
ਆਰਬਿਟਰ ਨੇ ਤਸਵੀਰਾਂ ਲਈਆਂ, ਸੰਪਰਕ ਦੀਆਂ ਕੋਸ਼ਿਸ਼ਾਂ ਜਾਰੀ : ਇਸਰੋ
ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਪਤਾ ਲਗਾ ਲਿਆ ਹੈ। ਇਸਰੋ ਦੇ ਚੇਅਰਮੈਨ ਡਾ. ਕੇ. ਸਿਵਨ ਨੇ ਐਤਵਾਰ ਨੂੰ ਦੱਸਿਆ ਕਿ ਚੰਦਰਮਾ 'ਤੇ ਵਿਕਰਮ ਲੈਂਡਰ ਦਾ ਪਤਾ ਲੱਗ ਚੁੱਕਾ ਹੈ। ਆਰਬਿਟਰ ਨੇ ਲੈਂਡਰ ਦੀਆਂ ਕੁਝ ਤਸਵੀਰਾਂ ਲਈਆਂ ਹਨ। ਲੈਂਡਰ ਨਾਲ ਸੰਪਰਕ ਦੀਆਂ ਕੋਸ਼ਿਸ਼ਾਂ ਜਾਰੀ ਹਨ।
Isro locates Chandrayaan-2 lander on Moon, but yet to make contact
ਆਰਬਿਟਰ ਨੇ ਥਰਮਲ ਇਮੇਜ਼ ਕੈਮਰੇ ਨਾਲ ਲੈਂਡਰ ਦੀਆਂ ਤਸਵੀਰਾਂ ਲਈਆਂ ਹਨ। ਵਿਕਰਮ ਲੈਂਡਰ ਲੈਂਡਿੰਗ ਵਾਲੀ ਥਾਂ ਤੋਂ 500 ਮੀਟਰ ਦੂਰ ਪਿਆ ਹੈ। ਚੰਦਰਯਾਨ-2 ਦੇ ਆਰਬਿਟਰ 'ਚ ਲੱਗੇ ਆਪਟਿਕਲ ਹਾਈ ਰਿਜ਼ੋਲਿਊਸ਼ਨ ਕੈਮਰੇ ਨਾਲ ਵਿਕਰਮ ਲੈਂਡਰ ਦੀਆਂ ਤਸਵੀਰਾਂ ਲਈਆਂ ਹਨ। ਹੁਣ ਇਸਰੋ ਵਿਗਿਆਨੀ ਆਰਬਿਟਰ ਰਾਹੀਂ ਲੈਂਡਰ ਨੂੰ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਉਸ ਦਾ ਕਮਿਊਨਿਕੇਸ਼ਨ ਸਿਸਟਮ ਆਨ ਕੀਤਾ ਜਾ ਸਕੇ। ਭਵਿੱਖ 'ਚ ਲੈਂਡਰ ਅਤੇ ਰੋਵਰ ਕਿੰਨਾ ਕੰਮ ਕਰਨਗੇ, ਇਸ ਬਾਰੇ ਡਾਟਾ ਐਨਾਲਾਇਸਿਸ ਤੋਂ ਬਾਅਦ ਹੀ ਪਤਾ ਲੱਗੇਗਾ। ਇਸਰੋ ਵਿਗਿਆਨੀ ਹਾਲੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਚੰਦਰਮਾ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਲੈਂਡਰ ਆਪਣੇ ਮਿੱਥੇ ਰਸਤੇ ਤੋਂ ਕਿਵੇਂ ਭਟਕ ਗਿਆ।
Isro locates Chandrayaan-2 lander on Moon, but yet to make contact
ਜ਼ਿਕਰਯੋਗ ਹੈ ਕਿ ਇਸਰੋ ਬੀਤੀ 7 ਸਤੰਬਰ ਨੂੰ ਪੁਲਾੜ ਵਿਗਿਆਨ 'ਚ ਇਤਿਹਾਸ ਸਿਰਜਣ ਦੇ ਬਿਲਕੁਲ ਨੇੜੇ ਸੀ, ਪਰ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਲੈਂਡਿੰਗ ਤੋਂ ਸਿਰਫ਼ 69 ਸਕਿੰਟ ਪਹਿਲਾਂ ਧਰਤੀ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਇਸਰੋ ਦੇ ਵਿਗਿਆਨਕਾਂ 'ਚ ਨਿਰਾਸ਼ਾ ਜ਼ਰੂਰ ਦਿਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਗਿਆਨਕਾਂ ਨੂੰ ਇਸ ਤੋਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਚੰਦਰਮਾ ਦੇ ਦਖਣੀ ਧਰੁੱਵ 'ਤੇ ਲੈਂਡਰ ਵਿਕਰਮ ਦੀ ਸ਼ੁਕਰਵਾਰ-ਸਨਿਚਰਵਾਰ ਦੀ ਰਾਤ 1:53 ਮਿੰਟ 'ਤੇ ਲੈਂਡਿੰਗ ਹੋਣੀ ਸੀ। ਇਸ ਤੋਂ ਬਾਅਦ ਸਿਵਨ ਨੇ ਕਿਹਾ ਕਿ ਭਾਰਤੀ ਮਿਸ਼ਨ ਲਗਭਗ 99% ਸਫ਼ਲ ਰਿਹਾ। ਸਿਰਫ਼ ਅੰਤਮ ਪੜਾਅ 'ਚ ਲੈਂਡਰ ਨਾਲ ਸੰਪਰਕ ਟੁੱਟ ਗਿਆ।
Isro locates Chandrayaan-2 lander on Moon, but yet to make contact
ਜਾਣੋ ਚੰਦਰਯਾਨ-2 ਮਿਸ਼ਨ ਬਾਰੇ :
ਚੰਦਰਯਾਨ-2 ਨੇ 22 ਜੁਲਾਈ ਨੂੰ ਲਾਂਚ ਤੋਂ ਬਾਅਦ 47 ਦਿਨਾਂ ਤਕ ਕਈ ਪ੍ਰਕਿਰਿਆਵਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਨਾਲ ਲਗਭਗ ਚਾਰ ਲੱਖ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਚੰਦਰਯਾਨ -2 ਪ੍ਰਾਜੈਕਟ 'ਤੇ 978 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਹ ਹਾਲ ਦੀ ਹਾਲੀਵੁਡ ਫ਼ਿਲਮ ਐਵੈਂਜਰਜ਼-ਐਂਡਗਾਮ ਦੀ ਕੀਮਤ ਤੋਂ ਘੱਟ ਹੈ। ਇਸ ਦੇ ਨਿਰਮਾਣ ਵਿਚ 2560 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਸਾਲ 2014 'ਚ, ਭਾਰਤ ਨੇ ਮੰਗਲਯਾਨ ਨੂੰ ਮੰਗਲ ਦੇ ਚੱਕਰ ਵਿਚ ਭੇਜਿਆ ਸੀ। ਮਿਸ਼ਨ ਮੰਗਲਯਾਨ ‘ਤੇ 532 ਕਰੋੜ ਰੁਪਏ ਖਰਚ ਕੀਤੇ ਗਏ। ਜਦੋਂ ਕਿ 2013 ਵਿਚ,ਨਾਸਾ ਦੁਆਰਾ ਮੰਗਲ ਨੂੰ ਭੇਜੇ ਗਏ ਮਾਵੇਨ ਆਰਬਿਟਰ ਮਿਸ਼ਨ ਦੀ ਕੀਮਤ 1346 ਕਰੋੜ ਰੁਪਏ ਸੀ।
Isro locates Chandrayaan-2 lander on Moon, but yet to make contact
ਚੰਦਰਯਾਨ -2 ਦਾ ਮਿਸ਼ਨ :
ਚੰਦਰਯਾਨ -2 ਦਾ ਮਿਸ਼ਨ ਚੰਦਰਮਾ ਤੇ ਖਣਿਜ, ਪਾਣੀ, ਜੀਵਨ ਦੀ ਖੋਜ ਕਰਨਾ ਹੈ। ਅਜਿਹੀਆਂ ਖੋਜਾਂ ਕਰਨੀਆਂ ਜਿਹੜੀਆਂ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਲਾਭ ਪਹੁੰਚਾਉਣਗੀਆਂ। ਇਨ੍ਹਾਂ ਟੈਸਟਾਂ ਅਤੇ ਤਜ਼ਰਬਿਆਂ ਦੇ ਅਧਾਰ 'ਤੇ ਨਵੀਂ ਤਕਨੀਕ ਦੀ ਦਿਸ਼ਾ ਦਾ ਫ਼ੈਸਲਾ 2023-24 ਦੇ ਭਵਿੱਖ ਦੇ ਚੰਦਰਯਾਨ -3 ਪ੍ਰਾਜੈਕਟ ਵਚ ਕੀਤਾ ਜਾਵੇਗਾ। ਚੰਦਰਯਾਨ-2 ਦੇ ਲੈਂਡਰ ਵਿਕਰਮ ਨੇ ਇਹ ਜਾਂਚ ਵੀ ਕਰਨੀ ਹੈ ਕਿ ਚੰਦਰਮਾ 'ਤੇ ਭੂਚਾਲ ਆਉਂਦੇ ਹਨ ਜਾਂ ਨਹੀਂ।