ਟ੍ਰਾਈਸਿਟੀ ’ਚ 12 ਅਪ੍ਰੈਲ ਨੂੰ ਆਟੋ-ਕੈਬ ਡਰਾਇਵਰਾਂ ਦਾ ਚੱਕਾ ਜਾਮ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਹੋਵੇਗਾ ਪ੍ਰਦਰਸ਼ਨ
Published : Apr 9, 2022, 3:50 pm IST
Updated : Apr 9, 2022, 3:50 pm IST
SHARE ARTICLE
Auto-cab driver's strike on April 12
Auto-cab driver's strike on April 12

ਟ੍ਰਾਈਸਿਟੀ ਵਿਚ 12 ਅਪ੍ਰੈਲ ਨੂੰ ਲੋਕਾਂ ਨੂੰ ਦਫ਼ਤਰ ਜਾਂ ਬਾਹਰ ਆਉਣ-ਜਾਣ ਸਮੇਂ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ।

 

ਚੰਡੀਗੜ੍ਹ: ਟ੍ਰਾਈਸਿਟੀ ਵਿਚ 12 ਅਪ੍ਰੈਲ ਨੂੰ ਲੋਕਾਂ ਨੂੰ ਦਫ਼ਤਰ ਜਾਂ ਬਾਹਰ ਆਉਣ-ਜਾਣ ਸਮੇਂ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ ਕੈਬ-ਆਟੋ ਸੰਯੁਕਤ ਮੋਰਚਾ ਨੇ ਟ੍ਰਾਈਸਿਟੀ ਵਿਚ ਦਿਨ ਭਰ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਮੋਰਚੇ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਆਟੋ ਕੈਬ ਡਰਾਇਵਰਾਂ ਦਾ ਕਹਿਣਾ ਹੈ ਕਿ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਉਹਨਾਂ ਦੀ ਰੋਜ਼ੀ ਰੋਟੀ ਬੰਦ ਹੋਣ ਕਿਨਾਰੇ ਹੈ।

Auto-cab driver's strike on April 12Auto-cab driver's strike on April 12

ਪ੍ਰਸ਼ਾਸਨ ਨੇ ਆਟੋ-ਕੈਬ ਦੇ ਰੇਟ ਵਧਾਉਣ ਦਾ ਨੋਟੀਫਿਕੇਸ਼ਨ ਤਾਂ ਕੱਢ ਦਿੰਦਾ ਹੈ ਪਰ ਉਸ ਰੇਟ ਨੂੰ ਲਾਗੂ ਨਹੀਂ ਕਰਵਾਇਆ ਜਾ ਰਿਹਾ। ਕੈਬ ਕੰਪਨੀਆਂ ਵੀ ਰੇਟ ਵਧਾਉਣ ਤੋਂ ਗੁਰੇਜ਼ ਕਰ ਰਹੀਆਂ ਹਨ। ਅਜਿਹੇ 'ਚ ਆਟੋ-ਕੈਬ ਚਾਲਕਾਂ ਲਈ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਲਈ 12 ਅਪ੍ਰੈਲ ਨੂੰ ਟ੍ਰਾਈਸਿਟੀ ਵਿਚ ਚੱਕਾ ਜਾਮ ਕਰਨ ਦਾ ਫੈਸਲਾ ਲਿਆ ਗਿਆ ਹੈ।

Auto-cab driver's strike on April 12Auto-cab driver's strike on April 12

ਜੇਕਰ ਇਸ ਪ੍ਰਦਰਸ਼ਨ ਤੋਂ ਬਾਅਦ ਵੀ ਆਟੋ-ਕੈਬ ਡਰਾਈਵਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਜਾਵੇਗਾ। ਮੋਰਚੇ ਦੇ ਅਧਿਕਾਰੀਆਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਹੋਣ ਵਾਲਾ ਪ੍ਰਦਰਸ਼ਨ ਸੰਕੇਤਕ ਅਤੇ ਸ਼ਾਂਤਮਈ ਹੋਵੇਗਾ। ਸੈਂਕੜੇ ਡਰਾਈਵਰ ਐਸਟੀਏ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣਗੇ। ਇਸ ਦੌਰਾਨ 12 ਅਪ੍ਰੈਲ ਨੂੰ ਹਸਪਤਾਲ ਲਈ ਐਮਰਜੈਂਸੀ ਆਟੋ-ਕੈਬ ਸੇਵਾ ਉਪਲਬਧ ਹੋਵੇਗੀ।

Petrol, Diesel PricesPetrol-Diesel Prices

ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ ਇਹ ਮੰਗਾਂ

ਮੋਰਚੇ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਪਣੇ ਨੋਟੀਫਿਕੇਸ਼ਨ ਵਿਚ ਲਾਗੂ ਕੀਤੇ ਵਧੇ ਹੋਏ ਰੇਟ ਐਗਰੀਗੇਟਰ ਤੋਂ ਲਾਗੂ ਕਰਵਾਏ ਜਾਣ। ਇਸ ਤੋਂ ਇਲਾਵਾ ਐਸਟੀਏ ਅਤੇ ਓਲਾ ਉਬੇਰ ਦੇ ਵਿਵਾਦ ਵਿਚ ਕੈਬ-ਆਟੋ ਚਾਲਕਾਂ ਨੂੰ ਕੁਚਲਿਆ ਨਹੀਂ ਜਾਣਾ ਚਾਹੀਦਾ। ਓਲਾ ਉਬੇਰ ਵਲੋਂ ਗੈਰ-ਕਾਨੂੰਨੀ ਤੌਰ 'ਤੇ ਲੌਕ ਕੀਤੀ ਗਈ ਡਰਾਈਵਰ ਆਈਡੀ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ।

Auto-cab driver's strike on April 12Auto-cab driver's strike on April 12

ਇਸ ਤੋਂ ਇਲਾਵਾ ਸੀਟੀਯੂ ਬੱਸ ਅੱਡਿਆਂ ਦੀ ਤਰਜ਼ ’ਤੇ ਪਿਕ ਐਂਡ ਡਰਾਪ ਸਟਾਪ ਬਣਾਏ ਜਾਣ। ਇਹ ਜਾਣਕਾਰੀ ਟ੍ਰਾਈਸਿਟੀ ਕੈਬ-ਆਟੋ ਸੰਯੁਕਤ ਮੋਰਚਾ ਦੇ ਕੋਆਰਡੀਨੇਟਰ ਵਿਕਰਮ ਸਿੰਘ ਪੁੰਡੀਰ ਨੇ ਦਿੱਤੀ। ਉਹਨਾਂ ਨਾਲ ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ, ਆਜ਼ਾਦ ਟੈਕਸੀ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਇੰਦਰਜੀਤ ਸਿੰਘ ਮੰਨੂ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement