
ਅੱਜ ਸਵੇਰੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਦੱਖਣ-ਪੂਰਬੀ ਪੋਰਟ ਬਲੇਅਰ ਵਿਚ ਰਿਕਟਰ ਪੈਮਾਨੇ 'ਤੇ 4.3 ਤੀਬਰਤਾ ਦਾ ਭੂਚਾਲ ਆਇਆ।
ਨਵੀਂ ਦਿੱਲੀ : ਅੱਜ ਸਵੇਰੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਦੱਖਣ-ਪੂਰਬੀ ਪੋਰਟ ਬਲੇਅਰ ਵਿਚ ਰਿਕਟਰ ਪੈਮਾਨੇ 'ਤੇ 4.3 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਸਵੇਰੇ 5.28 ਵਜੇ ਪੋਰਟ ਬਲੇਅਰ ਤੋਂ 218 ਕਿਲੋਮੀਟਰ ਦੱਖਣ-ਪੂਰਬ ਵਿਚ ਆਇਆ। ਭੂਚਾਲ ਦੇ ਝਟਕਿਆਂ ਦੀ ਗਹਿਰਾਈ 16 ਕਿਲੋਮੀਟਰ ਸੀ।
Earthquake
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡਿਗਲੀਪੁਰ ਖੇਤਰ ਵਿੱਚ ਰਿਕਟਰ ਪੈਮਾਨੇ 'ਤੇ 4.0 ਤੀਬਰਤਾ ਦਾ ਭੂਚਾਲ ਆਇਆ ਸੀ।