
'ਗਾਵਾਂ ਨੂੰ ਜੱਫੀ ਪਾਉਣ ਨਾਲ "ਭਾਵਨਾਤਮਕ ਅਮੀਰੀ" ਆਵੇਗੀ'
ਨਵੀਂ ਦਿੱਲੀ: ਭਾਰਤ ਦੇ ਪਸ਼ੂ ਕਲਿਆਣ ਬੋਰਡ ਨੇ ਇੱਕ ਨੋਟਿਸ ਜਾਰੀ ਕਰਕੇ ਲੋਕਾਂ ਨੂੰ 14 ਫਰਵਰੀ ਨੂੰ 'ਕਾਓ ਹੱਗ ਡੇ" ਮਨਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਹਰ ਸਾਲ 14 ਫਰਵਰੀ ਨੂੰ ''ਵੈਲੇਨਟਾਈਨ ਡੇ'' ਮਨਾਇਆ ਜਾਂਦਾ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧੀਨ ਆਉਂਦੇ ਬੋਰਡ ਦੁਆਰਾ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ, "ਗਊ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਜੀਵਨ ਨੂੰ ਖੁਸ਼ਹਾਲੀ ਅਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਬਣਾਉਣ ਲਈ, ਸਾਰੇ ਗਊ ਪ੍ਰੇਮੀ 14 ਫਰਵਰੀ ਨੂੰ 'ਕਾਓ ਹੱਗ ਡੇ' ਮਨਾਉਣ।
ਇਹ ਪੜ੍ਹੋ:ਮਹਿਲਾ ਦੇ ਗਲਤ ਵਾਲ ਕੱਟਣ 'ਤੇ ਸੈਲੂਨ 'ਤੇ ਲੱਗਿਆ 2 ਕਰੋੜ ਦਾ ਜੁਰਮਾਨਾ SC ਨੇ ਕੀਤਾ ਖਾਰਿਜ
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗਾਵਾਂ ਨੂੰ ਜੱਫੀ ਪਾਉਣ ਨਾਲ "ਭਾਵਨਾਤਮਕ ਅਮੀਰੀ" ਆਵੇਗੀ ਅਤੇ "ਸਮੂਹਿਕ ਖੁਸ਼ੀ" ਵਿੱਚ ਵਾਧਾ ਹੋਵੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੈਦਿਕ ਪਰੰਪਰਾਵਾਂ "ਪੱਛਮੀ ਸੱਭਿਆਚਾਰ ਦੀ ਤਰੱਕੀ" ਕਾਰਨ ਲਗਭਗ "ਲੁਪਤ ਹੋਣ ਦੇ ਕੰਢੇ" ਹਨ ਅਤੇ "ਪੱਛਮੀ ਸਭਿਅਤਾ ਦੀ ਚਮਕ ਨੇ ਸਾਡੇ ਪਦਾਰਥਕ ਸੱਭਿਆਚਾਰ ਅਤੇ ਵਿਰਾਸਤ ਨੂੰ ਲਗਭਗ ਵਿਸਾਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:UP 'ਚ ਪੁਲਿਸ ਮੁਲਾਜ਼ਮ ਨਹੀਂ ਚਲਾ ਸਕਦੇ ਸੋਸ਼ਲ ਮੀਡੀਆ, ਸਰਕਾਰ ਨੇ ਜਾਰੀ ਕੀਤੀ ਨਵੀਂ ਪਾਲਿਸੀ
ਸਰਕੂਲਰ ਵਿਚ ਪੱਛਮੀ ਸੰਸਕ੍ਰਿਤੀ ਦੇ ਘੇਰੇ ਦਾ ਦੋਸ਼ ਲਗਾਇਆ ਗਿਆ ਹੈ, ਜੋ ਵੈਦਿਕ ਕਾਲ ਦੀਆਂ ਪਰੰਪਰਾਵਾਂ ਨੂੰ ਮਿਟਾ ਰਿਹਾ ਹੈ ਅਤੇ ਭਾਰਤ ਦੀ ਵਿਰਾਸਤ ਨੂੰ ਖਤਮ ਕਰ ਰਿਹਾ ਹੈ। ਗਾਂ ਨੂੰ ਜੱਫੀ ਪਾਉਣ ਨਾਲ ਮਾਨਸਿਕ ਖੁਸ਼ਹਾਲੀ ਮਿਲਦੀ ਹੈ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਇਸ ਲਈ ਗਊ ਦੀ ਮਹੱਤਤਾ ਨੂੰ ਸਮਝਦੇ ਹੋਏ 14 ਫਰਵਰੀ ਨੂੰ ‘ਗਊ ਹੱਗ ਡੇ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਬੋਰਡ ਦਾ ਸਰਕੂਲਰ 6 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ। ਇਸ ਸਰਕੂਲਰ ਨੂੰ ਮੱਛੀ ਪਾਲਣ ਅਤੇ ਪਸ਼ੂ ਪਾਲਣ ਮੰਤਰਾਲੇ ਨੇ ਮਨਜ਼ੂਰੀ ਦਿੱਤੀ ਹੈ।