
SonyTv ਨੇ ਮੰਗੀ ਮੁਆਫ਼ੀ
ਨਵੀਂ ਦਿੱਲੀ: ਕੌਣ ਬਣੇਗਾ ਕਰੋੜਪਤੀ ਦੇ 6 ਨਵੰਬਰ ਨੂੰ ਟੈਲੀਕਾਸਟ ਹੋਏ ਐਪੀਸੋਡ ਤੋਂ ਬਾਅਦ ਸੋਸ਼ਲ ਮੀਡੀਆ 'ਤੇ #BoycottKBCSonyTV ਟ੍ਰੈਂਡ ਕਰਨ ਲੱਗਿਆ ਹੈ। ਕੋਹਲਾਪੁਰ ਦੇ ਸ਼ਿਵਾਜੀ ਪੁਤਲਾ ਚੌਂਕ ਵਿਚ ਸ਼ਿਵਸੈਨਾ ਵਰਕਰ ਨੇ ਅਮਿਤਾਭ ਬੱਚਨ ਵਿਰੁਧ ਨਾਅਰੇਬਾਜ਼ੀ ਕਰ ਕੇ ਪੋਸਟਰ ਪਾਏ ਹਨ। ਇਹ ਸਾਰਾ ਵਿਵਾਦ ਸ਼ੋਅ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਪੁੱਛੇ ਗਏ ਸਵਾਲ ਨੂੰ ਲੈ ਕੇ ਹੋਇਆ ਹੈ। ਹੁਣ ਸੋਨੀ ਟੀਵੀ ਨੇ ਇਸ ਮਾਮਲੇ ਤੇ ਟਵੀਟ ਕਰ ਮੁਆਫੀ ਮੰਗ ਲਈ ਹੈ।
KBCਸੋਨੀ ਟੀਵੀ ਨੇ ਲਿਖਿਆ ਕਿ ਅਸਾਵਧਾਨੀ ਕਾਰਨ ਬੁੱਧਵਾਰ ਦੇ ਕੇਬੀਸੀ ਐਪੀਸੋਡ ਦੌਰਾਨ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਨਾਮ ਗਲਤ ਢੰਗ ਨਾਲ ਲਿਖ ਦਿੱਤਾ ਗਿਆ। ਇਸ ਦੇ ਲਈ ਉਹਨਾਂ ਨੂੰ ਪਛਤਾਵਾ ਹੈ। ਉਹਨਾਂ ਨੇ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਪਿਛਲੇ ਐਪੀਸੋਡ ਲਈ ਕਿੱਸੇ ਤੇ ਪਛਤਾਵਾ ਕੀਤਾ ਹੈ। ਹਾਲ ਹੀ ਵਿਚ ਕੇਬੀਸੀ ਦੇ ਇਕ ਐਪੀਸੋਡ ਵਿਚ ਅਮਿਤਾਭ ਬੱਚਨ ਨੇ ਮੁਗਲ ਬਾਦਸ਼ਾਹ ਔਰੰਗਜੇਬ ਨਾਲ ਸਬੰਧਿਤ ਸਵਾਲ ਕੀਤਾ।
KBC Sony Tv ਸਵਾਲ ਸੀ-ਇਹਨਾਂ ਵਿਚੋਂ ਕਿਹੜੇ ਸ਼ਾਸ਼ਕ ਨੇ ਮੁਗਲ ਸਮਰਾਟ ਔਰੰਗਜੇਬ ਦੇ ਸਮਕਾਲੀਨ ਸਨ? ਇਸ ਦੇ ਆਪਸ਼ਨ ਸਨ- ਮਹਾਰਾਣਾ ਪ੍ਰਤਾਪ, ਰਾਣਾ ਸਾਂਗਾ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਿਵਾਜੀ। ਸ਼ੋਅ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਨਾਮ ਸਿਰਫ ਸ਼ਿਵਾਜੀ ਦੇ ਨਾਮ ਨਾਲ ਮੈਨਸ਼ਨ ਕੀਤਾ ਗਿਆ ਸੀ। ਇਸ ਕਾਰਨ ਲੋਕ ਨਾਰਾਜ਼ਗੀ ਜਤਾ ਰਹੇ ਸਨ।
There was an inaccurate reference to Chhatrapati Shivaji Maharaj during Wednesday’s KBC episode, due to inadvertence. We deeply regret the same and being mindful of the sentiments of our viewers have carried a scroll expressing regret during our episode yesterday. #KBC11 pic.twitter.com/FLtSAt9HuN
— Sony TV (@SonyTV) November 8, 2019
ਲੋਕਾਂ ਦਾ ਮੰਨਣਾ ਹੈ ਕਿ ਸ਼ੋਅ ਵਿਚ ਗ੍ਰੇਟ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਨਾਮ ਸ਼ਿਵਾਜੀ ਲਿਖ ਕੇ ਉਹਨਾਂ ਦੀ ਡਿਸਰਿਸਪੈਕਟ ਕੀਤੀ ਗਈ ਹੈ। ਸ਼ਿਵਸੈਨਾ ਵਰਕਰ ਨੇ ਅਮਿਤਾਭ ਬੱਚਨ ਵਿਰੁਧ ਨਾਅਰੇਬਾਜ਼ੀ ਕਰ ਕੇ ਪੋਸਟਰ ਸਾੜੇ ਹਨ।
ਕੋਹਲਾਪੁਰ ਦੇ ਸ਼ਿਵਸੈਨਾ ਪ੍ਰਮੁੱਖ ਰਵੀ ਕਿਰਣ ਇੰਗਵਲੇ ਨੇ ਕਿਹਾ ਕਿ 2 ਦਿਨ ਪਹਿਲਾਂ ਇਕ ਟੀਵੀ ਚੈਨਲ ਤੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਵਿਚ ਅਮਿਤਾਭ ਬੱਚਨ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਨਾਮ ਸਿਰਫ ਸ਼ਿਵਾਜੀ ਲਿਆ ਹੈ। ਇਸ ਲਈ ਅਮਿਤਾਭ ਬੱਚਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਇਸ ਨਾਲ ਵੱਡਾ ਅੰਦੋਲਨ ਆਉਣ ਵਾਲੇ ਦਿਨਾਂ ਵਿਚ ਛੇੜਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।