
ਕਰੋਨਾ ਸੰਕਟ ਦੇ ਵਿਚ ਹੁਣ ਚੰਡੀਗੜ੍ਹ ਦੇ ਲੋਕਾਂ ਦੇ ਲਈ ਇਕ ਰਾਹਤ ਦੀ ਖਬਰ ਹੈ ਕਿ ਚੰਡੀਗੜ੍ਹ ਵਿਚ ਦੁਕਾਨਾਂ ਅਤੇ ਵਪਾਰ ਨੂੰ ਹੁਣ ਸੱਤੇ ਦਿਨ ਖੁੱਲਾ ਰੱਖਿਆ ਜਾਵੇਗਾ।
ਚੰਡੀਗੜ੍ਹ : ਕਰੋਨਾ ਸੰਕਟ ਦੇ ਵਿਚ ਹੁਣ ਚੰਡੀਗੜ੍ਹ ਦੇ ਲੋਕਾਂ ਦੇ ਲਈ ਇਕ ਰਾਹਤ ਦੀ ਖਬਰ ਹੈ ਕਿ ਚੰਡੀਗੜ੍ਹ ਵਿਚ ਦੁਕਾਨਾਂ ਅਤੇ ਵਪਾਰ ਨੂੰ ਹੁਣ ਸੱਤੇ ਦਿਨ ਖੁੱਲਾ ਰੱਖਿਆ ਜਾਵੇਗਾ। ਕਰੋਨਾ ਸੰਕਟ ਕਾਰਨ ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਦੇ ਹੋਏ ਨੁਕਸਾਨ ਚੋਂ ਉਭਾਰ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
photo
ਜਿਕਰਯੋਗ ਹੈ ਕਿ ਇਨ੍ਹਾਂ ਹੁਕਮਾਂ ਨੂੰ ਤਿੰਨ ਮਹੀਨੇ ਦੇ ਲਈ ਜ਼ਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਤ ਸਮੇਂ ਚੱਲ ਰਹੇ ਕਰਫਿਊ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਦੱਸ ਦੱਈਏ ਕਿ ਚੰਡੀਗੜ੍ਹ ਵਿਚ ਕਰੋਨਾ ਕੇਸਾਂ ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
photo
ਇਸੇ ਤਹਿਤ ਹੁਣ ਤੱਕ ਚੰਡੀਗੜ੍ਹ ਚ ਕਰੋਨਾ ਵਾਇਰਸ ਦੇ 323 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਵਿਚ ਰਾਹਤ ਦੀ ਗੱਲ ਇਹ ਹੈ ਕਿ ਇਸ ਵਿਚੋਂ 285 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ਅਤੇ ਇਸ ਸਮੇਂ ਇੱਥੇ 33 ਐਕਟਿਵ ਕੇਸ ਚੱਲ ਰਹੇ ਹਨ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।