ਲੜਕੀ ਨੂੰ ਮਿਲਣ ਨਾ ਦੇਣ 'ਤੇ ਕਰ ਦਿਤਾ ਕਤਲ, 10 ਘੰਟੇ 'ਚ ਹੋਇਆ ਖੁਲਾਸਾ
Published : Dec 8, 2018, 6:13 pm IST
Updated : Dec 8, 2018, 6:13 pm IST
SHARE ARTICLE
Murderer in CCTV
Murderer in CCTV

ਰਿਸੈਪਸ਼ਨਿਸਟ ਕ੍ਰਿਸ਼ਨ ਪ੍ਰਤਾਪ ਸਿੰਘ ਨੇ ਜਦ ਪੁਛਗਿਛ ਰਾਹੀ ਦੋਸ਼ੀ ਨੂੰ ਲੜਕੀਆਂ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਦੋਸ਼ੀ ਨੇ ਰਿਸੈਪਸ਼ਨਿਸਟ ਨੂੰ ਗੋਲੀ ਮਾਰ ਦਿਤੀ।

ਲਖਨਊ , ( ਭਾਸ਼ਾ ) :  ਸਥਾਨਕ ਸਹਾਰਾ ਗ੍ਰੈਂਡ ਹੋਟਲ ਵਿਚ ਰਿਸੈਪਸ਼ਨਿਸਟ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਦਾ ਖੁਲਾਸਾ ਹੋ ਗਿਆ ਹੈ। ਇਸ ਮਾਮਲੇ ਵਿਚ ਦੋ ਲੜਕੀਆਂ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਇਕ ਹੋਰ ਅਜੇ ਤੱਕ ਫਰਾਰ ਹੈ। ਵਾਰਦਾਤ ਦੀ ਜਾਂਚ ਲਈ ਗਠਿਤ ਕੀਤੀ ਗਈ ਟੀਮ ਨੇ 10 ਘੰਟੇ ਵਿਚ ਹਾਦਸੇ ਦਾ ਖੁਲਾਸਾ ਕਰ ਦਿਤਾ ਹੈ। ਪੁਲਿਸ ਟੀਮ ਮੁਤਾਬਕ ਦੋਸ਼ੀ ਨੌਜਵਾਨ ਸਹਾਰਾ ਗ੍ਰੈਂਡ ਹੋਟਲ ਵਿਚ ਰੁਕੀਆਂ ਹੋਈਆਂ ਲੜਕੀਆਂ ਨੂੰ ਮਿਲਣ ਲਈ ਆਇਆ ਸੀ।

CrimeCrime

ਉਸ ਵੇਲੇ ਉਥੇ ਮੌਜੂਦ ਰਿਸੈਪਸ਼ਨਿਸਟ ਕ੍ਰਿਸ਼ਨ ਪ੍ਰਤਾਪ ਸਿੰਘ ਨੇ ਜਦ ਪੁਛਗਿਛ ਰਾਹੀ ਦੋਸ਼ੀ ਨੂੰ ਲੜਕੀਆਂ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਗੁੱਸੇ ਵਿਚ ਭੜਕੇ ਹੋਏ ਦੋਸ਼ੀ ਨੇ ਰਿਸੈਪਸ਼ਨਿਸਟ ਨੂੰ ਗੋਲੀ ਮਾਰ ਦਿਤੀ। ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਕ੍ਰਿਸ਼ਨ ਪ੍ਰਤਾਪ ਸਿੰਘ ਪ੍ਰਤਾਪਗੜ੍ਹ ਦੇ ਥਾਣਾ ਜਟਵਾਰਾ ਦੇ ਪਿੰਡ ਪੂਰੇ ਬਸਾਵਨ ਦਾ ਰਹਿਣ ਵਾਲਾ ਸੀ। ਪੁਲਿਸ ਨੇ ਸੀਸੀਟੀਵੀ ਦੇ ਕੈਮਰੇ ਦੀ ਮਦਦ ਨਾਲ ਮਾਮਲੇ ਦਾ ਖੁਲਾਸਾ ਕੀਤਾ। ਸੀਸੀਟੀਵੀ ਵਿਚ ਦੋਸ਼ੀ ਗੋਲੀ ਮਾਰਨ ਤੋਂ ਬਾਅਦ ਉਥੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement