
ਪ੍ਰਧਾਨ ਮੰਤਰੀ ਨਰੇਂਦਰ ਮੋਦੀ 2 ਦਿਨਾਂ ਭੂਟਾਨ ਯਾਤਰਾ ‘ਤੇ ਸ਼ਨੀਵਾਰ ਨੂੰ ਰਵਾਨਾ ਹੋ ਗਏ ਹਨ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ 2 ਦਿਨਾਂ ਭੂਟਾਨ ਯਾਤਰਾ ‘ਤੇ ਸ਼ਨੀਵਾਰ ਨੂੰ ਰਵਾਨਾ ਹੋ ਗਏ ਹਨ। ਇਸ ਯਾਤਰਾ ਦੌਰਾਨ ਦੋਨੇਂ ਦੇਸ਼ ਆਪਣੇ ਮਜਬੂਤ ਸਬੰਧਾਂ ਨੂੰ ਹੋਰ ਅੱਗੇ ਵਧਾਉਣਗੇ। ਮੋਦੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਮੌਜੂਦਾ ਕਾਰਜਕਾਲ ਦੀ ਸ਼ੁਰੁਆਤ ‘ਚ ਇਹ ਯਾਤਰਾ ਵਿਖਾਉਂਦੀ ਹੈ ਕਿ ਭਾਰਤ ‘‘ਆਪਣੇ ਭਰੋਸੇਯੋਗ ਮਿੱਤਰ ਅਤੇ ਗੁਆਂਢੀ ਦੇਸ਼ ਭੂਟਾਨ ਦੇ ਨਾਲ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦਾ ਹੈ।
Bhutan Gate
ਮੋਦੀ ਨੇ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀ ਭੁਟਾਨ ਯਾਤਰਾ ਮਜਬੂਤ ਸਬੰਧਾਂ ਨੂੰ ਬੜਾਵਾ ਦੇਵੇਗੀ ਅਤੇ ਸਾਡੀ ਮਹੱਤਵਪੂਰਨ ਦੋਸਤੀ ਨੂੰ ਪ੍ਰੋਸਾਹਿਤ ਕਰੇਗੀ ਅਤੇ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਤਰੱਕੀ ਅਤੇ ਚੰਗੇ ਭਵਿੱਖ ਨੂੰ ਹੋਰ ਮਜਬੂਤ ਕਰੇਗੀ।
Pm Narendra Modi in Bhutan
ਦੱਸ ਦਈਏ ਕਿ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਇਸਤੋਂ ਪਹਿਲਾਂ ਵੀ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਨਰੇਂਦਰ ਮੋਦੀ ਨੇ ਆਪਣੇ ਵਿਦੇਸ਼ ਯਾਤਰਾਵਾਂ ਦੀ ਸ਼ੁਰੁਆਤ ਭੁਟਾਨ ਤੋਂ ਹੀ ਕੀਤੀ ਸੀ।