
ਮੁਲਜ਼ਮ ਗ੍ਰਿਫ਼ਤਾਰ, ਪੁੱਛਗਿੱਛ ਜਾਰੀ
ਜਲੰਧਰ: ਜਲੰਧਰ ’ਚੋਂ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੋਂ ਦੇ ਇਕ ਇਲਾਕੇ ਵਿਚ ਇਕ ਛੋਟੀ ਮਾਸੂਮ ਬੱਚੀ ਨੂੰ 35 ਸਾਲਾਂ ਵਿਅਕਤੀ ਨੇ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਲੜਕੀ ਦੀ ਉਮਰ ਮਹਿਜ਼ 10 ਸਾਲ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਲੜਕੀ ਪ੍ਰਵਾਸੀ ਮਜ਼ਦੂਰ ਦੀ ਧੀ ਸੀ। ਮਿਲੀ ਜਾਣਕਾਰੀ ਮੁਤਾਬਕ, ਜਦੋਂ ਲੜਕੀ ਦੀ ਮਾਂ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ ਤਾਂ ਪਿੱਛੋਂ ਉਕਤ ਵਿਅਕਤੀ ਨੇ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ।
Rape Case
ਜਦੋਂ ਮਾਂ ਘਰ ਪਹੁੰਚੀ ਤਾਂ ਵੇਖਿਆ ਕਿ ਉਸ ਦੀ ਮਾਸੂਮ ਬੇਟੀ ਖ਼ੂਨ ਨਾਲ ਲਥਪਥ ਪਈ ਹੈ ਤੇ ਇਕ ਵਿਅਕਤੀ ਵੀ ਘਰ ਵਿਚ ਮੌਜੂਦ ਹੈ। ਮਾਂ ਦੇ ਰੌਲਾ ਪਾਉਣ ’ਤੇ ਆਸ ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪਹਿਲਾਂ ਤਾਂ ਲੋਕਾਂ ਨੇ ਉਸ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਨਜ਼ਦੀਕੀ ਥਾਣੇ ਨੂੰ ਸੂਚਨਾ ਦੇ ਕੇ ਪੁਲਿਸ ਦੇ ਹਵਾਲੇ ਕਰ ਦਿਤਾ।
Rape Case
ਥਾਣਾ ਰਾਮਾਮੰਡੀ ਦੇ ਏ.ਐਸ.ਆਈ. ਨਾਰਾਇਣ ਗੌੜ ਨੇ ਦੱਸਿਆ ਕਿ ਉਕਤ ਵਿਅਕਤੀ ਨਸ਼ੇ ਵਿਚ ਧੁੱਤ ਸੀ, ਜਿਸ ਕਰਕੇ ਉਹ ਬਿਆਨ ਨਹੀਂ ਦੇ ਸਕਿਆ। ਫ਼ਿਲਹਾਲ ਪੁਲਿਸ ਵਲੋਂ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉੱਥੇ ਹੀ ਬੱਚੀ ਨੂੰ ਸਿਵਲ ਹਸਪਤਾਲ ਵਿਚ ਭੇਜ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ।