
ਸਾਊਦੀ ਅਰਬ ਵਿਚ ਬੱਚੀ ਦਾ ਇਲਾਜ ਸੰਭਵ ਨਹੀਂ ਸੀ
ਨਵੀਂ ਦਿੱਲੀ : ਭਾਰਤ ਦੇ ਡਾਕਟਰਾਂ ਨੇ ਲਿਵਰ ਟਰਾਂਸਪਲਾਂਟ ਕਰਕੇ ਇਕ ਮਾਸੂਮ ਬੱਚੀ ਦੀ ਜਾਨ ਬਚਾਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲਿਵਰ ਟਰਾਂਸਪਲਾਂਟ ਕਰਨ ਵਿਚ ਡਾਕਟਰਾਂ ਨੇ ਗਾਂ ਦੀਆਂ ਨਸਾਂ ਦੀ ਮਦਦ ਲਈ ਹੈ।
File Photo
ਗਾਵਾਂ ਨੂੰ ਲੈ ਕੇ ਭਾਰਤ ਵਿਚ ਅਕਸਰ ਹੀ ਵਿਵਾਦ ਹੁੰਦਾ ਰਹਿੰਦਾ ਹੈ। ਗਾਵਾਂ ਦੇ ਨਾਮ 'ਤੇ ਰਾਜਨੀਤੀ ਅਤੇ ਹਿੰਸਾ ਹੋਣਾ ਭਾਰਤੀ ਸਮਾਜ ਵਿਚ ਹੁਣ ਆਮ ਗੱਲ ਬਣਦੀ ਜਾ ਰਹੀ ਹੈ ਪਰ ਉੱਥੇ ਹੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਗਾਂ ਨੇ ਮਾਸੂਮ ਨੂੰ ਨਵੀਂ ਜਿੰਦਗੀ ਦਿੱਤੀ ਹੈ। ਦਰਅਸਲ ਸਾਊਦੀ ਅਰਬ ਦੀ ਰਹਿਣ ਵਾਲੀ ਇਕ ਸਾਲ ਦੀ ਹੂਰ ਨੂੰ ਜਨਮ ਤੋਂ ਹੀ ਲਿਵਰ ਦੀ ਬੀਮਾਰੀ ਸੀ। ਸਾਊਦੀ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਭਾਰਤ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਿਸ ਤੋਂ ਬਾਅਦ ਉਹ ਭਾਰਤ ਇਲਾਜ ਲਈ ਆ ਗਏ। ਇਕ ਸਾਲ ਦੀ ਬੱਚੀ ਦਾ ਲਿਵਰ ਟਰਾਂਸਪਲਾਂਟ ਕਰਨਾ ਡਾਕਟਰਾ ਦੇ ਲਈ ਵੱਡੀ ਚੁਣੋਤੀ ਸੀ ਜਿਸ ਕਰਕੇ ਗੁਰੂਗ੍ਰਾਮ ਦੇ ਆਰਟਮਿਸ ਹਸਪਤਾਲ ਦੇ ਡਾਕਟਰਾਂ ਨੇ ਨਵਾਂ ਤਰੀਕਾ ਲੱਭਿਆ।
File Photo
ਡਾਕਟਰਾਂ ਮੁਤਾਬਕ ਇਸ ਅਤਿ-ਮੁਸ਼ਕਿਲ ਆਪਰੇਸ਼ਨ ਵਿਚ 14 ਘੰਟਿਆਂ ਦਾ ਸਮਾਂ ਲੱਗਿਆ।ਵੱਡੀ ਗੱਲ ਇਹ ਹੈ ਕਿ ਦੁਨੀਆਂ ਦਾ ਇਹ ਅਜਿਹਾ ਲਿਵਰ ਟਰਾਂਸਪਲਾਂਟ ਹੈ ਜਿਸ ਵਿਚ ਗਾਂ ਦੀ ਨਸਾਂ ਦੀ ਵਰਤੋਂ ਕੀਤੀ ਗਈ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਗਾਂ ਦੀ ਨਸਾਂ ਦੀ ਮਦਦ ਨਾਲ ਲਿਵਰ ਟਰਾਂਸਪਲਾਂਟ ਤੋਂ ਬਾਅਦ ਹੁਣ ਹੂਰ ਪੂਰੀ ਤਰ੍ਹਾ ਸਿਹਤਮੰਦ ਹੈ। ਹੁਣ ਹੂਰ ਦੇ ਮਾਤਾ-ਪਿਤਾ ਆਪਣੀ ਬੱਚੀ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰਾਂ ਨੂੰ ਭਗਵਾਨ ਮੰਨ ਰਹੇ ਹਨ।
File Photo
ਹੂਰ ਦੀ ਮਾਂ ਦਾ ਕਹਿਣਾ ਹੈ ਕਿ ਸਾਊਦੀ ਵਿਚ ਬੱਚੀ ਦਾ ਇਲਾਜ ਨਹੀਂ ਹੋ ਸਕਦਾ ਸੀ ਇਸ ਲਈ ਉਹ ਉੱਥੋ ਦੇ ਡਾਕਟਰਾਂ ਦੀ ਸਲਾਹ 'ਤੇ ਭਾਰਤ ਆ ਗਏ। ਹੂਰ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਲਿਵਰ ਦੀ ਗੰਭੀਰ ਸਮੱਸਿਆ ਸੀ ਜੋ ਕਿ ਡਾਕਟਰਾਂ ਨੇ ਹੁਣ ਦੂਰ ਕਰ ਦਿੱਤੀ ਹੈ। ਖੈਰ ਹੁਣ ਹੂਰ ਦੀ ਮਾਂ ਬਹੁਤ ਖੁਸ਼ ਹੈ।