
ਜਾਣੋ, ਕੀ ਹੈ ਪੂਰਾ ਮਾਮਲਾ
ਭੋਪਾਲ: ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਦੋ ਵਾਰ ਮੁੱਖ ਮੰਤਰੀ ਰਹੇ ਕਾਂਗਰਸ ਦੇ ਦਿਗ਼ਜ ਦਿਗਵਿਜੇ ਸਿੰਘ ਹਨ, ਉਹਨਾਂ ਦੇ ਸਾਹਮਣੇ ਬੀਜੇਪੀ ਤੋਂ ਹਨ ਪ੍ਰਗਯਾ ਠਾਕੁਰ ਅਤੇ ਦੋਵਾਂ ਦੇ ਸਾਹਮਣੇ ਹਨ 34 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ ਖੜ੍ਹੇ ਭੋਪਾਲ ਤਰਾਸਦੀ ਦੇ ਪੀੜਤ, ਜਿਹਨਾਂ ਦੇ ਜਖ਼ਮਾਂ ’ਤੇ ਇੰਨੇ ਸਾਲਾਂ ਤੋਂ ਬਾਅਦ ਵੀ ਕੋਈ ਸਰਕਾਰ ਕੁਝ ਨਹੀਂ ਕਰ ਸਕੀ।
Pragya Thakur
ਪੀੜਤ ਮੁਆਵਜ਼ਾ ਸਮੇਤ ਬੁਨਿਆਦੀ ਸੁਵਿਧਆਵਾਂ ਲਈ ਲੜਾਈ ਲੜੇ ਰਹੇ ਹਨ, ਬਾਵਜੂਦ ਇਸ ਦੇ ਕਿਸੇ ਵੀ ਘੋਸ਼ਣਾ ਪੱਤਰ ਵਿਚ ਇਹਨਾਂ ਦਾ ਜ਼ਿਕਰ ਨਹੀਂ ਹੈ। ਭੋਪਾਲ ਦੇ ਗੈਸ ਪੀੜਤਾਂ ਨੂੰ ਲਗਦਾ ਹੈ ਕਿ ਉਹਨਾਂ ਦੀਆਂ ਦਰਦ ਦੀਆਂ ਤਸਵੀਰਾਂ ਨੂੰ ਵਕਤ ਦੇ ਨਾਲ ਭੁਲਾ ਦਿੱਤਾ ਗਿਆ ਹੈ, ਕਿਸੇ ਰਾਜਨੀਤੀ ਦਲ ਦੇ ਘੋਸ਼ਣਾ ਪੱਤਰ ਵਿਚ ਉਹਨਾਂ ਨੂੰ ਕਿਤੇ ਵੀ ਜਗ੍ਹਾ ਨਹੀਂ ਮਿਲਦੀ।
Digvijay Singh
ਫਿਰ ਵੀ ਦਿਲ ਵਿਚ ਜ਼ਖਮ ਲੈ ਕੇ ਭੋਪਾਲ ਗੈਸ ਤਰਾਸਦੀ ਦੇ ਇਹ ਪੀੜਤ ਅਜਿਹੇ ਲੱਖਾਂ ਪੋਸਟ ਕਾਰਡ ਪਟੀਸ਼ਨ ਵਿਚ ਅਪਣਾ ਦਰਦ ਲਿਖਦੇ ਹਨ। ਸਾਨੂੰ ਦਸਿਆਂ ਨੂੰ ਕਿੰਨੇ ਸਾਲ ਹੋ ਗਏ ਹਨ ਪਰ ਕਿਸੇ ਪਾਰਟੀ ਨੇ ਸਾਡਾ ਸਾਥ ਨਹੀਂ ਦਿੱਤਾ। ਕਿਉਂ ਸੁਣੋਗੇ ਸਾਡੀ ਅਵਾਜ਼, ਗਰੀਬਾਂ ਦੀ ਆਵਾਜ਼ ਕੋਈ ਸੁਣਦਾ ਹੈ। ਇਬਰਾਹਿਮਪੁਰਾ ਵਿਚ ਰਹਿਣ ਵਾਲੀ 62 ਸਾਲ ਦੀ ਹਮੀਦਾ ਬੀ ਗੈਸ ਹਾਦਸੇ ਨੂੰ ਲੈ ਕੇ ਅੱਜ ਵੀ ਘਬਰਾਈ ਹੋਈ ਹੈ।
Gas Tragedy
