
ਲਾਲ ਕਿਲ੍ਹਾ ਕਾਂਡ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਕੋਰਟ ਵਿਚ ਪੇਸ਼ੀ ਤੋਂ ਬਾਅਦ...
ਨਵੀਂ ਦਿੱਲੀ: ਲਾਲ ਕਿਲ੍ਹਾ ਕਾਂਡ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਕੋਰਟ ਵਿਚ ਪੇਸ਼ੀ ਤੋਂ ਬਾਅਦ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇੱਥੇ ਦੱਸਣਯੋਗ ਹੈ ਕਿ ਨਵੀਂ ਦਿੱਲੀ ‘ਚ 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਦੀਪ ਸਿੱਧੂ ਨੇ ਕਈਂ ਖੁਲਾਸੇ ਕੀਤੇ ਹਨ। ਪੁਛਗਿਛ ਦੇ ਦੌਰਾਨ ਸਿੱਧੂ ਨੇ ਦਾਅਵਾ ਕੀਤਾ ਕਿ ਉਹ ਭਾਵੁਕ ਹੋ ਕੇ ਕਿਸਾਨਾਂ ਦੇ ਨਾਲ ਜੁੜ ਗਿਆ ਸੀ, ਹਾਲਾਂਕਿ, ਪੁਛਗਿਛ ਵਿਚ ਦੀਪ ਸਿੱਧੂ ਨੇ ਸਾਫ਼ ਕੀਤਾ ਕਿ ਉਸਦਾ ਕਿਸੇ ਵੀ ਕੱਟੜਪੰਥੀ ਨਾਲ ਕੋਈ ਸੰਬੰਧ ਨਹੀਂ ਹੈ, ਪਰ ਉਹ ਭੰਨਤੋੜ ਵਾਲੀ ਵਿਚਾਰਧਾਰਾ ਵਿਚ ਵਿਸ਼ਵਾਸ ਕਰਦਾ ਹੈ।
Deep Sidhu
ਦੀਪ ਸਿੱਧੂ ਨੇ ਕਿਹਾ ਕਿ ਉਸਨੂੰ ਸ਼ੱਕ ਸੀ ਕਿ ਸਰਕਾਰ ਦੇ ਨਾਲ ਗੱਲਬਾਤ ਵਿਚ ਅਤੇ ਦਿੱਲੀ ਪੁਲਿਸ ਦੇ ਨਾਲ ਟ੍ਰੈਕਟਰ ਰੈਲੀ ਦੇ ਦੌਰਾਨ ਕਿਸਾਨ ਨੇਤਾ ਨਰਮ ਹੋ ਰਹੇ ਸਨ, ਲਾਕਡਾਉਨ ਦੌਰਾਨ ਅਤੇ ਬਾਅਦ ਵਿਚ ਦੀਪ ਸਿੱਧੂ ਨੂੰ ਕੋਈ ਕੰਮ ਨਹੀਂ ਮਿਲਿਆ ਸੀ ਅਤੇ ਅਗਸਤ ਵਿਚ ਜਦੋਂ ਕਿਸਾਨ ਅੰਦੋਲਨ ਪੰਜਾਬ ਵਿਚ ਸ਼ੁਰੂ ਹੋਇਆ, ਤਾਂ ਉਹ ਇਸਦੇ ਪ੍ਰਤੀ ਅਕਰਸ਼ਿਤ ਹੋ ਗਿਆ ਸੀ। ਪੁਛਗਿਛ ਦੇ ਦੌਰਾਨ ਦੀਪ ਸਿੱਧੂ ਨੇ ਦੱਸਿਆ ਜਦੋਂ ਉਹ ਵਿਰੋਧ ਸਥਾਨਾਂ ਉਤੇ ਜਾਂਦਾ ਸੀ ਤਾਂ ਨੌਜਵਾਨ ਵੱਡੀ ਗਿਣਤੀ ਵਿਚ ਆਉਂਦੇ ਸਨ।
Red fort
ਉਹ 28 ਨਵੰਬਰ ਨੂੰ ਕਿਸਾਨਾਂ ਦੇ ਨਾਲ ਦਿੱਲੀ ਪਹੁੰਚਿਆ। ਗਣਤੰਤਰ ਦਿਵਸ ਪਰੇਡ ਤੋਂ ਕੁਝ ਦਿਨ ਪਹਿਲਾਂ ਸਿੱਧੂ ਨੇ ਅਪਣੇ ਸਮਰਥਕਾਂ ਦੇ ਨਾਲ ਨਿਰਧਾਰਤ ਰਸਤੇ ਨੂੰ ਤੋੜਨ ਦਾ ਫ਼ੈਸਲਾ ਕੀਤਾ। ਦੀਪ ਸਿੱਧੂ ਨੇ ਉਦੋਂ ਅਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਉਹ ਵਲੰਟਰੀਅਰ ਦੀਆਂ ਜੈਕਟਾਂ ਚੋਰੀ ਕਰਨ। ਦੀਪ ਸਿੱਧੂ ਨੇ ਪਹਿਲਾਂ ਹੀ ਸਾਜਿਸ਼ ਰਚੀ ਹੋਈ ਸੀ ਕਿ ਉਹ ਲਾਲ ਕਿਲ੍ਹਾ ਅਤੇ ਜੇਕਰ ਸੰਭਵ ਹੋਇਆ ਤਾਂ ਇੰਡੀਆ ਗੇਟ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ।
Red Fort
ਜਾਂਚ ਦੌਰਾਨ ਇਸ ਗੱਲ ਦਾ ਵੀ ਖੁਲਾਸ ਹੋਇਆ ਕਿ ਫਰਾਰ ਆਰੋਪੀ ਜੁਗਰਾਜ ਸਿੰਘ ਨੂੰ ਵਿਸੇਸ਼ ਰੂਪ ਤੋਂ ਧਾਰਮਿਕ ਝੰਡਾ ਲਹਿਰਾਉਣ ਦੇ ਲਈ ਲਿਆਂਦਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦਾ ਮੂਲ ਨਿਵਾਸੀ ਜੁਗਰਾਜ ਨਿਸ਼ਾਨ ਸਾਹਿਬ ਨੂੰ ਲਹਿਰਾਉਂਦਾ ਸੀ। ਇਸਤੋਂ ਪਹਿਲਾਂ ਦਿੱਲੀ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਸ਼ੁਰੂ ਤੋਂ ਹੀ ਵਿਰੋਧ ਦਾ ਹਿੱਸਾ ਸਨ, ਉਸਨੂੰ ਲਾਲ ਕਿਲ੍ਹੇ ਦੇ ਲਾਹੌਰੀ ਗੇਟ ਉਤੇ ਦੇਖਿਆ ਗਿਆ ਸੀ। ਉਸਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।