
ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ।
ਦੇਹਰਾਦੂਨ - ਬੀਤੇ ਦਿਨ ਉੱਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਟੁੱਟਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ। ਚਮੋਲੀ ਜ਼ਿਲ੍ਹੇ ਵਿਚ ਨੰਦਾ ਦੇਵੀ ਗਲੇਸ਼ੀਅਰ ਦਾ ਇਕ ਵੱਡਾ ਹਿੱਸਾ ਟੁੱਟ ਜਾਣ ਕਾਰਨ ਰਿਸ਼ੀਗੰਗਾ ਘਾਟੀ ਵਿਚ ਭਾਰੀ ਹੜ੍ਹ ਆ ਗਿਆ। ਇੱਥੇ ਜਾਰੀ ਹਾਈਡ੍ਰੋ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 170 ਤੋਂ ਵੱਧ ਮਜ਼ਦੂਰ ਲਾਪਤਾ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ।
glacier burst in Uttarakhand
ਇਸ ਵਿਚਕਾਰ ਅੱਜ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਚਮੋਲੀ ਵਿਚ ਗਲੇਸ਼ੀਅਰ ਦੀ ਤਬਾਹੀ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਦੱਸਿਆ ਜਾ ਰਿਹਾ ਹੈ ਕਿ 170 ਲੋਕ ਅਜੇ ਵੀ ਲਾਪਤਾ ਹਨ ਤੇ ਬਚਾਅ ਕਾਰਜ ਜਾਰੀ ਸੀ।
#WATCH: Uttarakhand Chief Minister Trivendra Singh Rawat conducts aerial survey of areas affected due to glacier disaster in Chamoli. pic.twitter.com/Ych084CVpV
— ANI (@ANI) February 9, 2021
ਜ਼ਿਕਰਯੋਗ ਹੈ ਕਿ ਪੁਲਿਸ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਸਥਾਨਾਂ ਤੋਂ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਆਈਟੀਬੀਪੀ ਦੇ ਬੁਲਾਰੇ ਵਿਵੇਕ ਕੁਮਾਰ ਨੇ ਦੱਸਿਆ ਕਿ ਦੂਜੀ ਸੁਰੰਗ ਲਈ ਵੀ ਖੋਜ ਕਾਰਜ ਤੇਜ਼ ਕਰ ਦਿੱਤਾ ਹੈ।
Uttarakhand
ਉੱਥੇ ਕਰੀਬ 30 ਲੋਕ ਫਸੇ ਹੋਣ ਦੀ ਸੂਚਨਾ ਹੈ। ਆਈਟੀਬੀਪੀ ਦੇ 300 ਜਵਾਨ ਸੁਰੰਗ ਨੂੰ ਸਾਫ ਕਰਨ ਵੀ ਲੱਗੇ ਹਨ, ਤਾਂ ਜੋ ਲੋਕਾਂ ਨੂੰ ਬਚਾਇਆ ਜਾ ਸਕੇ। ਆਈਟੀਬੀਪੀ ਬੁਲਾਰੇ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਮੁਤਾਬਕ 170 ਲੋਕ ਇਸ ਆਪਦਾ ਵਿਚ ਲਾਪਤਾ ਹੋਏ।