ਉਮੀਦ ਹੈ ਹਰਿਆਣਾ ਸਰਕਾਰ ਵੀ ‘ਇਕ ਵਿਧਾਇਕ ਇਕ ਪੈਨਸ਼ਨ’ ਲਾਗੂ ਕਰਨ ਦੀ ਹਿੰਮਤ ਕਰੇਗੀ- CM ਕੇਜਰੀਵਾਲ
Published : Apr 9, 2022, 4:42 pm IST
Updated : Apr 10, 2022, 6:00 pm IST
SHARE ARTICLE
Arvind Kejriwal
Arvind Kejriwal

ਅੰਬਾਲਾ ਦੇ ਨਾਗਲ ਤੋਂ ਚਾਰ ਵਾਰ ਵਿਧਾਇਕ ਅਤੇ ਦੋ ਵਾਰ ਸਾਬਕਾ ਮੰਤਰੀ ਰਹਿ ਚੁੱਕੇ ਨਿਰਮਲ ਸਿੰਘ ਨੇ ਆਪਣੀਆਂ ਤਿੰਨ ਪੈਨਸ਼ਨਾਂ ਛੱਡਣ ਦਾ ਐਲਾਨ ਕੀਤਾ ਹੈ।

 

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਸਾਬਕਾ ਮੰਤਰੀ ਅਤੇ ‘ਆਪ’ ਆਗੂ ਨਿਰਮਲ ਸਿੰਘ ਨੂੰ ਆਪਣੀਆਂ ਤਿੰਨ ਪੈਨਸ਼ਨਾਂ ਛੱਡਣ ਦੇ ਐਲਾਨ 'ਤੇ ਵਧਾਈ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਅਸੀਂ ਰਾਜਨੀਤੀ ਵਿਚ ਸੇਵਾ ਕਰਨ ਆਏ ਹਾਂ, ਪੈਸਾ ਕਮਾਉਣ ਲਈ ਨਹੀਂ। ਸਾਡੀ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਹੁਣ ਤੋਂ ਇਕ ਵਿਧਾਇਕ ਨੂੰ ਇਕ ਹੀ ਪੈਨਸ਼ਨ ਮਿਲੇਗੀ। ਮੈਨੂੰ ਉਮੀਦ ਹੈ ਕਿ ਹਰਿਆਣਾ ਸਰਕਾਰ ਵੀ ਅਜਿਹਾ ਹੁਕਮ ਦੇਣ ਦੀ ਹਿੰਮਤ ਕਰ ਸਕੇਗੀ।

Arvind KejriwalArvind Kejriwal

ਦੱਸ ਦੇਈਏ ਕਿ ਅੰਬਾਲਾ ਦੇ ਨਾਗਲ ਤੋਂ ਚਾਰ ਵਾਰ ਵਿਧਾਇਕ ਅਤੇ ਦੋ ਵਾਰ ਸਾਬਕਾ ਮੰਤਰੀ ਰਹਿ ਚੁੱਕੇ ਨਿਰਮਲ ਸਿੰਘ ਨੇ ਆਪਣੀਆਂ ਤਿੰਨ ਪੈਨਸ਼ਨਾਂ ਛੱਡਣ ਦਾ ਐਲਾਨ ਕੀਤਾ ਹੈ। ਉਹ ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਰਹੇ ਹਨ।

 

TweetTweet

ਨਿਰਮਲ ਸਿੰਘ ਕੁਝ ਦਿਨ ਪਹਿਲਾਂ ਹੀ ਆਪਣੀ ਬੇਟੀ ਚਿਤਰਾ ਸਰਵਾਰਾ ਨਾਲ 'ਆਪ' 'ਚ ਸ਼ਾਮਲ ਹੋਏ ਸਨ। ਵਿਧਾਨ ਸਭਾ ਚੋਣਾਂ 2019 'ਚ ਕਾਂਗਰਸ ਤੋਂ ਟਿਕਟ ਨਾ ਮਿਲਣ 'ਤੇ ਦੋਵੇਂ ਪਿਓ-ਧੀ ਨੇ ਕੈਂਟ ਅਤੇ ਸਿਟੀ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਸੀ। ਦੋਵੇਂ ਚੋਣ ਹਾਰ ਗਏ ਸਨ। 2018 'ਚ ਸਰਕਾਰ ਨੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ 'ਤੇ 23 ਕਰੋੜ ਰੁਪਏ ਖਰਚ ਕੀਤੇ, ਜਦਕਿ 2021 'ਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ 'ਤੇ ਸਾਢੇ 30 ਕਰੋੜ ਰੁਪਏ ਖਰਚ ਕੀਤੇ ਗਏ।

Arvind Kejriwal congratulates Nirmal Singh for giving up his pensionArvind Kejriwal congratulates Nirmal Singh for giving up his pension

ਸਾਬਕਾ ਕਾਂਗਰਸੀ ਵਿਧਾਇਕ ਕੈਪਟਨ ਅਜੈ ਯਾਦਵ ਨੂੰ 2 ਲੱਖ 38 ਹਜ਼ਾਰ, ਓਪੀ ਨੂੰ 2 ਲੱਖ 22 ਹਜ਼ਾਰ, ਸੰਪਤ ਸਿੰਘ ਨੂੰ 2 ਲੱਖ 14 ਹਜ਼ਾਰ, ਸਾਵਿਤਰੀ ਜਿੰਦਲ ਨੂੰ 90 ਹਜ਼ਾਰ, ਅਸ਼ੋਕ ਅਰੋੜਾ ਨੂੰ 1 ਲੱਖ 60 ਹਜ਼ਾਰ, ਚੰਦਰ ਮੋਹਨ ਬਿਸ਼ਨੋਈ ਨੂੰ 1 ਲੱਖ 52 ਹਜ਼ਾਰ ਰੁਪਏ ਅਜੈ ਚੌਟਾਲਾ ਨੂੰ 90 ਹਜ਼ਾਰ, ਬਲਬੀਰ ਪਾਲ ਸ਼ਾਹ ਨੂੰ 2 ਲੱਖ 7 ਹਜ਼ਾਰ, ਹਰਮਿੰਦਰ ਸਿੰਘ ਚੱਠਾ ਨੂੰ 1 ਲੱਖ 52 ਹਜ਼ਾਰ ਪੈਨਸ਼ਨ ਮਿਲਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement