ਭਗੌੜੇ ਆਰਥਿਕ ਅਪਰਾਧੀ ਵਿਜੇ ਮਾਲਿਆ ਤੋਂ ਬਕਾਇਆ ਵਸੂਲ ਨਹੀਂ ਕਰ ਪਾਉਣਗੇ ਬੈਂਕ !
Published : Jan 9, 2019, 1:42 pm IST
Updated : Jan 9, 2019, 1:44 pm IST
SHARE ARTICLE
Vijay Mallya
Vijay Mallya

ਜਿਸ ਨਵੇਂ ਕਾਨੂੰਨ ਅਧੀਨ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਕਰਾਰ ਦਿਤਾ ਗਿਆ, ਉਹ ਡਿਫਾਲਟਰ ਦੀ ਜਾਇਦਾਦ ਜ਼ਬਤ ਕਰਨ ਦੀ ਇਜਾਜ਼ਤ ਸਰਕਾਰ ਨੂੰ ਦਿੰਦਾ ਹੈ।

ਨਵੀਂ ਦਿੱਲੀ : ਵਿਜੇ ਮਾਲਿਆ ਨੂੰ ਪਿਛਲੇ ਹਫਤੇ ਭਗੌੜਾ ਆਰਥਿਕ ਅਪਰਾਧੀ ਕਰਾਰ ਦਿਤੇ ਜਾਣ ਤੋਂ ਬਾਅਦ ਵੀ ਉਸ ਨੂੰ ਕਰਜ਼ ਦੇਣ ਵਾਲੇ ਬੈਂਕ ਇਸ ਉਲਝਣ ਵਿਚ ਪੈ ਗਏ ਹਨ ਕਿ ਉਹਨਾਂ ਦੀ ਬਕਾਇਆ ਰਕਮ ਦਾ ਕੀ ਹੋਵੇਗਾ। ਦਰਅਸਲ ਜਿਸ ਨਵੇਂ ਕਾਨੂੰਨ ਅਧੀਨ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਕਰਾਰ ਦਿਤਾ ਗਿਆ, ਉਹ ਡਿਫਾਲਟਰ ਦੀ ਜਾਇਦਾਦ ਜ਼ਬਤ ਕਰਨ ਦੀ ਇਜਾਜ਼ਤ ਸਰਕਾਰ ਨੂੰ ਦਿੰਦਾ ਹੈ।  ਅਜਿਹਾ ਹੋਣ 'ਤੇ ਇਹ ਜਾਇਦਾਦ ਸਰਕਾਰ ਦੀ ਹੋ ਜਾਵੇਗੀ। ਬੈਂਕਾਂ ਨੂੰ ਇਹ ਡਰ ਹੈ ਕਿ ਇਸ ਤਰ੍ਹਾਂ ਨਾਲ ਉਹ ਅਪਣਾ ਬਕਾਇਆ ਵਸੂਲ ਨਹੀਂ ਪਾਉਣਗੇ।

Prevention of Money Laundering ActPrevention of Money Laundering Act

ਪ੍ਰੀਵੈਂਸ਼ਨ ਆਫ਼ ਮਨੀ ਲਾਡਰਿੰਗ ਐਕਟ ਅਧੀਨ ਜਾਇਦਾਦ ਕੁਰਕ ਕੀਤੀ ਜਾਂਦੀ ਸੀ ਅਤੇ ਬੈਂਕ ਅਪਣਾ ਬਕਾਇਆ ਵਸੂਲਣ ਲਈ ਜਾਇਦਾਦ ਨੂੰ ਵੇਚਣ ਲਈ ਅਰਜ਼ੀ ਦੇ ਸਕਦੇ ਸਨ। ਨਵੇਂ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਮਾਲਿਆ ਨੂੰ ਕਰਜ਼ ਦੇਣ ਵਾਲੇ ਇਕ ਸਰਕਾਰੀ ਬੈਂਕ ਦੇ ਅਧਿਕਾਰੀ ਨੇ ਕਿਹਾ ਕਿ ਤਕਨੀਕੀ ਤੌਰ 'ਤੇ ਦੇਖਿਆ ਜਾਵੇ ਤਾਂ ਜਾਇਦਾਦ ਨੂੰ ਸਰਕਾਰ ਜ਼ਬਤ ਕਰੇਗੀ। ਅਜਿਹਾ ਹੋਣ 'ਤੇ ਇਹ ਸਾਫ ਨਹੀਂ ਹੈ ਕਿ ਅਸੀਂ ਬਕਾਇਆ ਕਿਵੇਂ ਵਸੂਲ ਕਰਾਂਗੇ। ਨਵੇਂ ਕਾਨੂੰਨ ਅਧੀਨ ਮਾਲਿਆ ਨੂੰ ਪਹਿਲਾਂ ਹੀ ਭਗੌੜਾ ਆਰਥਿਕ ਅਪਰਾਧੀ ਐਲਾਨ ਕੀਤਾ ਗਿਆ ਹੈ।

Enforcement DirectorateEnforcement Directorate

ਆਸ ਹੈ ਕਿ ਸਰਕਾਰ ਸਾਨੂੰ ਦਾਅਵਾ ਕਰਨ ਦਾ ਮੌਕਾ ਦੇਵੇਗੀ। ਕਾਨੂੰਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪੀਐਮਐਲਏ ਅਧੀਨ ਲਾਗੂ ਹੋਣ ਵਾਲੇ ਨਿਯਮ ਨਵੇਂ ਕਾਨੂੰਨ ਵਿਚ ਲਾਗੂ ਨਹੀਂ ਹੁੰਦੇ ਅਤੇ ਬੈਂਕਰਾਂ ਨੂੰ ਜ਼ਬਤ ਕੀਤੀ ਗਈ ਲਗਭਗ 12200 ਕਰੋੜ ਦੀ ਜਾਇਦਾਦ 'ਤੇ ਦਾਅਵਾ ਕਰਨ ਲਈ ਹਾਲਾਤ ਸਪਸ਼ਟ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ। ਮਾਲਿਆ ਨੂੰ ਭਗੌੜਾ ਐਲਾਨ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜੋ ਅਰਜ਼ੀ ਦਿਤੀ ਸੀ, ਉਸ ਵਿਚ ਰਿਣਦਾਤਾ ਵੀ ਇਕ ਪੱਖ ਦੇ ਤੌਰ 'ਤੇ ਸ਼ਾਮਲ ਸਨ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਅਪਣਾ ਦਾਅਵਾ ਕਿਸ ਤਰ੍ਹਾਂ ਪੇਸ਼ ਕਰਨਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement