
3 ਦਸੰਬਰ ਨੂੰ ਬੁਲੰਦਸ਼ਹਿਰ ਦੇ ਇਲਾਕੇ ਵਿਚ ਕਥਿਤ ਗਊਹੱਤਿਆ ਨੂੰ ਲੈ ਕੇ ਭੜਕੀ ਭੀੜ ਦੀ ਹਿੰਸਾ ਵਿਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਇਕ ਹੋਰ ਦੀ ਮੌਤ...
ਲਖਨਊ : (ਪੀਟੀਆਈ) 3 ਦਸੰਬਰ ਨੂੰ ਬੁਲੰਦਸ਼ਹਿਰ ਦੇ ਇਲਾਕੇ ਵਿਚ ਕਥਿਤ ਗਊਹੱਤਿਆ ਨੂੰ ਲੈ ਕੇ ਭੜਕੀ ਭੀੜ ਦੀ ਹਿੰਸਾ ਵਿਚ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਇਕ ਹੋਰ ਦੀ ਮੌਤ ਤੋਂ ਬਾਅਦ ਪੁਲਿਸ ਅਫ਼ਸਰਾਂ ਉਤੇ ਗਾਜ ਡਿੱਗੀ ਹੈ। ਪ੍ਰਦੇਸ਼ ਸਰਕਾਰ ਨੇ ਬੁਲੰਦਸ਼ਹਿਰ ਦੇ ਸੀਨੀਅਰ ਪੁਲਿਸ ਪ੍ਰਧਾਨ (ਏਐਸਪੀ) ਕ੍ਰਿਸ਼ਣ ਬਹਾਦੁਰ ਸਿੰਘ ਨੂੰ ਹਟਾ ਦਿਤਾ ਹੈ। ਬੁਲੰਦਸ਼ਹਿਰ ਵਿਚ ਕਥਿਤ ਗਊਹੱਤਿਆ ਤੋਂ ਬਾਅਦ ਸੋਮਵਾਰ ਨੂੰ ਹੋਈ ਹਿੰਸਾ ਵਿਚ ਇਕ ਪੁਲਿਸ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ।
Subodh Kumar dead in Bulandshahr violence
ਮੁੱਖ ਸਕੱਤਰ (ਗ੍ਰਹਿ) ਅਰਵਿੰਦ ਕੁਮਾਰ ਨੇ ਦੱਸਿਆ ਕਿ ਐਸਐਸਪੀ ਬੁਲੰਦਸ਼ਹਿਰ ਕ੍ਰਿਸ਼ਣ ਬਹਾਦੁਰ ਸਿੰਘ ਨੂੰ ਲਖਨਊ ਸਥਿਤ ਡੀਜੀਪੀ ਦਫ਼ਤਰ ਨਾਲ ਜੋੜ ਦਿਤਾ ਗਿਆ ਹੈ। ਹੁਣ ਪ੍ਰਭਾਕਰ ਚੌਧਰੀ, ਜੋ ਇਸ ਸਮੇਂ ਸੀਤਾਪੁਰ ਪੁਲਿਸ ਪ੍ਰਧਾਨ ਹਨ, ਉਹ ਬੁਲੰਦਸ਼ਹਿਰ ਦੇ ਨਵੇਂ ਐਸਐਸਪੀ ਬਣਾਏ ਗਏ ਹਨ। ਇਸ ਵਿਚ ਸ਼ੁਕਰਵਾਰ ਦੇਰ ਰਾਤ ਏਡੀਜੀ (ਆਈਬੀ) ਐਸਬੀ ਸ਼ਿਰੋਡਕਰ ਦੀ ਗੁਪਤ ਜਾਂਚ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਸਰਕਾਰ ਨੇ ਬੁਲੰਦਸ਼ਹਿਰ ਦੇ ਦੋ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਸਨ।
ਇਹਨਾਂ ਵਿਚ ਸਿਆਨਾ ਦੇ ਪੁਲਿਸ ਅਫਸਰ (ਸੀਓ) ਸਤਿਅਪ੍ਰਕਾਸ਼ ਸ਼ਰਮਾ ਅਤੇ ਚਿੰਗਰਾਵਠੀ ਪੁਲਿਸ ਚੌਕੀ ਦੇ ਇੰਚਾਰਜ ਸੁਰੇਸ਼ ਕੁਮਾਰ ਸ਼ਾਮਿਲ ਹਨ। ਖਬਰਾਂ ਦੇ ਮੁਤਾਬਕ ਏਡੀਜੀ ਆਈਬੀ ਵਲੋਂ ਸੌਂਪੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਵਿਚ ਕਥਿਤ ਗਊਹੱਤਿਆ ਦੀ ਖਬਰ ਤੋਂ ਬਾਅਦ ਭਾਰੀ ਵਿਰੋਧ ਸ਼ੁਰੂ ਹੋਇਆ ਸੀ ਅਤੇ ਉਸੀ ਦੌਰਾਨ ਕੁੱਝ ਲੋਕਾਂ ਨੇ ਹਿੰਸਾ ਭੜਕਾਉਣ ਦੀ ਸਾਜਿਸ਼ ਰਚੀ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਹੋਈ ਦੇਰੀ ਕਾਰਨ ਤਣਾਅ ਵਧਦਾ ਗਿਆ। ਇਹਨਾਂ ਹੀ ਨਹੀਂ, ਜਿਲ੍ਹੇ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਨਹੀਂ ਪੁੱਜੇ ਜਿਸ ਤੋਂ ਬਾਅਦ ਹਾਲਾਤ ਅਤੇ ਵਿਗੜ ਗਏ।
Subodh Kumar
