ਆਵਾਰਾ ਗਊਆਂ ਦਾ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਵਾਂਗੇ : ਬਾਜਵਾ
Published : Sep 3, 2019, 11:16 am IST
Updated : Sep 3, 2019, 11:32 am IST
SHARE ARTICLE
Bajwa will take issue of stray cows to PM
Bajwa will take issue of stray cows to PM

ਉਨ੍ਹਾਂ ਦਸਿਆ ਕਿ ਇਸ ਸਮੇਂ ਪੰਜਾਬ ’ਚ 5 ਲੱਖ ਤੋਂ ਵੱਧ ਅਵਾਰਾ ਪਸ਼ੂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਗਊਆਂ ਹੀ ਹਨ

ਚੰਡੀਗੜ੍ਹ  (ਐਸ.ਐਸ. ਬਰਾੜ): ਪੰਜਾਬ ਸਰਕਾਰ ਅਵਾਰਾ ਗਊਆਂ ਦਾ ਮਾਮਲਾ ਪ੍ਰਧਾਨ ਮੰਤਰੀ ਪਾਸ ਉਠਾਏਗੀ, ਕਿਉਕਿ ਗਊਆਂ ਦਾ ਮਾਮਲਾ ਇਕ ਧਾਰਮਕ ਮੁੱਦਾ ਬਣ ਗਿਆ ਹੈ ਅਤੇ ਇਸ ਦਾ ਹੱਲ ਕੇਂਦਰ ਸਰਕਾਰ ਹੀ ਕੱਢ ਸਕਦੀ ਹੈ। ਇਹ ਜਾਣਕਾਰੀ ਅੱਜ ਇੱਥੇ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਜਿੰਦਰ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਦਿਤੀ। ਉਨ੍ਹਾਂ ਦਸਿਆ ਕਿ ਇਸ ਸਮੇਂ ਪੰਜਾਬ ’ਚ 5 ਲੱਖ ਤੋਂ ਵੱਧ ਅਵਾਰਾ ਪਸ਼ੂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਗਊਆਂ ਹੀ ਹਨ। ਇਨ੍ਹਾਂ ਵਿਚੋਂ 4 ਲੱਖ ਪਸ਼ੂ ਤਾਂ ਸੂਬੇ ਦੀਆਂ 472 ਗਊਸ਼ਾਲਾਵਾਂ ਵਿਚ ਰਖੇ ਹੋਏ ਹਨ ਅਤੇ ਇਕ ਲੱਖ ਤੋਂ ਵੱਧ ਗਊਆਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ’ਤੇ ਅਵਾਰਾ ਫਿਰਦੀਆਂ ਹਨ।  

Tripat Rajinder Singh BajwaTripat Rajinder Singh Bajwa

ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਦਾ ਹੱਲ ਕੀ ਹੈ। ਪੰਜਾਬ ਦੇ ਕਿਸਾਨ ਅਵਾਰਾ ਗਊਆਂ ਤੋਂ ਬੇਹੱਦ ਪ੍ਰੇਸ਼ਾਨ ਹਨ। ਇਹ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੰਦੇ ਹਨ। ਫ਼ਸਲਾਂ ਦੀ ਰਾਖੀ ਲਈ ਕਿਸਾਨਾਂ ਨੂੰ ਰਾਤਾਂ ਵੀ ਅਪਣੇ ਖੇਤਾਂ ਵਿਚ ਕੱਟਣੀਆਂ ਪੈ ਰਹੀਆਂ ਹਨ। ਸੜਕਾਂ ਉਪਰ ਹਾਦਸਿਆਂ ਦਾ ਕਾਰਨ ਬਣ ਕੇ ਲੋਕਾਂ  ਦੀ ਜਾਨ ਨੂੰ ਵੀ ਖ਼ਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਗਊ ਨਾਲ ਸਬੰਧਤ ਸਖ਼ਤ ਕਾਨੂੰਨ ਬਣਾ ਰਖਿਆ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਗਊਸ਼ਾਲਾ ਤੋਂ ਇਲਾਵਾ ਹਰ ਜ਼ਿਲ੍ਹਾ ਪੱਧਰ ਤੇ ਇਕ ਗਊਸ਼ਾਲਾ ਬਣਾਈ ਹੈ। 20 ਗਊਸ਼ਾਲਾ ਇਸ ਸਮੇਂ ਕੰਮ ਕਰ ਰਹੀਆਂ ਹਨ ਅਤੇ ਦੋ ਉਸਾਰੀ ਅਧੀਨ ਹਨ। ਇਨ੍ਹਾਂ ’ਚ ਲਗਭਗ 22 ਹਜ਼ਾਰ ਪਸ਼ੂ ਰੱਖੇ ਜਾ ਸਕਦੇ ਹਨ।

