ਏਅਰਫ਼ੋਰਸ ਡੇਅ 'ਤੇ ਗਰਜੇ ਫ਼ੌਜ ਮੁਖੀ ਭਦੌਰੀਆ, ਕਿਹਾ ਦੁਸ਼ਮਣਾਂ ਨੂੰ ਜਵਾਬ ਦੇਣਲਈਪੂਰੀਤਰ੍ਹਾਂ ਤਿਆਰ ਹਾਂ
Published : Oct 8, 2020, 10:38 pm IST
Updated : Oct 8, 2020, 10:38 pm IST
SHARE ARTICLE
image
image

ਹਵਾਈ ਫ਼ੌਜ ਦਿਵਸ 'ਤੇ ਰਾਫ਼ੇਲ ਨੇ ਕੀਤਾ ਅਪਣਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ, 8 ਅਕਤੂਬਰ : ਭਾਰਤੀ ਹਵਾਈ ਫ਼ੌਜ ਅੱਜ ਨੂੰ ਅਪਣਾ 88ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਭਾਰਤੀ ਹਵਾਈ ਫ਼ੌਜ ਦਾ ਗਠਨ 8 ਅਕਤੂਬਰ 1932 ਨੂੰ ਹੋਇਆ ਸੀ। ਭਾਰਤੀ ਹਵਾਈ ਫਦੇ ਲੜਾਕੂ ਜਹਾਜ਼ਾਂ ਨੇ ਅਪਣੀ ਪਹਿਲੀ ਉਡਾਣ 1 ਅਪ੍ਰੈਲ, 1933 ਨੂੰ ਭਰੀ ਸੀ। ਅੰਗਰੇਜ਼ਾਂ ਦੇ ਦੌਰ 'ਚ ਭਾਰਤੀ ਹਵਾਈ ਸੈਨਾ ਦੇ ਨਾਂ 'ਚ ਰਾਇਲ ਸ਼ਬਦ ਜੋੜਿਆ ਗਿਆ ਸੀ ਪਰ 1950 'ਚ ਇਸ ਨੂੰ ਹਟਾ ਦਿਤਾ ਗਿਆ ਸੀ।

imageimage


ਹਵਾਈ ਫ਼ੌਜ ਦੇ 88ਵੇਂ ਸਥਾਪਨਾ ਦਿਵਸ ਮੌਕੇ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਦੇਸ਼ ਨੂੰ ਭਰੋਸਾ ਦਵਾਇਆ ਕਿ ਭਾਰਤੀ ਹਵਾਈ ਫ਼ੌਜ ਦੇਸ਼ ਕਿਸੇ ਵੀ ਸਥਿਤੀ ਨਾਲ ਮਜ਼ਬੂਤੀ ਨਾਲ ਨਜਿੱਠਣ ਲਈ ਤਿਆਰ ਹੈ। ਭਦੌਰੀਆ ਨੇ ਹਵਾਈ ਫ਼ੌਜ ਦੇ 88ਵੇਂ ਸਥਾਪਨਾ ਦਿਵਸ 'ਤੇ ਹਵਾਈ ਫ਼ੌਜੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ 'ਚ ਰਖਦੇ ਹੋਏ ਖ਼ੁਦ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਬਣਨ ਲਈ ਕਿਹਾ। ਭਦੌਰੀਆ ਨੇ ਕਿਹਾ ਕਿ ਸੀਮਾ ਤੇ ਗੁਆਂਢੀਆਂ ਦੀਆਂ ਵਧਦੀਆਂ ਚੁਣੌਤੀ ਨਾਲ ਨਜਿੱਠਣ ਲਈ ਹਵਾਈ ਫ਼ੌਜ ਪੂਰੀ ਤਰ੍ਹਾਂ ਨਾਲ ਤਿਆਰ ਹੈ।

imageimage

ਬੀਤੇ ਦਿਨੀਂ ਜ਼ਰੂਰਤ ਪੈਣ 'ਤੇ ਫ਼ੋਰਸ ਨੇ ਤੁਰਤ ਜ਼ਰੂਰੀ ਕਾਰਵਾਈ ਕਰ ਕੇ ਅਪਣੀ ਸਮਰੱਥਾ ਦਿਖਾਈ। ਇਹ ਸਮੇਂ ਦੀ ਜ਼ਰੂਰਤ ਹੈ ਕਿ ਹਵਾਈ ਫ਼ੌਜ ਹਰ ਤਰ੍ਹਾਂ ਨਾਲ ਮਜ਼ਬੂਤ ਬਣੇ ਅਤੇ ਚੁਣੌਤੀਆਂ ਦੀਆਂ ਕਸੌਟੀਆਂ 'ਤੇ ਖਰ੍ਹੀ ਉਤਰੇ, ਨਾਲ ਹੀ ਆਤਮਨਿਰਭਰ ਭਾਰਤ ਲਈ ਵੀ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਹਵਾਈ ਫ਼ੌਜ ਦੇ ਜਾਬਾਜ਼ਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਸੇਵਾ ਸਮਰਪਣ ਲਈ ਮੈਡਲਾਂ ਨਾਲ ਸਨਮਾਨਤ ਵੀ ਕੀਤਾ। ਭਾਰਤੀ ਫ਼ੌਜ ਦੇ ਸਥਾਪਨਾ ਦਿਵਸ ਮੌਕੇ ਭਾਰਤੀ ਫ਼ੌਜ ਦੇ ਬੇੜੇ 'ਚ ਸ਼ਾਮਲ ਕੀਤੇ ਰਾਫ਼ੇਲ ਨੇ ਵੀ ਉਡਾਣ ਭਰੀ ਤੇ ਅਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿੰਟੇਜ ਜਹਾਜ਼ ਟਾਈਗਰ ਮੋਥ ਨੇ ਵੀ ਕਰਤੱਬ ਦਿਖਾਏ। ਇਸ ਵਾਰ ਪਰੇਡ ਵਿਚ ਕੁਲ 56 ਜਹਾਜ਼ਾਂ ਨੇ ਹਿੱਸਾ ਲਿਆ। ਫ਼ਲਾਈ ਪਾਸਟ ਵਿਚ ਰਾਫ਼ੇਲ ਤੋਂ ਇਲਾਵਾ ਹਲਕੇ ਲੜਾਕੂ ਜਹਾਜ਼ ਤੇਜਸ, ਜੱਗੂਆਰਜ਼, ਮਿਗ -29, ਮਿਗ -21, ਸੁਖੋਈ -30 ਵੀ ਸ਼ਾਮਲ ਸਨ। ਇਸ ਮੌਕੇ ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਮੁਖੀ ਅਤੇ ਜਲ ਸੈਨਾ ਮੁਖੀ ਵੀ ਮੌਜੂਦ ਸਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement