
ਟਿਕ ਟਾਕ ਤੋਂ ਇਲਾਵਾ ਰਿਆਜ਼ ਦਾ ਇਕ ਗਾਣਾ ਵੀ ਆਇਆ ਸੀ ਜਿਸ ਦਾ ਨਾਮ ਪਹਾੜਾ ਸੀ।
ਨਵੀਂ ਦਿੱਲੀ- TikTok ਸਟਾਰ ਰਿਆਜ਼ ਅਲੀ ਦੀ ਲੋਕਪ੍ਰਿਯਤਾ ਦਾ ਕੀ ਕਹਿਣੈ, ਲੋਕਾਂ ਦੇ ਦਿਲਾਂ 'ਤੇ ਉਹ ਰਾਜ ਕਰਦੇ ਹਨ ਉਹ ਜਿੱਥੇ ਵੀ ਜਾਂਦੇ ਹਨ ਲੋਕ ਉਸ ਨੂੰ ਬੇਤਾਬ ਹੋ ਕੇ ਮਿਲਦੇ ਹਨ। ਰਿਆਜ਼ ਅਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿਚ ਰਿਆਜ਼ ਅਲੀ ਕਿਸੇ ਈਵੈਂਟ ਵਿਚ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਖੂਬ ਧਿਆਨ ਖਿੱਚ ਰਹੀ ਹੈ।
ਰਿਆਜ਼ ਅਲੀ ਜਿਵੇਂ ਹੀ ਆਪਣੇ ਫੈਂਨਸ ਵਿਚ ਜਾਂਦੇ ਹਨ ਤਾਂ ਉਹਨਾਂ ਦੀਆਂ ਗੱਲਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਨ। ਰਿਆਜ਼ ਅਲੀ ਨੇ ਵੀ ਇਹ ਵੀਡੀਓ ਅਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਉਹ ਸਟੇਜ਼ 'ਤੇ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਫੈਂਨਸ ਉਹਨਾਂ ਲਈ ਚੀਅਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰਿਆਜ਼ ਨੇ ਲਿਖਿਆ ਕਿ ਐਨਾ ਪਿਆਰ ਦੇਣ ਵਾਲਿਆਂ ਦਾ ਧੰਨਵਾਦ ਕੋਲਕਾਤਾ।
ਰਿਆਜ਼ ਦੇ ਕੈਪਸ਼ਨ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦਾ ਇਹ ਈਵੈਂਟ ਕੋਲਕਾਤਾ ਦਾ ਹੈ। ਉਹਨਾਂ ਦੇ ਇਸ ਵੀਡੀਓ ਨੂੰ 5 ਲੱਖ ਤੋਂ ਵੀ ਵੱਧ ਲੋਕਾਂ ਵੱਲੋਂ ਵੇਖਿਆ ਜਾ ਚੁੱਕਾ ਹੈ। ਦੱਸ ਦੀਏ ਕਿ ਇਹ ਸਭ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇਹ ਸਭ ਦੇਖਣ ਨੂੰ ਮਿਲ ਚੁੱਕਾ ਹੈ। ਰਿਆਜ਼ ਅਲੀ ਮਸ਼ਹੂਰ TikTok ਸਟਾਰ ਹਨ ਇਹਨਾਂ ਦੇ TikTokਅਕਾਊਂਟ 'ਤੇ 20 ਮਿਲੀਅਨ ਤੋਂ ਵੀ ਜਿਆਦਾ ਫਾਲਵਰਸ ਹਨ।
ਟਿਕ ਟਾਕ ਤੋਂ ਇਲਾਵਾ ਰਿਆਜ਼ ਦਾ ਇਕ ਗਾਣਾ ਵੀ ਆਇਆ ਸੀ ਜਿਸ ਦਾ ਨਾਮ ਪਹਾੜਾ ਸੀ। ਜਿਸ ਵਿਚ ਉਹਨਾਂ ਨਾਲ ਅਦਾਕਾਰ ਰਵਨੀਤ ਕੌਰ ਨਜ਼ਰ ਆਈ ਸੀ। ਇਸ ਗਾਣੇ ਨੇ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਧਮਾਲ ਮਚਾਇਆ ਸੀ।