
ਇਸ ਵੇਲੇ ਦੀ ਵੱਡੀ ਖਬਰ, ਸਮਲਿੰਗੀ ਸੰਬੰਧਾਂ ਦੇ ਚਲਦੇ ਭਾਰਤੀ ਮੂਲ ਦੇ ਪਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹੈ। ਦਰਅਸਲ ਉੱਤਰੀ ਇਗਲੈਂਡ ...
ਨਵੀਂ ਦਿੱਲੀ (ਭਾਸ਼ਾ) : ਇਸ ਵੇਲੇ ਦੀ ਵੱਡੀ ਖਬਰ, ਸਮਲਿੰਗੀ ਸੰਬੰਧਾਂ ਦੇ ਚਲਦੇ ਭਾਰਤੀ ਮੂਲ ਦੇ ਪਤੀ ਨੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹੈ। ਦਰਅਸਲ ਉੱਤਰੀ ਇਗਲੈਂਡ ਦੇ ਮਿਡਿਲਸਬਰੋ ਵਿੱਚ ਮਿਤੇਸ਼ ਪਟੇਲ ਨਾਮ ਦੇ ਇਕ ਵਿਅਕਤੀ ਨੇ ਆਪਣੀ 34 ਸਾਲਾ ਪਤਨੀ ਦਾ ਕਤਲ ਕਰ ਦਿੱਤਾ ਸੀ। ਮਿਤੇਸ਼ ਪਟੇਲ ਦੀ ਪਤਨੀ ਜੇਸਿਕਾ ਇੱਕ ਫਾਰਮਾਸਿਸਟ ਸੀ, ਮਿਤੇਸ਼ ਨੇ ਸਮਲਿੰਗੀ ਸੰਬੰਧਾਂ ਦੇ ਚਲਦੇ ਆਪਣੀ ਪਤਨੀ ਜੇਸਿਕਾ ਦਾ ਦਮ ਘੋਟ ਕੇ ਜਾਨੋ ਮਾਰ ਦਿੱਤਾ।
ਦੱਸ ਦੇਈਏ ਕਿ ਮਿਤੇਸ਼ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੀ ਪਤਨੀ ਦਾ 2 ਮਿਲੀਅਨ ਪੌਂਡ ਦਾ ਬੀਮਾ ਕਰਵਾਇਆ ਸੀ ਅਤੇ ਉਹ ਇਸ ਬੀਮੇ ਦੀ ਰਾਸ਼ੀ ਨਾਲ ਆਪਣੇ ਮਰਦ ਪ੍ਰੇਮੀ ਨਾਲ ਮਿਲ ਕੇ ਨਵੀ ਜ਼ਿੰਦਗੀ ਸ਼ੁਰੂ ਕਰਨ ਦੀ ਵਿਉਂਤ ਬਣਾ ਰਿਹਾ ਸੀ। ਦੱਸ ਦੇਈਏ ਕਿ ਇਸ ਸਾਲ ਦੇ ਮਈ ਮਹੀਨੇ ਵਿਚ ਜੇਸਿਕਾ ਦੀ ਲਾਸ਼ ਉਸਦੇ ਘਰ 'ਚੋ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਦੌਰਾਨ ਮਿਤੇਸ਼ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਸੀ।
ਕੇਸ ਦੀ ਮੁਢਲੀ ਜਾਂਚ ਦੌਰਾਨ ਮਿਤੇਸ਼ ਨੇ ਇਸ ਕਤਲ ਤੋਂ ਇਨਕਾਰ ਕੀਤਾ ਸੀ। ਪਰ ਬਾਅਦ ਵਿਚ ਬੀਤੇ ਦਿਨੀ ਮਿਤੇਸ਼ ਨੇ ਅਦਾਲਤ ਸਾਹਮਣੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ, ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।