
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਚੋਣ ਪ੍ਰਚਾਰ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ ਨਾਲ ਹਮਲਾ ਕੀਤਾ। ਹਾਲਾਂਕਿ ਇਹ ਪੱਥਰ ਟਰੂਡੋ ਦੇ ਨੇੜਿਓਂ ਹੋ ਕੇ ਨਿਕਲ ਗਏ
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Canadian PM hit by stones on campaign trail) ’ਤੇ ਚੋਣ ਪ੍ਰਚਾਰ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ ਨਾਲ ਹਮਲਾ ਕੀਤਾ। ਹਾਲਾਂਕਿ ਇਹ ਪੱਥਰ ਟਰੂਡੋ ਦੇ ਨੇੜਿਓਂ ਹੋ ਕੇ ਨਿਕਲ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਸਟਿਨ ਟਰੂਡੋ ਓਂਟਾਰੀਓ ਦੇ ਲੰਡਨ ਸ਼ਹਿਰ ਵਿਚ ਇਕ ਦੌਰੇ ਤੋਂ ਪਰਤਦੇ ਸਮੇਂ ਬੱਸ ਵਿਚ ਚੜ੍ਹ ਰਹੇ ਸਨ।
Justin Trudeau
ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਵਿਵਾਦ ਕਾਂਗਰਸ ਲਈ ਫਾਇਦੇਮੰਦ -ਹਰੀਸ਼ ਰਾਵਤ
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਉੱਤੇ ਛੋਟੇ-ਛੋਟੇ ਪੱਥਰ ਸੁੱਟੇ ਹਾਲਾਂਕਿ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ। ਪੱਤਰਕਾਰਾਂ ਦਾ ਕਹਿਣਾ ਹੈ ਕਿ ਸ਼ਾਇਦ ਉਹਨਾਂ ਦੇ ਮੋਢੇ ਉੱਤੇ ਪੱਥਰ ਵੱਜਿਆ ਹੈ। ਮੀਡੀਆ ਅਨੁਸਾਰ ਬੱਸ ਵਿਚ ਸਵਾਰ ਦੋ ਲੋਕਾਂ ਨੂੰ ਵੀ ਪੱਥਰ ਵੱਜੇ ਹਨ ਪਰ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ।
Canadian PM Justin Trudeau hit by stones on campaign trail
ਹੋਰ ਪੜ੍ਹੋ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਦਾ ਦੇਹਾਂਤ, ਕਈ ਦਿਨਾਂ ਤੋਂ ਸਨ ਬਿਮਾਰ
ਅਗਸਤ ਵਿਚ ਜਸਟਿਨ ਟਰੂਡੋ ( Canada PM Justin Trudeau) ਨੇ ਕੈਨੇਡਾ ਵਿਚ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਸੀ ਪਰ ਕੋਵਿਡ ਟੀਕਾਕਰਣ ਨੂੰ ਲਾਜ਼ਮੀ ਬਣਾਉਣ ਅਤੇ ਹੋਰ ਪਾਬੰਦੀਆਂ ਨੂੰ ਲੈ ਕੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ। ਉਹਨਾਂ ਦੇ ਚੋਣ ਪ੍ਰਚਾਰ ਦੌਰਾਨ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਸ ਦੇ ਚਲਦਿਆਂ ਇਕ ਹਫ਼ਤਾ ਪਹਿਲਾ ਉਹਨਾਂ ਨੂੰ ਅਪਣੀ ਇਕ ਚੋਣ ਰੈਲੀ ਰੱਦ ਕਰਨੀ ਪਈ ਕਿਉਂਕਿ ਨਾਰਾਜ਼ ਪ੍ਰਦਰਸ਼ਨਕਾਰੀ ਇਸ ਵਿਚ ਦਾਖਲ ਸਨ।
Canadian PM Justin Trudeau hit by stones on campaign trail
ਹੋਰ ਪੜ੍ਹੋ:ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦਵਾਰੇ
ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਦਰਸ਼ਨਕਾਰੀਆਂ ਦਾ ਵਤੀਰਾ ਅਸਵੀਕਾਰਨਯੋਗ ਹੈ। ਅਜਿਹਾ ਨਾ ਸਿਰਫ ਚੋਣ ਰੈਲੀਆਂ ਵਿਚ ਹੋ ਰਿਹਾ ਹੈ ਬਲਕਿ ਸਿਹਤ ਕਰਮਚਾਰੀਆਂ, ਰੈਸਟੋਰੈਂਟ ਮਾਲਕਾਂ ਅਤੇ ਸੂਬਾਈ ਸਿਆਸਤਦਾਨਾਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਨੇ ਵੀ ਅਜਿਹੀ ਹਿੰਸਾ ਦੀ ਨਿੰਦਾ ਕੀਤੀ ਹੈ।