
ਦਿੱਤੀ ਜਾਂਦੀ ਸੀ ਬੰਬ ਬਣਾਉਣ ਦੀ ਸਿਖਲਾਈ
ਕਰਨਾਟਕ ਪੁਲਿਸ ਦੀ ਐਸਆਈਟੀ ਨੇ ਮਾਲੇਗਾਓਂ ਧਮਾਕੇ ਨਾਲ ਜੁੜੇ ਹਿੰਦੁਤਵਵਾਦੀ ਸੰਗਠਨ ਅਭਿਨਵ ਭਾਰਤ ਦੇ ਦੇਸ਼ ਵਿਚ ਬੰਬ ਬਣਾਉਣ ਦਾ ਖੁਫੀਆ ਸਿਖ਼ਲਾਈ ਕੈਂਪ ਹੋਣ ਦਾ ਦਾਅਵਾ ਕੀਤਾ ਹੈ। ਇਹ ਸੰਗਠਨ ਖੁਫੀਆ ਟਿਕਾਣਿਆ ’ਤੇ ਬੰਬ ਬਣਾਉਣ ਦੀ ਸਿੱਖਿਆ ਦਿੰਦਾ ਹੈ। ਕਰਨਾਟਕ ਪੁਲਿਸ ਦੇ ਵਿਸ਼ੇਸ਼ ਜਾਂਚ ਦਲ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ ਸਬੰਧੀ ਕੋਰਟ ਨੇ ਕਲੋਜਰ ਰਿਪੋਰਟ ਵਿਚ ਇਹਨਾਂ ਸਾਰੀਆਂ ਘਟਨਾਵਾਂ ਦਾ ਖੁਲਾਸਾ ਕੀਤਾ ਹੈ।
Sadhvi Pragya
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿੰਦੁਤਵ ਸੰਗਠਨ ਅਭਿਨਵ ਭਾਰਤ ਦੇ ਚਾਰ ਲਾਪਤਾ ਮੈਂਬਰਾਂ ਨੇ ਸਾਲ 2011-2016 ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਬੰਬ ਬਣਾਉਣ ਦੀ ਸਿੱਖਿਆ ਦਿੱਤੀ ਸੀ। ਇਹ ਲੋਕ ਸਾਲ 2006 ਤੋਂ 2008 ਵਿਚ ਸਮਝੌਤਾ ਐਕਸਪ੍ਰੈਸ ਬਲਾਸਟ, ਮੱਕਾ ਮਸਜਿਦ ਵਿਸਫੋਟ ਅਜ਼ਮੇਰ ਦਰਗਾਹ ਅਤੇ ਮਾਲੇਗਾਓਂ ਵਿਸਫੋਟ ਮਾਮਲੇ ਨਾਲ ਜੁੜੇ ਹੋਏ ਸਨ।
ਸਾਲ 2008 ਵਿਚ ਮਾਲੇਗਾਓਂ ਵਿਸਫੋਟ ਮਾਮਲੇ ਵਿਚ ਅਰੋਪੀ ਪ੍ਰਗਯਾ ਸਿੰਘ ਠਾਕੁਰ ਭੋਪਾਲ ਸੰਸਦੀ ਸੀਟ ਤੋਂ ਭਾਜਪਾ ਵੱਲੋ ਲੋਕ ਸਭਾ ਚੋਣ ਲੜ ਰਹੀ ਹੈ। ਮਾਲੇਗਾਓਂ ਵਿਸਫੋਟ ਮਾਮਲੇ ਵਿਚ 13 ਹੋਰ ਲੋਕਾਂ ਸਮੇਤ ਸਾਧਵੀ ਪ੍ਰਗਯਾ ਵੀ ਅਰੋਪੀ ਹੈ। ਇਸ ਵਿਚ ਅਭਿਨਵ ਭਾਰਤ ਦੇ ਦੋ ਹੋਰ ਲੋਕ ਰਾਮਜੀ ਕਲਸਾਂਗਰਾ ਅਤੇ ਸੰਦੀਪ ਡਾਂਗੇ ਸ਼ਾਮਲ ਹੈ। ਇਹਨਾਂ ਨੂੰ ਅਪਰਾਧੀ ਐਲਾਨਿਆ ਜਾ ਚੁੱਕਾ ਹੈ।
Journalist Gauri Lankesh
ਦਸਤਾਵੇਜ਼ ਅਨੁਸਾਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ ਵਿਚ ਸਨਾਤਨ ਸੰਸਥਾਵਾਂ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਚਾਰ ਗਵਾਹ ਵੀ ਸ਼ਾਮਲ ਹਨ। ਇਹ ਸਿਖਲਾਈ ਕੈਂਪ ਵਿਚ ਸ਼ਾਮਲ ਹੋਏ ਸਨ। ਜਿਸ ਕੈਂਪ ਵਿਚ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਸੀ ਉੱਥੇ ਦੋ ਬਾਬੇ ਅਤੇ ਚਾਰ ਗੁਰੂ ਮੌਜੂਦ ਸਨ। ਸਾਲ 2008 ਵਿਚ ਬਾਬੇ ਦੀ ਪਛਾਣ ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਸੀ।
ਉਹ ਗੁਜਰਾਤ ਵਿਚ ਸੁਰੇਸ਼ ਨਾਇਰ ਦੇ ਨਾਮ ਨਾਲ ਰਹਿ ਰਿਹਾ ਸੀ। ਅਭਿਨਵ ਭਾਰਤ ਦਾ ਮੈਂਬਰ ਸੁਰੇਸ਼ ਨਾਇਰ 2007 ਅਜਮੇਰ ਦਰਗਾਹ ਮਾਮਲੇ ਵਿਚ ਅਰੋਪੀ ਸੀ। ਸੂਤਰਾਂ ਨੇ ਦਸਿਆ ਕਿ ਨਾਇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਸੰਸਥਾ ਨਾਲ 3 ਹੋਰ ਲੋਕ ਜੁੜੇ ਹੋਏ ਹਨ। ਇਹ ਲੋਕ ਡਾਂਗੇ, ਕਲਸਾਂਗਰਾ ਅਤੇ ਅਸ਼ਵਨੀ ਚੌਹਾਨ ਹਨ। ਇਹਨਾਂ ਨੂੰ ਸਮਝੌਤਾ ਐਕਸਪ੍ਰੈਸ ਮਾਮਲੇ ਅਤੇ ਤਿੰਨ ਹੋਰ ਵਿਸਫੋਟਾਂ ਦੇ ਮਾਮਲੇ ਵਿਚ ਅਪਰਾਧੀ ਐਲਾਨਿਆ ਗਿਆ ਹੈ।