
ਕਈ ਲੋਕਾਂ ਨੇ ਸੇਵਾ 'ਤੇ ਖੜ੍ਹੇ ਕੀਤੇ ਸਵਾਲ
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਉ ਕਾਫ਼ੀ ਚਰਚਾ ਵਿਚ ਹੈ। ਇਸ ਵੀਡੀਉ ਵਿਚ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ 'ਚ ਦੋਂ ਬਜ਼ੁਰਗਾਂ ਵੱਲੋਂ ਫਲਾਂ ਨਾਲ ਜੰਗਲ 'ਚ ਰਹਿਣ ਵਾਲੇ ਜਾਨਵਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਦਰਅਸਲ, ਬਜ਼ੁਰਗ ਫਲਾਂ ਦੀ ਇੱਕ ਗੱਡੀ ਭਰ ਕਿ ਜੰਗਲ ਦੇ ਰਸਤੇ ਵਿੱਚ ਦੀ ਗੁਜ਼ਰ ਰਹੇ ਹਨ ਜਿਨ੍ਹਾਂ ਵੱਲੋਂ ਜਾਨਵਰਾਂ ਨੂੰ ਵੱਖ ਵੱਖ ਤਰ੍ਹਾਂ ਦੇ ਫਲ ਰਸਤੇ ਵਿਚ ਹੀ ਸੁੱਟੇ ਜਾ ਰਹੇ ਹਨ ਤਾਂ ਜੋ ਜਾਨਵਰ ਇਨ੍ਹਾਂ ਨੂੰ ਖਾ ਕੇ ਆਪਣਾ ਪੇਟ ਭਰ ਸਕਣ।
Comments ਇੰਨਾਂ ਹੀ ਨਹੀਂ ਰਸਤੇ 'ਚ ਫਲ ਸੁੱਟਣ 'ਤੇ ਜਾਨਵਰਾਂ ਵੱਲੋਂ ਵੀ ਬਹੁਤ ਹੀ ਅਨੰਦ ਨਾਲ ਫਲਾਂ ਨੂੰ ਖਾਧਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਇਸ ਵੀਡੀਓ ਦੀ ਲੋਕਾਂ ਵੱਲੋਂ ਖੂਬ ਪ੍ਰਸੰਸ਼ਾ ਕੀਤੀ ਜਾ ਰਹੀ ਹੈ ਉੱਥੇ ਹੀ ਦੋ ਬਜ਼ੁਰਗਾਂ ਵੱਲੋਂ ਕੀਤੀ ਜਾ ਰਹੀ ਜਾਨਵਰਾਂ ਦੀ ਸੇਵਾ 'ਤੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਕਰਨ ਬਹੁਤ ਹੀ ਚੰਗੀ ਸੋਚ ਹੈ।
Comments ਇਸ ਤਰ੍ਹਾਂ ਦੇ ਓੁਪਰਾਲਿਆਂ ਦੀ ਵੀ ਜ਼ਰੂਰਤ ਹੈ ਪਰ ਜਿਸ ਤਰੀਕੇ ਨਾਲ ਰਸਤੇ ਵਿਚ ਹੀ ਫਲ ਖਿਲਾਰੇ ਜਾ ਰਹੇ ਹਨ ਉਹ ਤਰੀਕਾ ਬਿਲਕੁੱਲ ਠੀਕ ਨਹੀਂ ਹੈ। ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਕਿਸੇ ਵਿਅਕਤੀ ਨੇ ਐਮਰਜੈਸੀ 'ਚ ਇਸ ਰਸਤੇ 'ਚ ਜਾਣਾ ਹੋਵੇ ਤਾਂ ਜਾਨਵਰ ਕਿਸੇ ਵੀ ਰਾਹਗਿਰੀ ਤੇ ਹਮਲਾ ਕਰ ਸਕਦੇ ਹਨ ਅਤੇ ਉਹਨਾਂ ਵੱਲੋਂ ਕੀਤੀ ਜਾ ਰਹੀ ਸੇਵਾ, ਸੇਵਾ ਨਾ ਹੋ ਕੇ ਸਰਾਪ ਬਣ ਸਕਦੀ ਹੈ।
Photoਦੱਸ ਦੇਈਏ ਕਿ ਕਈ ਲੋਕਾਂ ਵੱਲੋਂ ਜੰਗਲਾਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਜੰਗਲੀ ਜੀਵਾਂ ਨੂੰ ਰਸਤਿਆਂ ਵਿਚ ਭੋਜਨ ਨਾ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਕਾਫ਼ੀ ਜ਼ਿਆਦਾ ਲੋਕਾਂ ਵੱਲੋਂ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸਬਜ਼ੀਆਂ ਨੂੰ ਗਲਣ ਸੜਨ ਤੋਂ ਪਹਿਲਾ ਹੀ ਜਾਨਵਰਾਂ ਦੇ ਮੂੰਹ 'ਚ ਪਾਇਆ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।