
ਲਖੀਮਪੁਰ ਘਟਨਾ ਦੇ ਮਾਮਲੇ ਵਿਚ ਅੱਜ ਸਭ ਦੀਆਂ ਨਜ਼ਰਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ’ਤੇ ਹਨ।
ਨਵੀਂ ਦਿੱਲੀ: ਲਖੀਮਪੁਰ ਘਟਨਾ ਦੇ ਮਾਮਲੇ ਵਿਚ ਅੱਜ ਸਭ ਦੀਆਂ ਨਜ਼ਰਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ’ਤੇ ਹਨ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਯੂਪੀ ਪੁਲਿਸ ਨੇ ਮੰਤਰੀ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਹੈ। ਕੇਂਦਰੀ ਰਾਜ ਮੰਤਰੀ ਦੇ ਬੇਟੇ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
Lakhimpur Kheri incident
ਹੋਰ ਪੜ੍ਹੋ:ਲਖੀਮਪੁਰ ਘਟਨਾ: PM ਮੋਦੀ ਦੀ ਚੁੱਪੀ ’ਤੇ ਕਪਿਲ ਸਿੱਬਲ ਦਾ ਸਵਾਲ, ‘ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ?’
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਡੀਜੀਪੀ ਮੁਕੂਲ ਗੋਇਲ ਵਲੋਂ ਲਖੀਮਪੁਰ ਘਟਨਾ ਸਬੰਧੀ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਨ ਲਈ ਨੰਬਰ ਜਾਰੀ ਕੀਤਾ ਗਿਆ ਹੈ। ਇਸ ਦੇ ਜ਼ਰੀਏ ਲੋਕ ਪੁਲਿਸ ਕੋਲ ਘਟਨਾ ਸਬੰਧੀ ਸਬੂਤ ਪਹੁੰਚਾ ਸਕਦੇ ਹਨ।
UP Police
ਹੋਰ ਪੜ੍ਹੋ: BJP MP ਦਾ ਸ਼ਾਹਰੁਖ਼ ਖ਼ਾਨ 'ਤੇ ਹਮਲਾ, ‘ਇਹੀ ਲੋਕ ਕਹਿੰਦੇ ਨੇ ਕਿ ਅਸੀਂ ਭਾਰਤ ’ਚ ਸੁਰੱਖਿਅਤ ਨਹੀਂ’ |
ਲੋਕ ਤਸਵੀਰਾਂ ਅਤੇ ਵੀਡੀਓ 9454403800 ‘ਤੇ ਭੇਜੇ ਸਕਦੇ ਹਨ। ਇਸ ਤੋਂ ਇਲਾਵਾ ਯੂਪੀ ਪੁਲਿਸ ਵਲੋਂ 9 ਮੈਂਬਰੀ ਆਬਜ਼ਰਵਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਇਲਾਕੇ ਵਿਚ ਕਾਨੂੰਨ ਅਤੇ ਵਿਵਸਥਾ ਰੱਖਣ ਲਈ ਕੰਮ ਕਰੇਗੀ।