
ਜਹਾਜ਼ ਲਈ ਪਿਤਾ ਨੇ ਖਰਚ ਕੀਤੀ ਸੀ ਇੱਕ ਸਾਲ ਦੀ ਤਨਖਾਹ
ਨਵੀਂ ਦਿੱਲੀ: ਮੁਸ਼ਕਲ ਸਮੇਂ ਵਿਚ ਸਕਾਰਾਤਮਕ ਬਣੇ ਰਹਿਣਾ ਦੇ ਤਰੀਕੇ ਜੇਕਰ ਸਿੱਖਣਾ ਹੈ, ਤਾਂ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਸੰਦੇਸ਼ ਅਹਿਮ ਸਾਧਨ ਹੋ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋ ਆਸ਼ਾਵਾਦੀ, ਖੁੱਲੇ ਦਿਮਾਗ ਅਤੇ ਉਤਸ਼ਾਹੀ ਹੋਣ ਦੀ ਸਲਾਹ ਦਿੱਤੀ ਹੈ। ਕੋਰੋਨਾ ਵਾਇਰ ਦੇ ਕਾਰਨ ਜਿੱਥੇ ਦੁਨੀਆ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Sundar Pichai
ਅਜਿਹੀ ਸਥਿਤੀ ਵਿਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਵਿਸ਼ੇਸ਼ ਸੰਦੇਸ਼ ਹੈ। ਉਨ੍ਹਾਂ ਨੇ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਵਰਚੁਅਲ ਗ੍ਰੈਜੂਏਸ਼ਨ ਸਮਾਰੋਹ ਰਾਹੀਂ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿਚ ਸੁੰਦਰ ਪਿਚਾਈ ਨੇ ਆਪਣੀਆਂ ਜੜ੍ਹਾਂ ਨੂੰ ਯਾਦ ਕਰਦਿਆਂ, ਮੁਸ਼ਕਲ ਸਮੇਂ ਦੌਰਾਨ ਸਕਾਰਾਤਮਕ ਰਹਿਣ ਦੀ ਮਹੱਤਤਾ ਬਾਰੇ ਦੱਸਿਆ।
Sundar Pichai
ਉਸ ਨੇ ਉਨ੍ਹਾਂ ਚੁਣੌਤੀਆਂ ਨੂੰ ਸਾਝਾ ਕੀਤਾ, ਜਿਸ ਦਾ ਉਸ ਨੇ ਭਾਰਤ ਛੱਡਣ ਸਮੇਂ ਸਾਹਮਣਾ ਕੀਤਾ ਸੀ। ਸੁੰਦਰ ਪਿਚਾਈ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ, “ਮੇਰੇ ਪਿਤਾ ਜੀ ਨੇ ਸਟੈਨਫੋਰਡ ਦੀ ਪੜ੍ਹਾਈ ਲਈ ਮੇਰੇ ਜਹਾਜ਼ ਕਿਰਾਏ ਉੱਤੇ ਇਕ ਸਾਲ ਦੀ ਤਨਖਾਹ ਖਰਚ ਕੀਤੀ। ਇਹ ਜਹਾਜ਼ ਵਿਚ ਮੇਰੀ ਪਹਿਲੀ ਉਡਾਣ ਸੀ। ਅਮਰੀਕਾ ਇਕ ਮਹਿੰਗਾ ਸਥਾਨ ਸੀ।
Sundar Pichai
ਘਰ ਫੇਨ ਕਰਨ ‘ਤੇ ਪ੍ਰਤੀ ਮਿੰਟ 2 ਡਾਲਰ ਖਰਚ ਕਰਨੇ ਪੇਂਦੇ ਸੀ।” ਤਕਨਾਲੋਜੀ ਦੀ ਸਹੂਲਤ ਤੋਂ ਬਿਨਾਂ, ਉਸ ਨੇ ਆਪਣੇ ਦਿਨਾਂ ਨੂੰ ਯਾਦ ਕੀਤਾ ਅਤੇ ਆਪਣੀ ਤੁਲਨਾ ਉਨ੍ਹਾਂ ਬੱਚਿਆਂ ਨਾਲ ਕੀਤੀ ਜਿਨ੍ਹਾਂ ਕੋਲ ਹਰ ਕਿਸਮ ਦੇ ਅਤੇ ਅਕਾਰ ਦੇ ਕੰਪਿਊਟਰ ਹਨ। ਉਸ ਨੇ ਕਿਹਾ, “ਮੇਰੇ ਕੋਲ ਤਕਨਾਲੋਜੀ ਦੀ ਸਹੂਲਤ ਨਹੀਂ ਸੀ। ਸਾਡੇ ਕੋਲ ਦਸ ਸਾਲ ਦੀ ਉਮਰ ਤਕ ਟੈਲੀਫੋਨ ਨਹੀਂ ਸੀ।
Sundar Pichai
ਸੁੰਦਰ ਪਿਚਾਈ ਨੇ ਕਿਹਾ, "ਪੜ੍ਹਾਈ ਲਈ ਅਮਰੀਕਾ ਆਉਣ ਤੱਕ ਮੇਰੇ ਕੋਲ ਕੰਪਿਊਟਰ ਵੀ ਨਹੀਂ ਸੀ। ਜਦੋਂ ਸਾਡੇ ਕੋਲ ਟੈਲੀਵੀਜ਼ਨ ਆਇਆ ਉਦੋਂ ਉਸ ਸਮੇਂ ਸਿਰਫ ਇਕ ਚੈਨਲ ਦੀ ਪਹੁੰਚ ਸੀ।" ਤੁਹਾਨੂੰ ਦੱਸ ਦੇਈਏ ਕਿ ਸੁੰਦਰ ਪਿਚਾਈ ਚੇਨੱਈ ਵਿਚ ਵੱਡਾ ਹੋਇਆ ਸੀ ਉਸ ਨੇ ਇੱਕ ਇੰਜੀਨੀਅਰ ਦੇ ਰੂਪ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
Sundar Pichai
ਸੁੰਦਰ ਗੂਗਲ ਵਿਚ 2004 ਵਿਚ ਪ੍ਰਬੰਧਨ ਕਾਰਜਕਾਰੀ ਵਜੋਂ ਸ਼ਾਮਲ ਹੋਏ। ਫਿਰ ਉਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਫਲਤਾ ਦੀਆਂ ਪੌੜੀਆਂ ਚੜ੍ਹਦਿਆਂ ਸੀਈਓ ਦੇ ਦਫਤਰ ਪਹੁੰਚੇ। ਸੁੰਦਰ ਪਿਚਾਈ ਜਿਸ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਅਤੇ ਹੋਰ ਬਹੁਤ ਸਾਰੀਆਂ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।