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਥੇ ਹੀ 100 ਨੰਬਰ ਉਤੇ ਤੈਨਾਤ ਪੁਲਿਸ ਵੀ ਸੂਚਨਾ ਮਿਲਣ ਤੋਂ ਬਾਅਦ ਦੇਰ ਨਾਲ ਪਹੁੰਚੀ। ਸਥਾਨਕ ਖੂਫੀਆ ਵੀ ਕਿਸੇ ਤਰ੍ਹਾਂ ਦੀ ਸਾਜਿਸ਼ ਨੂੰ ਸਮਝ ਸਕਣ ਵਿਚ ਪੂਰੀ ਤਰ੍ਹਾਂ ਨਾਲ ਨਾਕਾਮ ਰਿਹਾ। ਇਸ ਤੋਂ ਇਲਾਵਾ ਸਮਰੱਥ ਪੁਲਿਸ ਫੋਰਸ ਦੀ ਵੀ ਕਮੀ ਸੀ। ਪੁਲਿਸ ਵਲੋਂ ਗਊਹੱਤਿਆ ਕਰਨ ਵਾਲਿਆਂ ਵਿਰੁਧ ਐਫ਼ਆਈਆਰ ਦਾ ਭਰੋਸਾ ਦਿਤਾ ਗਿਆ ਸੀ। ਇਸ ਤੋਂ ਬਾਅਦ ਭੀੜ ਕਾਬੂ ਤੋਂ ਬਾਹਰ ਹੋਈ, ਜਿਸ ਵਿਚ ਇੰਸਪੈਕਟਰ ਸੁਬੋਧ ਸਿੰਘ ਦੀ ਹੱਤਿਆ ਕਰ ਦਿਤੀ ਗਈ।
Yogi Adityanath
ਇਸ ਵਿਚ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਕਿਹਾ ਕਿ ਬੁਲੰਦਸ਼ਹਿਰ ਵਿਚ ਹੋਈ ਹਿੰਸਾ ਦੁਰਘਟਨਾ ਹੈ, ਮਾਬ ਲਿੰਚਿੰਗ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ‘ਉਤਰ ਪ੍ਰਦੇਸ਼ ਵਿਚ ਕੋਈ ਮਾਬ ਲਿੰਚਿੰਗ ਦੀ ਘਟਨਾ ਨਹੀਂ ਹੋਈ ਹੈ। ਬੁਲੰਦਸ਼ਹਿਰ ਵਿਚ ਜੋ ਘਟਨਾ ਹੋਈ, ਉਹ ਇਕ ਦੁਰਘਟਨਾ ਹੈ। ਕਾਨੂੰਨ ਅਪਣਾ ਕੰਮ ਕਰ ਰਿਹਾ ਹੈ… ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।’
Bulandshahr violence
ਬੀਤੀ ਤਿੰਨ ਦਸੰਬਰ ਨੂੰ ਬੁਲੰਦਸ਼ਹਿਰ ਦੇ ਸਿਆਨਾ ਇਲਾਕੇ ਦੇ ਚਿੰਗਰਾਵਠੀ ਖੇਤਰ ਵਿਚ ਕਥਿਤ ਗਊਰੱਖਿਆ ਨੂੰ ਲੈ ਕੇ ਭੜਕੀ ਭੀੜ ਦੀ ਹਿੰਸਾ ਵਿਚ ਥਾਣਾ ਕੋਤਵਾਲੀ ਵਿਚ ਤੈਨਾਤ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਸੁਮਿਤ ਨਾਮ ਦੇ ਇਕ ਹੋਰ ਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ 27 ਨਾਮਜ਼ਦ ਲੋਕਾਂ ਅਤੇ 50 - 60 ਅਣਪਛਾਤੇ ਲੋਕਾਂ ਵਿਰੁਧ ਮੁਕਦਮਾ ਦਰਜ ਕੀਤਾ ਗਿਆ ਹੈ। ਬੁਲੰਦਸ਼ਹਿਰ ਹਿੰਸਾ ਮਾਮਲਾ ਅਤੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਹੱਤਿਆ ਮਾਮਲੇ ਵਿਚ ਮੁੱਖ ਆਰੋਪੀ ਬਜਰੰਗ ਦਲ ਦੇ ਨੇਤਾ ਯੋਗੇਸ਼ ਰਾਜ ਨੂੰ ਬਣਾਇਆ ਗਿਆ ਹੈ,
ਹਾਲਾਂਕਿ ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਇਕ ਵੀਡੀਓ ਵਿਚ ਯੋਗੇਸ਼ ਰਾਜ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। ਯੋਗੇਸ਼ ਤੋਂ ਬਾਅਦ ਬੀਤੇ ਛੇ ਨਵੰਬਰ ਨੂੰ ਬੁਲੰਦਸ਼ਹਿਰ ਹਿੰਸਾ ਵਿਚ ਲੋੜੀਂਦੇ ਇਕ ਹੋਰ ਮੁਲਜ਼ਮ ਸ਼ਿਖਰ ਅੱਗਰਵਾਲ ਦਾ ਵੀਡੀਓ ਸਾਹਮਣੇ ਆਇਆ ਸੀ। ਇਸ ਵਿਚ ਸ਼ਿਖਰ ਖੁਦ ਨੂੰ ਨਿਰਦੋਸ਼ ਅਤੇ ਹਿੰਸਾ ਵਿਚ ਮਾਰੇ ਗਏ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਨੂੰ ਭ੍ਰਿਸ਼ਟ ਕਰਾਰ ਦਿਤਾ ਹੈ।