ਦਿੱਲੀ ਵਿਚ ਕੋਰੋਨਾ ਨਾਲ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ. ਜਿਸ ਦਾ ਪ੍ਰਭਾਵ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਗਿਆ ਹੈ।
ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਨਾਲ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ. ਜਿਸ ਦਾ ਪ੍ਰਭਾਵ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੰਦਰ ਕੋਰੋਨਾ ਵਰਗੇ ਲੱਛਣ ਪਾਏ ਗਏ ਹਨ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।
ਅੱਜ ਉਹਨਾਂ ਦਾ ਕੋਰੋਨਾ ਟੈਸਟ ਹੋਇਆ ਹੈ। ਹੁਣ ਰਿਪੋਰਟ ਦਾ ਇੰਤਜ਼ਾਰ ਹੈ। ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁਖ਼ਾਰ ਹੋ ਗਿਆ ਹੈ ਅਤੇ ਬਲਗਮ ਵੀ ਬਣ ਰਹੀ ਹੈ, ਜਿਸ ਪਿਛੋਂ ਉਹਨਾਂ ਨੇ ਅਪਣੀ ਸਰਕਾਰੀ ਰਿਹਾਇਸ਼ ਵਿਖੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੀਡੀਆ ਨੂੰ ਦਸਿਆ ਸੀ ਕਿ 7 ਜੂਨ ਐਤਵਾਰ ਦੁਪਹਿਰ ਤੋਂ ਮੁੱਖ ਮੰਤਰੀ ਦੀ ਤਬੀਅਤ ਕੁੱਝ ਢਿੱਲੀ ਹੋ ਗਈ ਹੈ ਤੇ ਉਹਨਾਂ ਨੂੰ ਬੁਖ਼ਾਰ ਹੋਣ ਦੇ ਨਾਲ ਗਲੇ ਵਿਚ ਦਰਦ ਵੀ ਹੈ। ਉਹ ਸ਼ੂਗਰ ਦੇ ਮਰੀਜ਼ ਵੀ ਹਨ, ਜਿਸ ਕਰ ਕੇ ਡਾਕਟਰਾਂ ਨੇ ਉਹਨਾਂ ਨੂੰ ਮੀਟਿੰਗਾਂ ਨਾ ਕਰਨ ਅਤੇ ਮੁਕੰਮਲ ਅਰਾਮ ਕਰਨ ਦੀ ਸਲਾਹ ਦਿਤੀ ਹੈ।
ਜਿਸ ਪਿਛੋਂ ਉਹਨਾਂ ਘਰ ਵਿਚ ਹੀ ਅਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਉਹਨਾਂ ਦੀ ਗੈਰ ਹਾਜ਼ਰੀ ਵਿਚ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਕੋਰੋਨਾ ਨਾਲ ਨਜਿੱਠਣ ਲਈ ਮੀਟਿੰਗਾਂ ਕਰਨਗੇ। ਦੱਸ ਦਈਏ ਕਿ ਦਿੱਲੀ ਵਿਚ ਕੋਰੋਨਾ ਦੀ ਰਫ਼ਤਾਰ ਵਿਚ ਤੇਜ਼ੀ ਆਈ ਹੈ।
ਰਾਜਧਾਨੀ ਵਿਚ ਹੁਣ ਤੱਕ ਲਗਭਗ 29 ਹਜ਼ਾਰ ਮਰੀਜ਼ ਸੰਕਰਮਿਤ ਹੋਏ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਅੱਠ ਸੌ ਨੂੰ ਪਾਰ ਕਰ ਗਈ ਹੈ। ਅਜਿਹੀ ਸਥਿਤੀ ਵਿਚ ਦਿੱਲੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਗਲੇ 15 ਦਿਨਾਂ ਵਿਚ ਬੈੱਡਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ।