ਜੰਮੂ-ਕਸ਼ਮੀਰ 'ਚ ਗਸ਼ਤ 'ਤੇ ਤਾਇਨਾਤ ਫੌਜ ਦੇ 2 ਜਵਾਨ ਨਦੀ 'ਚ ਰੁੜ੍ਹੇ, ਬਚਾਅ ਕਾਰਜ ਜਾਰੀ

By : GAGANDEEP

Published : Jul 9, 2023, 9:41 am IST
Updated : Jul 9, 2023, 10:37 am IST
SHARE ARTICLE
photo
photo

ਪੂੰਛ ਜ਼ਿਲ੍ਹੇ ਦੀ ਪੋਸ਼ਾਨਾ ਨਦੀ ਵਿੱਚ ਵਾਪਰੀ ਘਟਨਾ

 

 ਜੰਮੂ: ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ 'ਚ ਗਸ਼ਤ ਦੌਰਾਨ ਨਦੀ ਪਾਰ ਕਰਦੇ ਸਮੇਂ ਭਾਰਤੀ ਫੌਜ ਦਾ ਨਾਇਬ ਸੂਬੇਦਾਰ ਕੁਲਦੀਪ ਸਿੰਘ ਰੁੜ ਗਿਆ। ਜੰਮੂ 'ਚ ਰੱਖਿਆ ਵਿਭਾਗ ਦੇ ਪੀਆਰਓ ਮੁਤਾਬਕ ਪੁੰਛ 'ਚ ਪੋਸ਼ਾਨਾ ਨਦੀ 'ਚ ਫੌਜ ਦੇ ਦੋ ਜਵਾਨ ਰੁੜ੍ਹ ਗਏ ਹਨ। ਭਾਰਤੀ ਫੌਜ ਦੇ ਦੋ ਜਵਾਨਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹਨ। ਇਸ ਮੰਦਭਾਗੀ ਘਟਨਾ ਵਿਚ ਪੁੰਛ ਜ਼ਿਲ੍ਹੇ ਵਿਚ ਪੋਸ਼ਣਾ ਨਦੀ ਵਿੱਚ ਭਾਰਤੀ ਫੌਜ ਦੇ ਦੋਵੇਂ ਜਵਾਨਾਂ ਦੇ ਡੁੱਬਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: ਈਰਾਨ: ISIS ਦੀ ਮਦਦ ਨਾਲ ਸ਼ੀਆ ਮਸਜਿਦ 'ਤੇ ਹਮਲਾ ਕਰਨ ਵਾਲੇ2 ਅੱਤਵਾਦੀਆਂ ਨੂੰ ਫਾਂਸੀ

ਅਧਿਕਾਰੀਆਂ ਮੁਤਾਬਕ ਦੋਵੇਂ ਜਵਾਨ ਸੂਰਨਕੋਟ ਇਲਾਕੇ ਦੇ ਪੋਸ਼ਾਨਾ ਵਿਖੇ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ, ਇਸੇ ਦੌਰਾਨ ਉਹ ਭਾਰੀ ਮੀਂਹ ਕਾਰਨ ਆਏ ਹੜ੍ਹ ਵਿਚ ਵਹਿ ਗਏ। ਫੌਜ, ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੁਆਰਾ ਜਵਾਨਾਂ ਨੂੰ ਲੱਭਣ ਲਈ ਸਾਂਝੇ ਯਤਨ ਜਾਰੀ ਹਨ।

ਇਹ ਵੀ ਪੜ੍ਹੋ: ਮੋਗਾ 'ਚ ਭੇਦਭਰੇ ਹਾਲਾਤ 'ਚ ਸੜਕ ਦੇ ਕਿਨਾਰੇ ਮਿਲੀ ਨੌਜਵਾਨ ਲੜਕੀ ਦੀ ਲਾਸ਼

ਹਾਲਾਂਕਿ ਦੋਵਾਂ ਜਵਾਨਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਵੀਰਵਾਰ ਰਾਤ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਸਾਰੇ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement