ਭਾਜਪਾ ਦੀ ਜਿੱਤ ਦੀ ਭਵਿੱਖਵਾਣੀ ਕਰਨ ਵਾਲੇ ਨੂੰ ਕੀਤਾ ਮੁਅੱਤਲ
Published : May 9, 2019, 1:26 pm IST
Updated : May 9, 2019, 1:26 pm IST
SHARE ARTICLE
Kamalnath
Kamalnath

ਭਾਜਪਾ ਨੂੰ ਲੋਕ ਸਭਾ ਚੋਣ ਵਿਚ 300 ਸੀਟਾਂ ਮਿਲਣ ਦੀ ਭਵਿੱਖਵਾਣੀ ਕੀਤੀ

ਭੋਪਾਲ: ਮੱਧ ਪ੍ਰਦੇਸ਼ ਵਿਚ ਇੱਕ ਪ੍ਰੋਫੈਸਰ ਨੂੰ ਭਾਜਪਾ ਦੀ ਜਿੱਤ ਦੀ ਭਵਿੱਖਵਾਣੀ ਕਰਨੀ ਮਹਿੰਗੀ ਪੈ ਗਈ ਦਰਅਸਲ, ਉਜੈਨ ਦੀ ਵਿਕਰਮ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਜੇਸ਼ਵਰ ਸ਼ਾਸਤਰੀ ਮੁਸਲਗਾਂਵਕਰ ਨੇ ਆਪਣੇ ਫੇਸਬੁਕ ਉੱਤੇ ਭਾਜਪਾ ਨੂੰ ਲੋਕ ਸਭਾ ਚੋਣ ਵਿਚ 300 ਸੀਟਾਂ ਮਿਲਣ ਦੀ ਭਵਿੱਖਵਾਣੀ ਕੀਤੀ ਸੀ। ਇਸ ਭਵਿੱਖਵਾਣੀ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Rajeshwar ShastriRajeshwar Shastri Musalgaonkar

ਵਿਕਰਮ ਯੂਨੀਵਰਸਿਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੋਤਸ਼ ਵਿਗਿਆਨ ਅਧਿਐਨ ਦੇ ਪ੍ਰਧਾਨ ਮੁਸਲਗਾਂਵਕਰ ਨੇ 28 ਅਪ੍ਰੈਲ ਨੂੰ ਫੇਸਬੁਕ ਉੱਤੇ ਇੱਕ ਪੋਸਟ ਅਪਲੋਡ ਕੀਤੀ ਸੀ ਕਿ 'ਭਾਜਪਾ 300 ਦੇ ਕੋਲ ਅਤੇ ਰਾਜਗ 300 ਦੇ ਪਾਰ' ਇਸਨੂੰ ਚੋਣ ਆਦਰਸ਼ ਅਚਾਰ ਸੰਹਿਤਾ ਦੀ ਉਲੰਘਣਾ ਮੰਨਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਮੁਅੱਤਲ ਦੀ ਮੀਡੀਆ ਵਲੋਂ ਪੁਸ਼ਟੀ ਕੀਤੀ ਹੈ। 

Vikram UnivercityVikram Univercity

ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਥਿਤ ਤੌਰ ਉੱਤੇ ਮੁਸਲਗਾਂਵਕਰ ਨੇ ਆਪਣੀ ਪੋਸਟ ਨੂੰ ਅਗਲੇ ਦਿਨ ਹੀ ਹਟਾ ਲਿਆ ਸੀ, ਨਾਲ ਹੀ ਸਫਾਈ ਦਿੱਤੀ ਸੀ ਅਤੇ ਮਾਫੀ ਮੰਗਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਜੋ ਦਾਅਵਾ ਕੀਤਾ ਸੀ, ਉਹ ਜੋਤਸ਼ੀ ਸਰਵੇਖਣ ਦੇ ਆਧਾਰ ਉੱਤੇ ਕਿਹਾ ਸੀ। ਦੱਸ ਦਈਏ ਕਿ ਇਹਨੀਂ ਦਿਨੀਂ ਲੋਕ ਸਭਾ ਚੋਣਾਂ ਦੀ ਦੌੜ ਜਾਰੀ ਹੈ ਅਤੇ ਦੋ ਪੜਾਵਾਂ ਦੀਆਂ ਚੋਣਾਂ ਹੋਣੀਆਂ ਅਜੇ ਬਾਕੀ ਹਨ।

BJP written under lotus symbol on ballot papers on EVM oppositionBJP 

ਇਸ ਵਿਚ ਸੱਤਾਧਾਰੀ ਐਨਡੀਏ ਆਪਣੀ ਵਾਪਸੀ ਲਈ ਕੋਸ਼ਿਸ਼ ਕਰ ਰਹੀ ਹੈ, ਤਾਂ ਉਥੇ ਹੀ , ਕਾਂਗਰਸ ਸਮੇਤ ਹੋਰ ਵਿਰੋਧੀ ਦਲ ਮੋਦੀ ਸਰਕਾਰ ਨੂੰ ਹਟਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। 23 ਮਈ ਨੂੰ ਚੋਣ ਨਤੀਜਿਆਂ ਦੇ ਨਾਲ ਹੀ ਇਹ ਤੈਅ ਹੋਵੇਗਾ ਕਿ ਕਿਸਦੀਆਂ ਕੋਸ਼ਿਸ਼ਾਂ ਕਾਮਯਾਬ ਹੋਈਆਂ ਹਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement