
ਗੁੜਗਾਂਵ ਦੇ ਇਕ ਸਕੂਲ ਵਿਚ ਇਕ ਅਧਿਆਪਕ ਨੂੰ ਜਮਾਤ ਵਿਚ ਬੱਚੀਆਂ......
ਨਵੀਂ ਦਿੱਲੀ (ਭਾਸ਼ਾ): ਗੁੜਗਾਂਵ ਦੇ ਇਕ ਸਕੂਲ ਵਿਚ ਇਕ ਅਧਿਆਪਕ ਨੂੰ ਜਮਾਤ ਵਿਚ ਬੱਚੀਆਂ ਨੂੰ ਚੁਪ ਕਰਾਉਣ ਲਈ ਐਲਕੇਜੀ ਦੇ ਦੋ ਵਿਦਿਆਰਥੀਆਂ ਦੇ ਮੁੰਹ ਉਤੇ ਕਥਿਤ ਤੌਰ ਉਤੇ ਸੇਲੋਂ ਟੇਪ ਲਗਾਉਣ ਦੇ ਮਾਮਲੇ ਵਿਚ ਮੁਅੱਤਲ ਕਰ ਦਿਤਾ ਗਿਆ ਹੈ। ਸਕੂਲ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ। ਘਟਨਾ ਅਕਤੂਬਰ ਦੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਹੈ। ਵੀਡੀਓ ਵਿਚ ਅਧਿਆਪਕ ਚਾਰ ਸਾਲ ਦੇ ਦੋ ਬੱਚੀਆਂ (ਇਕ ਮੁੰਡਾ ਅਤੇ ਇਕ ਕੁੜੀ) ਦੇ ਮੂੰਹ ਉਤੇ ਕਥਿਤ ਤੌਰ ਉਤੇ ਸੇਲੋਂ ਟੇਪ ਲਗਾਉਂਦੀ ਨਜ਼ਰ ਆ ਰਹੀ ਹੈ।
Class Room
ਦੋਨੋਂ ਵਿਦਿਆਰਥੀਆਂ ਅਤੇ ਮਾਪਿਆਂ ਦੀ ਸ਼ਿਕਾਇਤ ਉਤੇ ਸਕੂਲ ਪ੍ਰਬੰਧਨ ਨੇ ਤੱਤਕਾਲ ਅਧਿਆਪਕ ਨੂੰ ਮੁਅੱਤਲ ਕਰ ਦਿਤਾ ਹੈ। ਸਕੂਲ ਦੇ ਪ੍ਰਧਾਨ ਗੁਰੁਰਾਜ ਨੇ ਕਿਹਾ, ‘‘ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਉਤੇ ਅਸੀਂ ਕੜੀ ਕਾਰਵਾਈ ਕਰਦੇ ਹੋਏ ਅਧਿਆਪਕ ਨੂੰ ਮੁਅੱਤਲ ਕਰ ਦਿਤਾ ਹੈ।’’ ਅਧਿਆਪਕ ਨੇ ਦਾਅਵਾ ਕੀਤਾ ਹੈ ਕਿ ਬੱਚੇ ਪੂਰੀ ਜਮਾਤ ਵਿਚ ਅਸ਼ਾਂਤੀ ਫੈਲਾ ਰਹੇ ਸਨ ਅਤੇ ਕਈ ਵਾਰ ਉਨ੍ਹਾਂ ਨੇ ਗੰਦੀ ਭਾਸ਼ਾ ਦਾ ਪ੍ਰਯੋਗ ਵੀ ਕੀਤਾ। ਉਥੇ ਹੀ, ਇਸ ਮਾਮਲੇ ਵਿਚ ਜਿਸ ਅਧਿਆਪਕ ਉਤੇ ਇਲਜ਼ਾਮ ਲੱਗਿਆ ਹੈ ਉਸ ਨੂੰ ਸਕੂਲ ਪ੍ਰਸ਼ਾਸਨ ਵਲੋਂ ਮੁਅੱਤਲ ਕਰ ਦਿਤਾ ਹੈ।
Class Room
ਸਕੂਲ ਪ੍ਰਸ਼ਾਸਨ ਦੇ ਕੱਢਣ ਤੋਂ ਬਾਅਦ ਆਰੋਪੀ ਅਧਿਆਪਕ ਦਾ ਕਹਿਣਾ ਹੈ ਕਿ ਉਹ ਦੋਨਾਂ ਹੀ ਵਿਦਿਆਰਥੀ ਪੂਰੀ ਜਮਾਤ ਨੂੰ ਵਿਆਕੁਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਮਾਤ ਵਿਚ ਰੌਲਾ ਮਚਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੇ ਕਈ ਵਾਰ ਗਲਤ ਭਾਸ਼ਾ ਦਾ ਵੀ ਇਸਤੇਮਾਲ ਕੀਤਾ। ਗਲਤ ਭਾਸ਼ਾ ਦਾ ਇਸਤੇਮਾਲ ਕੀਤੇ ਜਾਣ ਦੇ ਕਾਰਨ ਹੀ ਉਸ ਨੇ ਉਨ੍ਹਾਂ ਦੇ ਮੂੰਹ ਉਤੇ ਟੇਪ ਲਗਾ ਦਿਤੀ। ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਪਹੁੰਚਾਣੀ ਨਹੀਂ ਸੀ।