Cash for Query Row: ਮਹੂਆ ਮੋਇਤਰਾ ਨੂੰ ਲੈ ਕੇ ਨੈਤਿਕਤਾ ਕਮੇਟੀ ਦੀ ਰੀਪੋਰਟ ਲੋਕ ਸਭਾ 'ਚ ਪੇਸ਼; ਸਦਨ 'ਚ ਹੋਇਆ ਹੰਗਾਮਾ
Published : Dec 8, 2023, 12:49 pm IST
Updated : Dec 8, 2023, 12:49 pm IST
SHARE ARTICLE
Mahua Moitra
Mahua Moitra

Cash for Query Row: ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਦਿਨ ਹੈ।

Cash for Query Row: ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 5ਵਾਂ ਦਿਨ ਹੈ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਚਾਰ ਮਿੰਟ ਬਾਅਦ ਹੀ ਲੋਕ ਸਭਾ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ। ਜਦੋਂ ਕਾਰਵਾਈ ਮੁੜ ਸ਼ੁਰੂ ਹੋਈ, ਤਾਂ ਐਥਿਕਸ ਕਮੇਟੀ ਦੇ ਚੇਅਰਮੈਨ ਅਤੇ ਭਾਜਪਾ ਦੇ ਸੰਸਦ ਮੈਂਬਰ ਵਿਜੇ ਸੋਨਕਰ ਨੇ ਮਹੂਆ ਮੋਇਤਰਾ ’ਤੇ ਲੱਗੇ ਪੈਸੇ ਬਦਲੇ ਸਵਾਲ ਪੁੱਛਣ ਦੇ ਇਲਜ਼ਾਮਾਂ 'ਤੇ ਰੀਪੋਰਟ ਪੇਸ਼ ਕੀਤੀ, ਜਿਸ ਤੋਂ ਬਾਅਦ ਸਦਨ 'ਚ ਹੰਗਾਮਾ ਹੋ ਗਿਆ।

ਮਹੂਆ ਮੋਇਤਰਾ ਵੀ ਸਦਨ ਵਿਚ ਮੌਜੂਦ ਸੀ। ਸੰਸਦ ਪਹੁੰਚਣ 'ਤੇ ਮਹੂਆ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ- ਮਾਂ ਦੁਰਗਾ ਆਈ ਹੈ, ਹੁਣ ਦੇਖਦੇ ਹਾਂ ਕੀ ਹੁੰਦਾ ਹੈ। ਜਦੋਂ ਮਨੁੱਖ ਉੱਤੇ ਵਿਨਾਸ਼ ਛਾਅ ਜਾਂਦਾ ਹੈ, ਤਾਂ ਜ਼ਮੀਰ ਪਹਿਲਾਂ ਮਰ ਜਾਂਦੀ ਹੈ। ਉਨ੍ਹਾਂ ਨੇ 'ਵਸਤਰਹਰਣ' ਨਾਲ ਸ਼ੁਰੂਆਤ ਕੀਤੀ ਸੀ, ਹੁਣ ਤੁਸੀਂ 'ਮਹਾਭਾਰਤ ਕਾ ਰਣ' ਦੇਖੋਗੇ।

ਦੂਜੇ ਪਾਸੇ ਕਾਂਗਰਸ ਲੋਕ ਸਭਾ ਦੇ ਚੀਫ ਵ੍ਹਿਪ ਕੇ ਸੁਰੇਸ਼ ਨੇ ਕਿਹਾ- ਜੇਕਰ ਰੀਪੋਰਟ ਵਿਚ ਮਹੂਆ ਮੋਇਤਰਾ ਨੂੰ ਮੁਅੱਤਲ ਕਰਨ ਦੀ ਗੱਲ ਕੀਤੀ ਗਈ ਹੈ ਤਾਂ ਅਸੀਂ ਇਸ ਦਾ ਸਖ਼ਤ ਵਿਰੋਧ ਕਰਾਂਗੇ। ਵੀਰਵਾਰ ਨੂੰ ਭਾਜਪਾ ਨੇ ਅਪਣੇ ਸਾਰੇ ਸੰਸਦ ਮੈਂਬਰਾਂ ਨੂੰ ਲੋਕ ਸਭਾ 'ਚ ਮੌਜੂਦ ਰਹਿਣ ਲਈ 3 ਲਾਈਨ ਦਾ ਵ੍ਹਿਪ ਜਾਰੀ ਕੀਤਾ ਸੀ, ਤਾਂ ਜੋ ਵੋਟਿੰਗ ਦੌਰਾਨ ਸੰਸਦ ਮੈਂਬਰਾਂ ਦੀ ਤਾਕਤ ਪੂਰੀ ਤਰ੍ਹਾਂ ਬਣੀ ਰਹੇ।

ਚੌਥੇ ਦਿਨ ਦੀ ਕਾਰਵਾਈ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਹਾ ਕਿ ਮੋਇਤਰਾ 'ਤੇ ਫੈਸਲਾ ਲੈਣ ਤੋਂ ਪਹਿਲਾਂ ਸਿਫਾਰਿਸ਼ਾਂ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਬਸਪਾ ਸੰਸਦ ਮੈਂਬਰ ਦਾਨਿਸ਼ ਅਲੀ ਨੇ ਵੀਰਵਾਰ ਨੂੰ ਕਿਹਾ - ਜੇਕਰ ਰੀਪੋਰਟ ਪੇਸ਼ ਕੀਤੀ ਜਾਂਦੀ ਹੈ ਤਾਂ ਅਸੀਂ ਪੂਰੀ ਚਰਚਾ 'ਤੇ ਜ਼ੋਰ ਦੇਵਾਂਗੇ। ਵਿਨੋਦ ਕੁਮਾਰ ਸੋਨਕਰ ਦੀ ਅਗਵਾਈ ਵਾਲੀ ਨੈਤਿਕਤਾ ਕਮੇਟੀ ਨੇ 9 ਨਵੰਬਰ ਨੂੰ ਸੌਂਪੀ ਅਪਣੀ ਰੀਪੋਰਟ ਵਿਚ ਮਹੂਆ ਨੂੰ ਪੈਸਿਆਂ ਬਦਲੇ ਸਵਾਲ ਪੁੱਛਣ ਦੇ ਇਲਜ਼ਾਮ ਤਹਿਤ ਲੋਕ ਸਭਾ ਤੋਂ ਬਾਹਰ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਹਾਲਾਂਕਿ, ਮੋਇਤਰਾ ਨੂੰ ਤਾਂ ਹੀ ਕੱਢਿਆ ਜਾ ਸਕਦਾ ਹੈ ਜੇਕਰ ਸਦਨ ਪੈਨਲ ਦੀ ਸਿਫ਼ਾਰਸ਼ ਦੇ ਹੱਕ ਵਿਚ ਵੋਟ ਦੇਵੇਗਾ।

 (For more news apart from Ethics panel report on Mahua Moitra tabled in Lok Sabha, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement