਹਰਿਆਣਾ ਤੋਂ ਘੱਟ ਹੈ ਇਹ ਅੰਕੜਾ
ਰਾਜ ਸਭਾ ਵਿਚ ਪੇਸ਼ ਕੀਤੀ ਗਈ ਰੀਪੋਰਟ
ਸੂਬੇ ਬੇਰੁਜ਼ਗਾਰੀ ਦਰ
ਦਿੱਲੀ 5.3%
ਪੰਜਾਬ 6.1%
ਚੰਡੀਗੜ੍ਹ 6.3%
ਹਿਮਾਚਲ ਪ੍ਰਦੇਸ਼ 8.7%
ਹਰਿਆਣਾ 8.9%
ਇਹ ਵੀ ਪੜ੍ਹੋ: ਵਰੁਣ ਧਵਨ ਨਾਲ ਐਕਸ਼ਨ ਫ਼ਿਲਮ 'ਚ ਨਜ਼ਰ ਆਉਣਗੇ ਵਾਮਿਕਾ ਗੱਬੀ
ਚੰਡੀਗੜ੍ਹ : ‘ਸਿਟੀ ਬਿਊਟੀਫੁਲ’ ਵਿਚ ਰੁਜ਼ਗੀਰ ਦੀ ਸਥਿਤੀ ਹੋਰਨਾਂ ਸੂਬਿਆਂ ਦੇ ਮੁਕਾਬਲੇ ਬਹੁਤੀ ਚੰਗੀ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿਚ ਸੋਮਵਾਰ ਨੂੰ ਰਾਜ ਸਭਾ ਵਿਚ ਦੇਸ਼ ਵਿਚ ਬੇਰੁਜ਼ਗਾਰੀ ਨੂੰ ਸਬੰਧੀ ਹਾਊਸਿੰਗ ਐਂਡ ਅਰਬਨ ਅਫੇਅਰਸ ਮਨਿਸਟ੍ਰੀ ਤੋਂ ਮਨਿਸਟਰ ਆਫ ਸਟੇਟ ਕੌਸ਼ਲ ਕਿਸ਼ੋਰ ਨੇ ਲਿਖ਼ਤੀ ਰਿਪਲਾਈ ਦਿਤਾ ਹੈ। ਪਿਰਿਔਡਿਕ ਲੇਬਰ ਫੋਰਸ ਸਰਵੇ (ਪੀ.ਐਲ.ਐਫ਼.ਐਸ) ਨੇ ਨੈਸ਼ਨਲ ਸੈਂਪਲ ਸਰਵੇ ਦਫ਼ਤਰ ਵਲੋਂ ਜੁਲਾਈ 2021 ਤੋਂ ਜੂਨ 2022 ਦੇ ਆਕੜਿਆਂ ਦੇ ਹਿਸਾਬ ਨਾਲ ਰਾਜ ਸਭਾ ਵਿਚ ਇਹ ਜਵਾਬ ਰੱਖਿਆ ਗਿਆ ਹੈ।
ਇਸ ਦੇ ਅਨੁਸਾਰ ਚੰਡੀਗੜ੍ਹ ਵਿਚ ਬੇਰੁਜ਼ਗਾਰੀ ਦੀ ਦਰ 6.3 ਫ਼ੀ ਸਦੀ ਹੈ, ਜਿਸ ਵਿਚ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ 5.9 ਫ਼ੀ ਸਦੀ ਹੈ ਅਤੇ ਔਰਤਾਂ ਦੀ ਬੇਰੁਜ਼ਗਾਰੀ ਦਰ 8 ਫ਼ੀ ਸਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਹਾਲ ਹੀ ਵਿਚ ਇਕ ਵਿਜ਼ਨ ਡਾਕੂਮੈਂਟ ਤਿਆਰ ਕਰਵਾਇਆ ਹੈ, ਜਿਸ ਵਿਚ ਬੇਰੁਜ਼ਗਾਰੀ ਘੱਟ ਕਰਨ ਲਈ ਰੁਜ਼ਗਾਰ ਦੇ ਨਵੇਂ ਖੇਤਰ ਭਾਲਣ ਅਤੇ ਇਸ ਵਿਚ ਸਥਾਨਕ ਨੌਜੁਆਨਾਂ ਲਈ ਨੌਕਰੀਆਂ ਤਿਆਰ ਕਰਨ ਦੀ ਸਿਫ਼ਾਰਿਸ਼ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: 500 ਵਿਦਿਆਰਥੀਆਂ ਨੇ ਪੀ.ਐਸ.ਟੀ.ਐਸ.ਈ. ਵਜੀਫੇ ਲਈ ਕੀਤਾ ਕੁਆਲੀਫਾਈ
ਦੱਸ ਦੇਈਏ ਕਿ ਇਸ ਵਿਚ ਗ੍ਰੀਨ ਜੌਬਸ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਵਿਚ ਸੋਲਰ, ਗ੍ਰੀਨ ਬਿਲਡਿੰਗਸ, ਇਲੈਕਟ੍ਰਿਕ ਵਹੀਕਲ ਦੇ ਖੇਤਰ ਨਾਲ ਜੁੜੀਆਂ ਨੌਕਰੀਆਂ ਆਦਿ ਹੋ ਸਕਦੀਆਂ ਹਨ।
ਪੇਂਡੂ ਇਲਾਕਿਆਂ ਦੇ ਮੁਕਾਬਲੇ ਸ਼ਹਿਰੀ ਖੇਤਰ ਵਿਚ ਔਰਤਾਂ ਜ਼ਿਆਦਾ ਬੇਰੁਜ਼ਗਾਰ ਹਨ। ਚੰਡੀਗੜ੍ਹ ਦੇ ਪੇਂਡੂ ਇਲਾਕਿਆਂ ਵਿਚ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ 5.7 ਫ਼ੀ ਸਦੀ ਹੈ ਜਦਕਿ ਔਰਤਾਂ ਦੀ ਮਹਿਜ਼ 1 ਫ਼ੀ ਸਦੀ ਹੈ। ਦੂਜੇ ਪਾਸੇ, ਸ਼ਹਿਰੀ ਇਲਾਕਿਆਂ ਵਿਚ ਪੁਰਸ਼ਾਂ ਦੀ ਬੇਰੁਜ਼ਗਾਰੀ ਦਰ 5.9 ਫ਼ੀ ਸਦੀ ਹੈ ਜਦਕਿ ਔਰਤਾਂ ਦੀ ਬੇਰੁਜ਼ਗਾਰੀ ਦਰ 8.3 ਫ਼ੀ ਸਦੀ ਹੈ।