Stray cattle: Stray cattle

ਉਨ੍ਹਾਂ ਦਸਿਆ ਕਿ 5 ਲੱਖ ਗਊਆਂ ਦੀ ਸਾਂਭ ਸੰਭਾਲ ਲਈ ਸਾਲਾਨਾ ਸੈਂਕੜੇ ਕਰੋੜ ਰੁਪਏ ਦਾ ਖ਼ਰਚਾ ਆਉਂਦਾ ਹੈ। ਜਿੰਨਾ ਖ਼ਰਚਾ ਪੰਜਾਬ ਸਰਕਾਰ ਕਰਨ ਦੇ ਸਮਰਥ ਨਹੀਂ। ਇਸ ਮਾਮਲੇ ’ਚ ਕੇਂਦਰ ਸਰਕਾਰ ਨੂੰ ਸੌ ਫ਼ੀ ਸਦੀ ਖ਼ਰਚਾ ਉਠਾਉਣਾ ਚਾਹੀਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਇਹ ਵੀ ਸਪੱਸ਼ਟ ਕਰ ਦੇਵੇ ਕਿ ਜਿਹੜੀ ਗਊ ਪਵਿੱਤਰ ਹੈ? ਕਿਉਂਕਿ ਇਸ ਸਮੇਂ ਪੰਜਾਬ ’ਚ ਲਗਭਗ ਹਾਈਬਰਿੱਡ ਵਿਦੇਸ਼ੀ ਗਾਵਾਂ ਹੀ ਡੇਅਰੀ ਫ਼ਾਰਮਾਂ ਜਾਂ ਕਿਸਾਨਾਂ ਵਲੋਂ ਪਾਲੀਆਂ ਜਾਂਦੀਆਂ ਹਨ। ਦੇਸੀ ਗਾਂਵਾਂ ਤਾਂ ਹੁਣ ਨਾ ਬਰਾਬਰ ਹਨ।

Narender ModiNarender Modi

ਅਸਲ ’ਚ ਪੰਜਾਬ ਵਿਚ ਤਿੰਨ ਹਜ਼ਾਰ ਤੋਂ ਉਪਰ ਤਾਂ ਮਾਡਰਨ ਡੇਅਰੀ ਫ਼ਾਰਮ ਹਨ ਜਿਨ੍ਹਾਂ ’ਚ ਇਕ ਇਕ ਸੌ ਤੋਂ ਉਪਰ ਵਿਦੇਸ਼ੀ ਗਾਵਾਂ ਰਖੀਆਂ ਗਈਆਂ ਹਨ। ਲੱਖਾਂ ਦੀ ਗਿਣਤੀ ’ਚ ਕਿਸਾਨਾਂ ਨੇ ਇਕ ਜਾਂ ਦੋ ਗਾਵਾਂ ਘਰਾਂ ’ਚ ਰਖੀਆਂ ਹਨ। ਇਨ੍ਹਾਂ ਤੋਂ 30 ਤੋਂ 60 ਕਿਲੋ ਤਕ ਰੋਜ਼ਾਨਾ ਦੁੱਧ ਮਿਲਦਾ ਹੈ ਜਦਕਿ ਦੇਸੀ ਗਾਂ ਤਾਂ ਮੁਸ਼ਕਲ ਨਾਲ ਦੋ-ਚਾਰ ਕਿਲੋ ਦੁੱਧ ਹੀ ਦਿੰਦੀ ਹੈ। ਖ਼ਰਚਾ ਦੋਹਾਂ ਦਾ ਬਰਾਬਰ ਹੈ। ਇਸ ਲਈ ਹੁਣ ਕੋਈ ਵੀ ਡੇਅਰੀ ਜਾਂ ਕਿਸਾਨ ਜਾਂ ਆਮ ਵਿਅਕਤੀ ਵਿਦੇਸ਼ੀ ਗਾਵਾਂ ਹੀ ਰਖਦੇ ਹਨ। ਜੇਕਰ ਇਨ੍ਹਾਂ ਗਾਵਾਂ ਨੂੰ ‘ਪਵਿੱਤਰ ਗਊ’ ਦੇ ਦਾਇਰੇ ’ਚੋਂ ਬਾਹਰ ਕਰ ਦਿਤਾ ਜਾਵੇ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ। ਜੇਕਰ ਇਸ ਮਸਲੇ ਦਾ ਜਲਦੀ ਹੱਲ ਨਾ ਹੋਇਆ ਤਾਂ ਪੰਜਾਬ ’ਚ ਡੇਅਰੀ ਧੰਦਾ ਵੀ ਅਸਫ਼ਲ ਹੋ ਜਾਵੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement