ਟ੍ਰੇਨ ਯਾਤਰੀਆਂ ਨੂੰ ਲੱਗਣਗੀਆਂ ਮੌਜਾਂ! ਪਸੰਦੀਦਾ ਰੈਸਟੋਰੈਂਟ ਤੋਂ ਫਾਸਟਫੂਡ ਮੰਗਵਾ ਸਕਣਗੇ ਯਾਤਰੀ!
Published : Dec 8, 2019, 5:22 pm IST
Updated : Dec 8, 2019, 5:22 pm IST
SHARE ARTICLE
Travelers order pizza burgers restaurants on trains
Travelers order pizza burgers restaurants on trains

ਇਸ ਦੁਆਰਾ ਯਾਤਰੀ ਪਸੰਦੀਦਾ ਰੈਸਟੋਰੈਂਟਾਂ ਦੇ ਪੀਜ਼ਾ, ਬਰਗਰ...

ਨਵੀਂ ਦਿੱਲੀ: ਰੇਲਵੇ ਦੇਸ਼ ਵਿਚ ਟਰੇਨਾਂ 'ਚ ਖਾਣ-ਪੀਣ ਦੀ ਸਹੂਲਤ ਨੂੰ ਹੋਰ ਵੀ ਵਧੀਆ ਕਰਨ ਜਾ ਰਿਹਾ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਹੁਣ ਦੇਸ਼ ਭਰ ਵਿਚ ਟਰੇਨਾਂ 'ਚ ਯਾਤਰੀਆਂ ਨੂੰ ਖਾਣ-ਪੀਣ ਦੀ ਸਹੂਲਤ ਨੂੰ ਵਧੀਆ ਬਣਾਏਗਾ।

Train Trainਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਮੌਜੂਦਾ ਈ-ਕੈਟਰਿੰਗ ਸਰਵਿਸ ਦੀ ਰੀ-ਬ੍ਰਾਂਡਿੰਗ ਕਰ ਇਸ ਦੇ ਜ਼ਰੀਏ ਰੋਜ਼ਾਨਾ 1 ਲੱਖ ਯਾਤਰੀਆਂ ਤੋਂ ਫੂਡ ਆਰਡਰ ਹਾਸਲ ਕਰਨਾ ਚਾਹੁੰਦਾ ਹੈ। ਇਸ ਲਈ ਦੇਸ਼ ਭਰ ਦੀਆਂ ਸਾਰੀਆਂ ਟਰੇਨਾਂ 'ਚ ਯਾਤਰਾ ਦੌਰਾਨ ਯਾਤਰੀਆਂ ਨੂੰ ਮਨਪਸੰਦ ਭੋਜਨ ਮੁਹੱਈਆ ਕਰਾਉਣ ਦੀ ਤਿਆਰੀ 'ਚ ਹੈ।

Burger Burgerਇਸ ਦੁਆਰਾ ਯਾਤਰੀ ਪਸੰਦੀਦਾ ਰੈਸਟੋਰੈਂਟਾਂ ਦੇ ਪੀਜ਼ਾ, ਬਰਗਰ, ਦਹੀ-ਵੜਾ, ਦਹੀਂ-ਭੱਲੇ, ਗੋਲ ਗੱਪੇ, ਮਠਿਆਈ, ਇਡਲੀ ਡੋਸਾ ਆਦਿ ਮੰਗਵਾ ਸਕਦੇ ਹਨ। ਵੇਜ਼ ਅਤੇ ਨੋਨਵੇਜ਼ ਦੀ ਵੀ ਸਹੂਲਤ ਹੈ। ਇਸ ਤੋਂ ਇਲਾਵਾ ਟਰੇਨਾਂ ਦੇ ਸਾਰੇ ਪੈਂਟਰੀ ਕਾਰਾਂ ਦੇ ਰਸੋਈਘਰ ਨੂੰ ਵੀ ਆਧੁਨਿਕ ਬਣਾਉਣ ਜਾ ਰਿਹਾ ਹੈ।

Burger Burger ਭੋਜਨ ਬਣਾਉਣ ਦੀ ਪ੍ਰਕਿਰਿਆ 'ਚ ਭੋਜਨ ਨੂੰ ਹਾਈਜਨਿਕ ਅਤੇ ਸਟੋਰ ਦੀ ਸੀ. ਸੀ. ਟੀ. ਵੀ. ਜ਼ਰੀਏ ਲਾਈਵ ਮੋਨੀਟਰਿੰਗ ਕੀਤੀ ਜਾਵੇਗੀ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਸ਼ ਭਰ 'ਚ 350 ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਤਾਜ਼ਾ ਅਤੇ ਮਨਪਸੰਦ ਭੋਜਨ ਪਹੁੰਚਾਉਣ ਲਈ 700 ਵੇਂਡਰਾਂ ਨਾਲ ਕਰਾਰ ਕੀਤਾ ਹੈ।

Train Trainਦੇਸ਼ 'ਚ ਰੋਜ਼ਾਨਾ 2.50 ਕਰੋੜ ਤੋਂ ਵਧ ਯਾਤਰੀ ਟਰੇਨਾਂ ਵਿਚ ਹੁੰਦੇ ਹਨ। ਉਨ੍ਹਾਂ ਨੂੰ ਪਸੰਦੀਦਾ ਭੋਜਨ ਵੇਚ ਕੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਮੋਟੀ ਕਮਾਈ ਕਰ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement