
ਮਿਠਾਈ ਖਵਾਉਣ ਦੇ ਬਹਾਨੇ ਲੈ ਗਿਆ ਸੀ ਘਰ
ਯੂਪੀ: ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿਚ ਮੁਜੱਫਰਨਗਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਨਾਬਾਲਗ ਲੜਕੇ ਦੁਆਰਾ ਸੱਤ ਸਾਲ ਦੀ ਇਕ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਨੇ ਦਸਿਆ ਕਿ ਅਰੋਪੀ ਮਿਠਾਈ ਖਵਾਉਣ ਦੇ ਬਹਾਨੇ ਬੱਚੀ ਨੂੰ ਅਪਣੇ ਘਰ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਅਰੋਪੀ ਨੂੰ ਬਾਲ ਸੁਧਾਰ ਅਤੇ ਬੱਚੀ ਨੂੰ ਮੈਡੀਕਲ ਪ੍ਰੀਖਿਆ ਲਈ ਭੇਜਿਆ ਗਿਆ ਹੈ।
Raped
ਬਲਾਤਕਾਰ ਵਰਗੇ ਮਾਮਲਿਆਂ ਤੇ ਠੱਲ੍ਹ ਨਹੀਂ ਪੈ ਰਹੀ। ਬਿਹਾਰ ਦੇ ਗਯਾ ਵਿਚ ਵੀ ਇਕ 14 ਸਾਲ ਦੀ ਬੱਚੀ ਨਾਲ ਗੁਆਂਢੀ ਦੁਆਰਾ ਕਥਿਤ ਤੌਰ ਤੇ ਬਲਾਤਕਾਰ ਤੋਂ ਬਾਅਦ ਸ਼ਨੀਵਾਰ ਰਾਤ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਸ਼ਰੀਰ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ ਅਤੇ ਅਰੋਪੀ ਦੀ ਭਾਲ ਕੀਤੀ ਜਾ ਰਹੀ ਸੀ। ਸਿਟੀ ਡੀਐਸਪੀ ਰਾਜਕੁਮਾਰ ਸ਼ਾਹ ਨੇ ਕਿਹਾ ਸੀ ਕਿ ਅਰੋਪੀ ਦੀ ਪਹਿਚਾਣ ਕਰ ਲਈ ਗਈ ਹੈ।
ਉਹ ਝਾਰਖੰਡ ਦਾ ਹੈ। ਉਹ ਉਸ ਦੀ ਭਾਲ ਕਰਨ ਵਿਚ ਲੱਗੇ ਹੋਏ ਹਨ। ਉਹ ਸੂਚਨਾ ਮਿਲਣ ਤੋਂ ਬਾਅਦ ਅੱਜ ਸਵੇਰੇ ਹੀ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਲੜਕੀ ਦੇ ਸ਼ਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਰੋਪੀ ਗੁਆਂਢੀ ਹੈ ਅਤੇ ਪਲੰਬਰ ਦਾ ਕੰਮ ਕਰਦਾ ਹੈ। ਪੁਲਿਸ ਨੇ ਲੜਕੀ ਦੇ ਰਿਸ਼ਤੇਦਾਰਾਂ ਦੇ ਬਿਆਨ ਵੀ ਲੈ ਲਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦਿਨ ਵਿਚ ਪਤਾ ਨਹੀਂ ਕਿੰਨੀਆਂ ਹੁੰਦੀਆਂ ਹਨ।
ਇਹਨਾਂ ਤੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਬੱਚੀਆਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ।