
ਜਾਣੋ, ਕੀ ਹੈ ਅਸਲੀ ਵਜ੍ਹਾ
ਨਵੀਂ ਦਿੱਲ: ਸ਼ਾਂਤੀ ਮਾਹੌਲ, ਪਹਾੜ ਅਤੇ ਵਧੀਆ ਹਾਸਪੀਟੈਲਿਟੀ ਦੇ ਚੱਕਰ ਵਿਚ ਭੂਟਾਨ ਲੰਬੇ ਸਮੇਂ ਤੋਂ ਟੂਰਿਸਟ ਦੀ ਪਸੰਦੀਦਾ ਜਗ੍ਹਾ ਬਣਿਆ ਹੋਇਆ ਹੈ। ਇੰਨਾ ਹੀ ਨਹੀਂ ਇਹਨਾਂ ਸਾਰਿਆਂ ਦੀ ਕੀਮਤ ਵੀ ਕਾਫੀ ਘਟ ਚੁਕਾਉਣੀ ਪੈਂਦੀ ਹੈ। ਪਰ ਹੁਣ ਸੈਲਾਨੀਆਂ ਨੂੰ ਥੋੜਾ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ। ਭੂਟਾਨ ਸੈਰ-ਸਪਾਟਾ ਪਰਿਸ਼ਦ ਨੇ ਹਾਲ ਹੀ ਵਿਚ ਦੇਸ਼ ਦੇ ਵਿਭਿੰਨ ਸਮਾਰਕਾਂ ਵਿਚ ਦਾਖਲਾ ਫ਼ੀਸ ਨੂੰ ਜਨਵਰੀ 2020 ਤੋਂ ਵਧਾਉਣ ਦਾ ਫ਼ੈਸਲਾ ਲਿਆ ਹੈ।
Bhutanਹਾਲੀਆ ਰਿਪੋਰਟਸ ਦੀ ਮੰਨੀਏ ਤਾਂ ਪਾਰੋ ਜ਼ਿਲ੍ਹੇ ਵਿਚ ਸਥਿਤ ਟਾਈਗਰ ਨੇਸਟ ਦੇ ਵਿਜਿਟਿੰਗ ਫੀ ਨੂੰ 7.14 ਡਾਲਰ ਤੋਂ ਵਧਾ ਕੇ 14.25 ਡਾਲਰ ਕਰ ਦਿੱਤਾ ਹੈ। ਜਦਕਿ ਤਾਸ਼ੀਚੋ-ਜੋਂਗ, ਮੇਮੋਰੀਅਲ ਚੋਟਰਨ ਸਮੇਤ ਹੋਰ ਸਮਾਰਕਾਂ ਵਿਚ ਇਹ ਫੀਸ 4.28 ਡਾਲਰ ਤੋਂ 7.14 ਡਾਲਰ ਤਕ ਵਧਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਇਸ ਫ਼ੀਸ ਵਿਚ 50 ਫ਼ੀਸਦ ਦੀ ਛੋਟ ਦਿੱਤੀ ਗਈ ਹੈ।
Bhutanਟੀਸੀਬੀ ਦੇ ਇਕ ਅਧਿਕਾਰੀ ਅਨੁਸਾਰ ਇਸ ਵਾਧੇ ਨਾਲ ਦੇਸ਼ ਵਿਚ ਯਾਤਰੀ ਬਿਹਤਰ ਬਣਾਉਣ ਲਈ ਉਪਯੋਗ ਕੀਤਾ ਜਾਵੇਗਾ। ਇਸ ਫ਼ੀਸ ਦੇ ਵਾਧੇ ਨੂੰ ਦੇਸ਼ ਲਗਾਤਾਰ ਵਧ ਰਹੀ ਸੈਲਾਨੀਆਂ ਦੀ ਭੀੜ ਦੀ ਸਮੱਸਿਆ ਨਾਲ ਨਿਪਟਣ ਦੇ ਉਪਾਅ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸਮਾਰਕਾਂ ਕੋਲ ਯਾਤਰੀਆਂ ਲਈ ਸ਼ੈਡ, ਟਾਇਲਟ ਅਤੇ ਕੈਂਟੀਨ ਵਰਗੀਆਂ ਸੁਵਿਧਾਵਾਂ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ।
Bhutanਇਕ ਟੂਰ ਗਾਰਡ ਦਾ ਕਹਿਣਾ ਹੈ ਕਿ ਰੀਜਨਲ ਯਾਤਰੀਆਂ ਲਈ ਸਹੀ ਦਿਸ਼ਾ-ਨਿਰਦੇਸ਼ ਅਤੇ ਨਿਯਮ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਘਟ ਕਰਨ ਵਿਚ ਮਦਦ ਕਰੇਗਾ। ਪਿਛਲੇ ਦਿਨਾਂ ਆਈਆਂ ਰਿਪੋਰਟਸਾਂ ਦੀ ਮੰਨੀਏ ਤਾਂ ਭੂਟਾਨ ਵਿਚ ਵਧਦੇ ਹੋਏ ਟੂਰਿਸਟਸ ਦੀ ਸੰਖਿਆ ਨੂੰ ਦੇਖਦੇ ਹੋਏ ਕਈ ਫਾਰਨ ਟ੍ਰੈਵਲ ਫਰਮਸ ਨੇ ਅਪਣੇ ਪ੍ਰਾਡਕਟ ਦੀ ਲਿਸਟ ਵਿਚੋਂ ਭੂਟਾਨ ਨੂੰ ਹਟਾ ਦਿੱਤਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਇਹ ਭੀੜ-ਭਾੜ ਵਾਲੀ ਜਗ੍ਹਾ ਬਣ ਚੁੱਕਿਆ ਹੈ।
Bhutanਨਾਲ ਹੀ ਜੋ ਲੋਕ ਜ਼ਿਆਦਾ ਪੈਸਾ ਖਰਚ ਕਰ ਕੇ ਆਉਂਦੇ ਹਨ ਉਹਨਾਂ ਨੇ ਵੀ ਸ਼ਿਕਾਇਤ ਰਹਿੰਦੀ ਹੈ ਕਿ ਜ਼ਿਆਦਾ ਪੈਸੇ ਦੇਣ ਤੋਂ ਬਾਅਦ ਵੀ ਉਹਨਾਂ ਨੂੰ ਹੋਟਲ ਵਗੈਰਾ ਮਿਲਣ ਵਿਚ ਦਿੱਕਤ ਆਉਂਦੀ ਹੈ। ਉੱਥੇ ਹੀ ਭਾਰਤ, ਮਾਲਦੀਵ ਅਤੇ ਬੰਗਲਾਦੇਸ਼ ਟੂਰਿਸਟ ਨੂੰ ਹੋਟਲ ਸਸਤੀਆਂ ਕੀਮਤਾਂ ਵਿਚ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਜਿਹੜੀ ਸ਼ਾਂਤੀ ਅਤੇ ਤਲਾਸ਼ ਵਿਚ ਯਾਤਰੀ ਉੱਥੇ ਜਾਂਦੇ ਹਨ ਉਹ ਵੀ ਭੀੜ-ਭਾੜ ਕਾਰਨ ਗੁਆਚਦੀ ਜਾਂਦੀ ਹੈ।
Bhutanਖ਼ਬਰਾਂ ਮੁਤਾਬਕ ਇਹ ਦੇਖਦੇ ਹੋਏ ਭੂਟਾਨ ਸਰਕਾਰ ਹਰ ਸਾਲ ਆਉਣ ਵਾਲੇ ਟੂਰਿਸਟ ਲਈ ਕੁਝ ਸ਼ਰਤਾਂ ਲਾਗੂ ਕਰਨ ਜਾ ਰਹੀ ਹੈ ਨਾਲ ਹੀ ਭਾਰਤ, ਬੰਗਲਾਦੇਸ਼ ਅਤੇ ਮਾਲਦੀਵ ਤੋਂ ਆਉਣ ਵਾਲੇ ਯਾਤਰੀਆਂ ਤੇ ਪੇ ਕਮਿਸ਼ਨ ਦੀ ਤਰ੍ਹਾਂ ਤੈਅ ਕੀਤਾ ਗਿਆ ਕੁਝ ਟੈਕਸ ਵੀ ਲੱਗੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।