ਗੈਸ ਤਰਾਸਦੀ ਤੋਂ ਬਾਅਦ ਉਹਨਾਂ ਦੇ ਪਰਵਾਰ ਦੇ ਇਕ ਇਕ ਕਰਕੇ 41 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਉਸ ਨੂੰ ਵੀ ਕਈ ਬਿਮਾਰੀਆਂ ਲੱਗੀਆਂ ਹੋਈਆਂ ਹਨ। ਉਸ ਦਾ ਕਹਿਣਾ ਹੈ ਕਿ ਜਦੋਂ ਉਹ 2 ਦਸੰਬਰ 1984 ਦੀ ਅੱਧੀ ਰਾਤ ਨੂੰ ਜਾਨ ਬਚਾਉਣ ਲਈ ਨਿਕਲੀ ਤਾਂ ਚਾਰੇ ਪਾਸੇ ਸਿਰਫ ਮੌਤ ਦਾ ਹਨੇਰਾ ਨਜ਼ਰ ਆ ਰਿਹਾ ਸੀ। ਸਹੁਰੇ, ਪੇਕੇ ਸਭ ਦੇ ਘਰ ਖਾਲੀ ਹੋ ਗਏ ਸਨ। ਕਿਸ ਨੂੰ ਵੋਟ ਦਈਏ ਕੋਈ ਸਾਡੀ ਆਵਾਜ਼ ਤਾਂ ਸੁਣਦਾ ਨਹੀਂ।
Gas Tragedy
34 ਸਾਲਾਂ ਵਿਚ ਕਿਸੇ ਨੇ ਵੀ ਘੋਸ਼ਣਾ ਪੱਤਰ ਸਾਡੇ ਨਾਮ ਦੀ ਇਕ ਵੀ ਲਾਈਨ ਦਰਜ ਨਹੀਂ ਕੀਤੀ ਤਾਂਕਿ ਗੈਸ ਪੀੜਤਾਂ ਨੂੰ ਸਹਾਇਤਾ ਮਿਲ ਸਕੇ। ਇੰਨੀਆਂ ਸਰਕਾਰਾਂ ਆਈਆਂ ਹਨ ਪਰ ਕਿਸੇ ਨੇ ਸਾਡੀ ਆਵਾਜ਼ ਨਹੀਂ ਸੁਣੀ। ਇਕ ਹੋਰ ਔਰਤ ਦਾ ਕਹਿਣਾ ਹੈ ਕਿ ਜੋ ਕੁਝ ਮਿਲਿਆ ਉਹ ਕੋਰਟ ਨਾਲ ਲੜ ਕੇ ਮਿਲਿਆ ਹੈ, ਚੋਣਾਂ ਤੋਂ ਕੋਈ ਉਮੀਦ ਨਹੀਂ। ਪਹਿਲਾਂ ਵੀ ਕਾਂਗਰਸ ਸੀ ਫਿਰ ਜਦੋਂ ਬੀਜੇਪੀ ਆਈ ਉਹਨਾਂ ਨੇ 2200 ਔਰਤਾਂ ਦਾ ਰੁਜ਼ਗਾਰ ਖੋਹ ਲਿਆ।
14-15 ਫਰਵਰੀ 1989 ਨੂੰ ਕੇਂਦਰ ਸਰਕਾਰ ਅਤੇ ਯੂਨੀਅਨ ਕਾਰਬੋਰਡ ਕਾਰਪੋਰੇਸ਼ਨ ਵਿਚ ਹੋਇਆ ਸਮਝੋਤਾ ਵੀ ਇਕ ਧੋਖਾ ਹੀ ਸੀ ਜੋ ਰਕਮ ਮਿਲੀ ਉਸ ਨਾਲ ਹਰੇਕ ਗੈਸ ਪ੍ਰਭਾਵਿਤ ਨੂੰ ਪੰਜਵੇਂ ਹਿੱਸੇ ਤੋਂ ਵੀ ਘਟ ਮਿਲਿਆ। ਸਮਝੋਤੇ ਵਿਚ ਗੈਸ ਲੀਕ ਹੋਣ ਨਾਲ 3000 ਲੋਕਾਂ ਦੀ ਮੌਤ ਅਤੇ 1.02 ਲੱਖ ਪ੍ਰਭਾਵਿਤ ਹੋਏ ਸਨ। ਪਰ ਦਸਿਆ ਜਾ ਰਿਹਾ ਹੈ ਕਿ 2-3 ਦਸੰਬਰ 1984 ਦੀ ਰਾਤ ਨੂੰ ਯੂਨੀਅਨ ਕਾਰਬੋਰਡ ਤੋਂ ਲੀਕ ਹੋਈ ਮਿਥਾਇਲ ਆਈਸੋਸਾਈਨਾਈਟ ਤੋਂ ਹੁਣ ਤੱਕ 20000 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਲਗਭਗ 5.74 ਲੱਖ ਲੋਕ ਪ੍ਰਭਾਵਿਤ ਹੋਏ ਹਨ।