
ਦੇਸ਼ ਵਿਚ 11.4 ਫ਼ੀ ਸਦੀ ਲੋਕ ਸ਼ੂਗਰ ਦੇ ਮਰੀਜ਼
ਨਵੀਂ ਦਿੱਲੀ: ਭਾਰਤ ਵਿਚ 11.4 ਫ਼ੀ ਸਦੀ ਲੋਕ ਸ਼ੂਗਰ ਅਤੇ 35.5 ਫ਼ੀ ਸਦੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਜਦਕਿ 15.3 ਫ਼ੀ ਸਦੀ ਲੋਕ ਪ੍ਰੀ-ਡਾਇਬਟੀਜ਼ ਦੀ ਸਥਿਤੀ ਵਿਚ ਹਨ। ਲਾਂਸੈਂਟ ਡਾਇਬੀਟੀਜ਼ ਐਂਡ ਐਂਡੋਕਰੀਨੋਲੋਜੀ ਜਰਨਲ ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਇਹ ਖੁਲਾਸਾ ਹੋਇਆ ਹੈ। ਦੇਸ਼ ਵਿਚ ਡਾਇਬਟੀਜ਼ ਅਤੇ ਗੈਰ-ਸੰਚਾਰੀ ਰੋਗਾਂ (ਐਨ.ਸੀ.ਡੀ) ’ਤੇ ਹੋਏ ਸੱਭ ਤੋਂ ਵੱਡੇ ਅਧਿਐਨ ਨੇ ਮੁਲਾਂਕਣ ਕੀਤਾ ਹੈ ਕਿ 2021 ਵਿਚ ਭਾਰਤ ਵਿਚ 10.1 ਕਰੋੜ ਲੋਕ ਸ਼ੂਗਰ ਤੋਂ ਪੀੜਤ ਸਨ, ਜਦਕਿ 13.6 ਕਰੋੜ ਲੋਕਾਂ ਦੇ ਪ੍ਰੀ-ਡਾਇਬਟੀਜ਼ ਸਥਿਤੀ ਵਿਚ ਹੋਣ ਦੀ ਸੰਭਾਵਨਾ ਹੈ ਅਤੇ 31.5 ਕਰੋੜ ਲੋਕ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ।
ਇਹ ਵੀ ਪੜ੍ਹੋ: ਅਜੀਬੋ-ਗਰੀਬ ਮਾਮਲਾ: ਬੈਂਕ ਮੈਨੇਜਰ ਨੇ ਔਰਤ ਦੇ ਕੱਪੜੇ ਪਹਿਨ ਕੇ ਕੀਤੀ ਖ਼ੁਦਕੁਸ਼ੀ
ਇਹ ਅਧਿਐਨ, ਮਦਰਾਸ ਡਾਇਬੀਟੀਜ਼ ਰਿਸਰਚ ਫਾਊਂਡੇਸ਼ਨ (MDRF) ਦੁਆਰਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ, ਜਿਸ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਫੰਡਿੰਗ ਕੀਤੀ ਗਈ ਹੈ। ਇਸ ਵਿਚ ਇਹ ਵੀ ਪਾਇਆ ਗਿਆ ਕਿ ਭਾਰਤ ਵਿਚ 28.6 ਫ਼ੀ ਸਦੀ ਲੋਕ ਆਮ ਮੋਟਾਪੇ ਤੋਂ ਪੀੜਤ ਹਨ, ਜਦਕਿ 39.5 ਫ਼ੀ ਸਦੀ ਪੇਟ ਦੇ ਮੋਟਾਪੇ ਤੋਂ ਪੀੜਤ ਹਨ।
ਇਹ ਵੀ ਪੜ੍ਹੋ: CM ਮਾਨ ਦਾ ਵੱਡਾ ਬਿਆਨ, ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ 'ਚ
ਅਧਿਐਨ ਵਿਚ ਪਾਇਆ ਗਿਆ ਕਿ 2017 ਵਿਚ, ਭਾਰਤ ਵਿਚ ਲਗਭਗ 7.5 ਫ਼ੀ ਸਦੀ ਲੋਕਾਂ ਨੂੰ ਸ਼ੂਗਰ ਸੀ। ਇਸ ਦਾ ਮਤਲਬ ਹੈ ਕਿ ਉਦੋਂ ਤੋਂ ਲੈ ਕੇ ਹੁਣ ਤਕ ਇਹ ਗਿਣਤੀ 50 ਫ਼ੀ ਸਦੀ ਤੋਂ ਜ਼ਿਆਦਾ ਵਧ ਚੁਕੀ ਹੈ। ਸੂਬਿਆਂ ਵਿਚੋਂ, ਗੋਆ ਵਿਚ ਸ਼ੂਗਰ ਦੇ ਸੱਭ ਤੋਂ ਵੱਧ ਕੇਸ (26.4 ਫ਼ੀ ਸਦੀ) ਹਨ, ਜਦਕਿ ਉਤਰ ਪ੍ਰਦੇਸ਼ ਵਿਚ ਸੱਭ ਤੋਂ ਘੱਟ ਕੇਸ (4.8 ਫ਼ੀ ਸਦੀ) ਹਨ। ਪੰਜਾਬ ਵਿਚ ਹਾਈ ਬਲੱਡ ਪ੍ਰੈਸ਼ਰ (51.8%) ਦੇ ਸੱਭ ਤੋਂ ਵੱਧ ਮਰੀਜ਼ ਹਨ।
ਇਹ ਵੀ ਪੜ੍ਹੋ: ਜਰਨੈਲ ਸਿੰਘ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਸਣੇ 3 ਕਾਬੂ
ਐਮ.ਡੀ.ਆਰ.ਐਫ. ਦੇ ਪ੍ਰਧਾਨ ਡਾਕਟਰ ਆਰ.ਐਮ. ਅੰਜਨਾ ਨੇ ਦਸਿਆ, “ਗ਼ੈਰ-ਸੰਚਾਰੀ ਬਿਮਾਰੀਆਂ ਵਿਚ ਤੇਜ਼ੀ ਨਾਲ ਵਾਧੇ ਲਈ ਜ਼ਿਆਦਾਤਰ ਜੀਵਨ ਸ਼ੈਲੀ ਵਿਚ ਤਬਦੀਲੀਆਂ ਜਿਵੇਂ ਕਿ ਖੁਰਾਕ, ਸਰੀਰਕ ਗਤੀਵਿਧੀ ਅਤੇ ਤਣਾਅ ਦੇ ਪੱਧਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਰੁਝਾਨ ਨੂੰ ਰੋਕਣ ਲਈ ਦਖਲਅੰਦਾਜ਼ੀ ਕੀਤੀ ਜਾ ਸਕਦੀ ਹੈ। ਸਾਡੇ ਅਧਿਐਨ ਵਿਚ ਭਾਰਤ ਵਿਚ ਸਿਹਤ ਸੰਭਾਲ ਦੀ ਯੋਜਨਾਬੰਦੀ ਅਤੇ ਪ੍ਰਬੰਧ ਲਈ ਕਈ ਪ੍ਰਭਾਵ ਹਨ”। ਇਹ ਅਧਿਐਨ 2008 ਤੋਂ 2020 ਦਰਮਿਆਨ ਦੇਸ਼ ਦੇ 31 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1,13,043 ਲੋਕਾਂ 'ਤੇ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 33,537 ਸ਼ਹਿਰੀ ਅਤੇ 79,506 ਪੇਂਡੂ ਖੇਤਰਾਂ ਦੇ ਵਸਨੀਕ ਸਨ।