
24 ਮਈ ਨੂੰ ਖ਼ਤਮ ਹੋਵੇਗੀ ਸਿਖਲਾਈ
ਪਣਜੀ: ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਇਸ ਸਮੇਂ ਸਮੁੰਦਰੀ ਜਹਾਜ਼ ਰਾਹੀਂ ਦੁਨੀਆਂ ਦਾ ਚੱਕਰ ਲਗਾਉਣ ਦੀ ਸਿਖਲਾਈ ਲੈ ਰਹੀਆਂ ਹਨ। ਸਿਖਲਾਈ ਖ਼ਤਮ ਹੋਣ ਤੋਂ ਬਾਅਦ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਸ਼ਹੀਦ ਦੀ ਵਿਧਵਾ ਪਤਨੀ ਹਾਈਕੋਰਟ ’ਚ ਜਾਣ ਲਈ ਹੋਈ ਮਜ਼ਬੂਰ, ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਇਆ 5 ਲੱਖ ਰੁਪਏ ਜੁਰਮਾਨਾ
ਭਾਰਤੀ ਜਲ ਸੈਨਾ ਦੇ ਇਕ ਅਧਿਕਾਰੀ ਨੇ ਇਥੇ ਤੀਜੀ ਜੀ-20 ਡਿਵੈਲਪਮੈਂਟ ਵਰਕਿੰਗ ਗਰੁੱਪ ਦੀ ਮੀਟਿੰਗ ਦੌਰਾਨ ਦਸਿਆ ਕਿ ਲੈਫ਼ਟੀਨੈਂਟ ਕਮਾਂਡਰ ਦਿਲਨਾ ਕੇ. ਅਤੇ ਰੂਪਾ ਅਲੀਗਿਰੀਸਾਮੀ ਨੂੰ ਯਾਤਰਾ ਲਈ ਚੁਣਿਆ ਗਿਆ ਹੈ ਅਤੇ ਇਸ ਸਮੇਂ ਉਹ ਸਿਖਲਾਈ ਲੈ ਰਹੇ ਹਨ।
ਇਹ ਵੀ ਪੜ੍ਹੋ: ਖਰਗੋਨ ’ਚ ਪੁਲ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 15 ਤੋਂ ਵੱਧ ਲੋਕਾਂ ਦੀ ਮੌਤ
ਉਨ੍ਹਾਂ ਦਸਿਆ ਕਿ ਦਿਲਨਾ ਜਲ ਸੈਨਾ ਵਿਚ ਇਕ ਲੌਜਿਸਟਿਕ ਅਫ਼ਸਰ ਹੈ ਜਦਕਿ ਰੂਪਾ ਇਕ ਨੇਵਲ ਆਰਮਾਮੈਂਟ ਇੰਸਪੈਕਟਰ ਹੈ। ਇਹ ਅਧਿਕਾਰੀ ਸਿਖਲਾਈ ਲਈ ਨਵੰਬਰ 2022 ਵਿਚ ਗੋਆ ਲਈ ਰਵਾਨਾ ਹੋਏ ਸਨ ਅਤੇ 24 ਮਈ ਨੂੰ ਵਾਪਸ ਆਉਣਗੇ।
ਇਹ ਵੀ ਪੜ੍ਹੋ: Truecaller ਦੀ ਕਾਲਰ ਆਈਡੀ ਸੇਵਾ WhatsApp 'ਤੇ ਵੀ ਉਪਲਬਧ ਹੋਵੇਗੀ, ਸਪੈਮ ਨੂੰ ਫੜਨਾ ਹੋਵੇਗਾ ਆਸਾਨ
ਉਨ੍ਹਾਂ ਕਿਹਾ, “ਇਸ ਸਮੇਂ ਅਧਿਕਾਰੀਆਂ ਦੇ ਨਾਲ ਚਾਲਕ ਦਲ ਦੇ ਮੈਂਬਰ ਵੀ ਹਨ ਅਤੇ ਉਹ 17 ਮੀਟਰ ਲੰਬੇ ਜਹਾਜ਼ 'ਤੇ ਹਨ। ਹੁਣ ਤਕ ਉਹ 21,800 ਸਮੁੰਦਰੀ ਮੀਲ ਸਫ਼ਰ ਕਰ ਚੁੱਕੇ ਹਨ”। ਅਧਿਕਾਰੀ ਦਸਿਆ ਕਿ ਦੋਵਾਂ ਵਿਚੋਂ ਚੁਣੀ ਗਈ ਅਧਿਕਾਰੀ ਇਕੱਲੇ ਸਮੁੰਦਰੀ ਸਫ਼ਰ 'ਤੇ ਜਾਣ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਜਾਵੇਗੀ।