
ਫਿਲਹਾਲ ਭੂਟਾਨ ਸਰਕਾਰ ਇਸ ਫ਼ੀਸ ਨੂੰ ਅੰਤਰਰਾਸ਼ਟਰੀ ਯਾਤਰੀਆਂ 'ਤੇ ਲਗਾਏ ਜਾਣ ਵਾਲੇ...
ਨਵੀਂ ਦਿੱਲੀ: ਦੁਨੀਆਂ ਦੇ ਸਭ ਤੋਂ ਖੂਬਸੂਰਤ ਦੇਸ਼ ਭੂਟਾਨ ਦੀ ਖੂਬਸੂਰਤੀ ਦੇ ਭਾਰਤੀ ਲੋਕ ਕਾਇਲ ਹਨ ਅਤੇ ਭਾਰੀ ਗਿਣਤੀ ਵਿਚ ਯਾਤਰੀ ਇੱਥੇ ਘੁੰਮਣ ਆਉਂਦੇ ਹਨ। ਪਰ ਭੂਟਾਨ ਸਰਕਾਰ ਨੇ ਇਕ ਯੋਜਨਾ ਬਣਾਈ ਹੈ ਜਿਸ ਤਹਿਤ ਇਸ ਦੇ ਕੁੱਝ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ ਅਤੇ ਇਸ ਦਾ ਅਸਰ ਹੁਣ ਭੂਟਾਨ ਵਿਚ ਜਾਣ ਵਾਲੇ ਯਾਤਰੀਆਂ ਤੇ ਪਵੇਗਾ।
Photo
ਸਪਸ਼ਟ ਹੈ ਕਿ ਯਾਤਰੀਆਂ ਨੂੰ ਭੂਟਾਨ ਦੀ ਯਾਤਰਾ ਮਹਿੰਗੀ ਪਵੇਗੀ। ਦਰਅਸਲ ਭੂਟਾਨ ਜਾਣ ਵਾਲੇ ਯਾਤਰੀਆਂ ਨੂੰ ਰੋਜ਼ਾਨਾ ਦੇ ਹਿਸਾਬ ਨਾਲ 1200 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਹੋਰ ਦੇਸ਼ ਜੋ ਭੂਟਾਨ ਦੀ ਇਸ ਯੋਜਨਾ ਵਿਚ ਸ਼ਾਮਲ ਰਹਿਣਗੇ ਉਹ ਮਾਲਦੀਵ ਅਤੇ ਬੰਗਲਾਦੇਸ਼ ਹਨ।
Photo
6 ਤੋਂ 12 ਸਾਲ ਦੇ ਬੱਚਿਆਂ ਲਈ ਇਹ ਫ਼ੀਸ 600 ਰੁਪਏ ਹੋਵੇਗੀ। ਇਸ ਫ਼ੀਸ ਨੂੰ ਸਸਟੇਨੇਬਲ ਡਿਵੈਲਪਮੈਂਟ ਫ਼ੀਸ ਕਿਹਾ ਜਾ ਰਿਹਾ ਹੈ। ਪਿਛਲੇ ਸਾਲ ਭਾਰਤ ਤੋਂ ਲਗਭਗ 19 ਲੱਖ ਯਾਤਰੀ ਭੂਟਾਨ ਪਹੁੰਚੇ ਸਨ ਜੋ ਖੇਤਰੀ ਯਾਤਰੀਆਂ ਦੀ 95 ਫ਼ੀਸਦੀ ਹੈ। ਭੂਟਾਨ ਜਾਣ ਵਾਲਿਆਂ ਵਿਚ ਭਾਰਤ ਤੋਂ ਬਾਅਦ ਬੰਗਲਾਦੇਸ਼ ਦੂਜੇ ਨੰਬਰ ਤੇ ਹੈ।
Photo
ਫਿਲਹਾਲ ਭੂਟਾਨ ਸਰਕਾਰ ਇਸ ਫ਼ੀਸ ਨੂੰ ਅੰਤਰਰਾਸ਼ਟਰੀ ਯਾਤਰੀਆਂ ਤੇ ਲਗਾਏ ਜਾਣ ਵਾਲੇ 65 ਅਮਰੀਕੀ ਡਾਲਰ ਫ਼ੀਸ ਦੀ ਤੁਲਨਾ ਵਿਚ ਕਾਫੀ ਸਸਤਾ ਮੰਨ ਰਹੀ ਹੈ। ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਭੂਟਾਨ ਵਿਚ ਇਕ ਦਿਨ ਰਹਿਣ ਲਈ 4631 ਰੁਪਏ ਦੀ ਕੰਪਲਸਰੀ ਫ਼ੀਸ ਦੇਣੀ ਪਵੇਗੀ।
Photo
ਇਸ ਪਿੱਛੇ ਇਕ ਵੱਡਾ ਕਾਰਨ ਦਸਿਆ ਜਾ ਰਿਹਾ ਹੈ। ਸਰਕਾਰ ਮੁਤਾਬਕ ਦੇਸ਼ ਵਿਚ ਯਾਤਰੀਆਂ ਦਾ ਬੋਝ ਬਹੁਤ ਜ਼ਿਆਦਾ ਹੈ ਇਸ ਲਈ ਉਹਨਾਂ ਨੇ ਅਜਿਹਾ ਕਰਨਾ ਠੀਕ ਸਮਝਿਆ। ਉਹਨਾਂ ਦਾ ਕਹਿਣਾ ਹੈ ਕਿ 1200 ਰੁਪਏ ਫ਼ੀਸ ਲਗਾਉਣ ਦੇ ਫ਼ੈਸਲੇ ਨਾਲ ਭੂਟਾਨ ਵਿਚ ਯਾਤਰੀਆਂ ਦੀ ਗਿਣਤੀ ਕਾਫੀ ਘਟ ਹੋ ਸਕਦੀ ਹੈ।
Photo
ਜਾਣਕਾਰਾਂ ਮੁਤਾਬਕ ਭਾਰਤੀ ਭੂਟਾਨ ਪਹਾੜਾਂ ਦੀ ਸੁੰਦਰਤਾ ਦੇਖਣ ਲਈ ਪਹੁੰਚਦੇ ਸਨ ਉਹ ਇਸ ਫ਼ੀਸ ਦੇ ਲਾਗੂ ਹੋਣ ਕਰ ਕੇ ਹੁਣ ਭਾਰਤ ਦੇ ਹੀ ਦਾਰਜੀਲਿੰਗ, ਸਿਕਿਮ ਸਮੇਤ ਹੋਰ ਪਹਾੜੀ ਇਲਾਕਿਆਂ ਵਿਚ ਘੁੰਮਣ ਚਲੇ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।