
ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕਿਹਾ - ਗਊ ਦੀ ਮਾਲਸ਼ ਕਰਨ ਨਾਲ ਸਾਹ ਦੀ ਤਕਲੀਫ਼ ਦੂਰ ਹੋ ਜਾਂਦੀ ਹੈ
ਦੇਹਰਾਦੂਨ : ਉਤਰਾਖੰਡ ਭਾਜਪਾ ਪ੍ਰਧਾਨ ਅਜੇ ਭੱਟ ਤੋਂ ਬਾਅਦ ਹੁਣ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੀ ਇਹ ਕਹਿੰਦਿਆਂ ਇਕ ਨਵਾਂ ਵਿਵਾਦ ਛੇੜ ਦਿਤਾ ਹੈ ਕਿ ਗਾਂ ਆਕਸੀਜਨ ਛੱਡਣ ਵਾਲਾ ਇਕਮਾਤਰ ਪਸ਼ੂ ਹੈ। ਭੱਟ ਨੇ ਇਹ ਵੀ ਕਿਹਾ ਕਿ ਗਊ ਦੀ ਮਾਲਸ਼ ਕਰ ਕੇ ਸਾਹ ਸਬੰਧੀ ਸਮੱਸਿਆਵਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਵਾਇਰਲ ਹੋਈ ਇਕ ਵੀਡੀਉ ਵਿਚ ਮੁੱਖ ਮੰਤਰੀ ਰਾਵਤ ਇਕ ਪ੍ਰੋਗਰਾਮ 'ਚ ਗਊ ਦੇ ਰੋਗਨਾਸ਼ਕ ਗੁਣਾਂ ਸੰਬਧੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡੀਉ ਵਿਚ ਰਾਵਤ ਕਹਿ ਰਹੇ ਹਨ, ''ਗਊ ਇਕੋ-ਇਕ ਅਜਿਹਾ ਪਸ਼ੂ ਹੈ ਜੋ ਆਕਸੀਜਨ ਲੈਂਦਾ ਅਤੇ ਛੱਡਦਾ ਹੈ ਇਸ ਲਈ ਅਸੀਂ ਗਊ ਨੂੰ ਮਾਤਾ ਦਾ ਦਰਜਾ ਦਿਤਾ ਹੈ ਕਿਉਂਕਿ ਉਹ ਸਾਨੂੰ ਆਕਸੀਜਨ ਦਿੰਦੀ ਹੈ।''
Cows Exhale Oxygen, Says Uttarakhand CM Trivendra Singh Rawat
ਉਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਗਊ ਦੀ ਮਾਲਸ਼ ਕਰਨ ਨਾਲ ਸਾਹ ਦੀ ਤਕਲੀਫ਼ ਦੂਰ ਹੋ ਜਾਂਦੀ ਹੈ ਅਤੇ ਗਊ ਦੇ ਸੰਪਰਕ 'ਚ ਲਗਾਤਾਰ ਰਹਿਣ ਨਾਲ ਟੀਬੀ ਵਰਗੀ ਬੀਮਾਰੀ ਠੀਕ ਹੋ ਜਾਂਦੀ ਹੈ। ਵੀਡੀਉ ਵਿਚ ਮੁੱਖ ਮੰਤਰੀ ਗਊ ਦੇ ਗੋਬਰ ਅਤੇ ਗਊ-ਮੂਤਰ ਨੂੰ ਦਵਾਈ ਦੇ ਸਮਾਣ ਦਸ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਇਸ ਸਬੰਧੀ ਵਿਗਿਆਨਕ ਖੋਜਾਂ ਵੀ ਕਰਵਾਈਆਂ ਸਨ।
Cow
ਰਾਵਤ ਵੀਡੀਉ ਵਿਚ ਕਹਿੰਦੇ ਦਿਖਾਈ ਦੇ ਰਹੇ ਹ,''ਗਊ-ਮੂਤਰ ਅਤੇ ਗੋਬਰ 'ਚ ਐਨੀ ਤਾਕਤ ਹੈ ਕਿ ਸਾਡੇ ਸਰੀਰ, ਚਮੜੀ, ਦਿਲ ਅਤੇ ਕਿਡਨੀ ਲਈ ਇਹ ਕਿੰਨਾਂ ਫ਼ਾਇਦੇਮੰਦ ਹੈ, ਵਿਗਿਆਨੀ ਅੱਜ ਇਸ ਦੀ ਪੁਸ਼ਟੀ ਕਰ ਰਹੇ ਹਨ।'' ਇਸ ਤੋਂ ਪਹਿਲਾਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਨੈਨੀਤਾਲ ਤੋਂ ਨਵੇਂ ਚੁਣੇ ਸਾਂਸਦ ਅਜੇ ਭੱਟ ਨੇ ਦਾਅਵਾ ਕੀਤਾ ਸੀ ਕਿ ਬਾਗੇਸ਼ਵਰ 'ਚ ਵਗਣ ਵਾਲੀ ਗਰੂੜਗੰਗਾ ਦੇ ਪਾਣੀ ਨੂੰ ਪੱਥਰ ਨਾਲ ਰਗੜ ਕੇ ਜੇਕਰ ਕਿਸੇ ਗਰਭਵਤੀ ਔਰਤ ਨੂੰ ਪਿਆ ਦਿਤਾ ਜਾਵੇ ਤਾਂ ਅਪ੍ਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ।
Uttarakhand Chief Minister Trivendra Singh Rawat
ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਇਹ ਕਹਿੰਦਿਆਂ ਮੁੱਖ ਮੰਤਰੀ ਦਾ ਬਚਾਅ ਕੀਤਾ ਕਿ ਉਨ੍ਹਾਂ ਨੇ ਉਹੀ ਕਿਹਾ ਹੈ ਜੋ ਉਤਰਾਖੰਡ ਦੇ ਪਰਬਤੀ ਇਲਾਕਿਆਂ ਵਿਚ ਆਮ ਮੰਨਿਆਂ ਜਾਂਦਾ ਹੈ। ਉਨ੍ਹਾਂ ਨਾਂ ਗੁਪਤ ਰੱਖੇ ਜਾਣ ਦੀ ਅਪੀਲ ਕਰਦਿਆਂ ਕਿਹਾ, ''ਗਊ ਦੇ ਦੁੱਧ ਅਤੇ ਗਊ-ਮੂਤਰ ਦੇ ਗੁਣਾਂ ਬਾਰੇ ਸਾਰੇ ਜਾਣਦੇ ਹਨ ਅਤੇ ਪਰਬਤੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਇਹ ਵੀ ਵਿਸ਼ਵਾਸ ਕਰਦੇ ਹਨ ਕਿ ਉਹ ਸਾਨੂੰ ਆਕਸੀਜਨ ਵੀ ਦਿੰਦੀ ਹੈ।''