Haryana Road Accident News : ਕਰਨਾਲ ਵਿੱਚ ਸੜਕ ਹਾਦਸੇ ’ਚ ਨੌਜਵਾਨ ਨੇ ਤੋੜਿਆ ਦਮ 

By : BALJINDERK

Published : Mar 9, 2024, 2:44 pm IST
Updated : Mar 9, 2024, 2:44 pm IST
SHARE ARTICLE
Bikram
Bikram

Haryana Road Accident News : ਪਰਿਵਾਰ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

Haryana Road Accident News : ਕਹਰਿਆਣਾ ’ਚ ਕਰਨਾਲ ਦੇ ਕਿਸਾਨ ਚੌਂਕ ’ਤੇ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਵਾਸੀ ਪਿੰਡ ਬੜੋਤਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜੋ:Bhopal Fire: ਮੱਧ ਪ੍ਰਦੇਸ਼ ਦੇ ਵੱਲਭ ਭਵਨ ਦੀ ਇਮਾਰਤ ਨੂੰ ਲੱਗੀ ਭਿਆਨਕ ਅੱਗ  

ਹਾਦਸੇ ਦੀ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪਰਿਵਾਰਕ ਮੈਂਬਰਾਂ ਨੇ ਸੀਸੀਟੀਵੀ ਦੀ ਫੁਟੇਜ ਪੁਲਿਸ ਨੂੰ ਦਿੱਤਾ ਸੀ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰ ਨੇ ਅੱਜ ਦਿਹਾਤੀ ਸਿਟੀ ਥਾਣੇ ਪਹੁੰਚ ਕੇ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।

ਇਹ ਵੀ ਪੜੋ:Gold and Silver prices News Today: ਸੋਨੇ ਦੀਆਂ ਕੀਮਤਾਂ ਸਿਖ਼ਰਾਂ ’ਤੇ, ਚਾਂਦੀ ’ਚ ਵੀ ਆਈ ਤੇਜ਼ੀ

ਪਿੰਡ ਬੜੋਤਾ ਦੇ ਰਹਿਣ ਵਾਲੇ ਵਿਕਰਮ (24) ਦੇ ਚਚੇਰੇ ਭਰਾ ਵਿਕਾਸ ਨੈਨ ਨੇ ਦੱਸਿਆ ਕਿ ਵਿਕਰਮ ਇੱਕ ਮਿੱਲ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਉਨ੍ਹਾਂ ਦੇ ਪਿਤਾ ਰਾਏ ਸਿੰਘ ਲੰਬੇ ਸਮੇਂ ਤੋਂ ਬਿਮਾਰ ਹਨ। ਜਿਸਦਾ ਇਲਾਜ ਕਰਨਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। 4 ਮਾਰਚ ਦੀ ਰਾਤ ਨੂੰ ਕਰੀਬ 9.30 ਵਜੇ ਜਦੋਂ ਵਿਕਰਮ ਆਪਣੇ ਪਿਤਾ ਨੂੰ ਹਸਪਤਾਲ ’ਚ ਖਾਣਾ ਦੇ ਕੇ ਘਰ ਜਾ ਰਿਹਾ ਸੀ ਤਾਂ ਕਿਸਾਨ ਚੌਕ ’ਤੇ ਇੱਕ ਕਾਰ ਚਾਲਕ ਨੇ ਉਸ ਦੀ ਮੋਟਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਹ ਵੀ ਪੜੋ:Fatehgarh News : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਭਾਖੜਾ ਨਹਿਰ 'ਚ ਡਿੱਗਿਆ ਚਾਲਕ, ਹੋਈ ਮੌਤ

ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਵਿਕਰਮ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਵਿਕਾਸ ਨੇ ਦੱਸਿਆ ਕਿ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਪੁਲਿਸ ਨੂੰ ਦਿੱਤੀ ਸੀ। ਪਰ 5 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਨੇ ਕਾਰ ਸਵਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਇਹ ਵੀ ਪੜੋ:Bollywood News : ਬਾਲੀਵੁੱਡ ’ਚ ਔਰਤਾਂ ਦੀ ਗਿਣਤੀ ਵਧੀ ਹੈ ਪਰ ਪੁਰਸ਼ਾਂ ਦਾ ਦਬਦਬਾ ਅਜੇ ਵੀ ਕਾਇਮ

ਵਿਕਾਸ ਨੇ ਦੱਸਿਆ ਕਿ ਵਿਕਰਮ ਦੀ ਮਾਂ ਕਵਿਤਾ ਵੀ ਕੈਂਸਰ ਤੋਂ ਪੀੜਤ ਹੈ। ਜਦਕਿ ਪਿਤਾ ਵੀ ਕਾਫ਼ੀ ਬਿਮਾਰ ਹਨ। ਵਿਕਰਮ ਦੇ ਮਾਤਾ-ਪਿਤਾ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਉਸ ਦੀ 3 ਮਹੀਨੇ ਦੀ ਬੇਟੀ ਹੈ। ਵਿਕਰਮ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਪਰ ਹੁਣ ਵਿਕਰਮ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ।

ਇਹ ਵੀ ਪੜੋ:Lok Sabha Elections News : ਪੰਜਾਬ ’ਚ ਲੋਕ ਸਭਾ ਚੋਣਾਂ ਸ਼ਾਤੀਪੂਰਨ ਕਰਵਾਉਣ ਲਈ CAPF ਦੀਆਂ 25 ਕੰਪਨੀਆਂ ਤਾਇਨਾਤ


ਅੱਜ ਜਦੋਂ ਸੈਂਕੜੇ ਪਿੰਡ ਵਾਸੀ ਮੁਲਜ਼ਮ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣੇ ਪੁੱਜੇ ਤਾਂ ਮਾਮਲੇ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀ ਥਾਣਾ ਸਦਰ ਦੇ ਐੱਸਐੱਚਓ ਸੁਲੱਖਣ ਸਿੰਘ ਨੂੰ ਮਿਲੇ। ਸੁਲਤਾਨ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਦੋ ਦਿਨਾਂ ’ਚ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਫੜ ਲਿਆ ਜਾਵੇਗਾ।

ਇਹ ਵੀ ਪੜੋ:Chandigarh Women Day News : ਵਿਸ਼ਵ ਮਹਿਲਾ ਦਿਵਸ ’ਤੇ ਮਹਿਲਾਵਾਂ ਨੇ ਲਾਲ ਸਾੜੀਆਂ ਪਾ ਮੈਰਾਥਨ ’ਚ ਲਿਆ ਹਿੱਸਾ

 (For more news apart from Haryana Karnal Road Accident Young Man Died  News in Punjabi, stay tuned to Rozana Spokesman)

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement