
ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਪੈਰੋਲ ਦੀ ਅਰਜੀ 'ਤੇ ਫੈਸਲਾ ਆ ਗਿਆ ਹੈ। ਸੌਦਾ ਸਾਧ ਦੀ ਪੈਰੋਲ ਦੀ ਉਂਮੀਦ ਟੁੱਟ ਗਈ ਹੈ।
ਰੋਹਤਕ : ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਪੈਰੋਲ ਦੀ ਅਰਜੀ 'ਤੇ ਫੈਸਲਾ ਆ ਗਿਆ ਹੈ। ਸੌਦਾ ਸਾਧ ਦੀ ਪੈਰੋਲ ਦੀ ਉਂਮੀਦ ਟੁੱਟ ਗਈ ਹੈ। ਇਸ ਬਾਰੇ 'ਚ ਦਿੱਤੀ ਗਈ ਅਰਜੀ ਖਾਰਿਜ ਕਰ ਦਿੱਤੀ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਪੈਰੋਲ ਨੂੰ ਰੱਦ ਕੀਤਾ ਗਿਆ ਹੈ। ਦੱਸ ਦੇਈਏ ਕੁਝ ਦਿਨ ਪਹਿਲਾਂ ਗੁਰਮੀਤ ਰਾਮ ਰਹੀਮ ਵੱਲੋਂ ਤੀਜੀ ਵਾਰ ਪੈਰੋਲ ਦੀ ਦਰਖ਼ਾਸਤ ਕੀਤੀ ਗਈ ਸੀ।
Gurmeet ram rahim parole dismissed
ਸੌਦਾ ਸਾਧ ਦੀ ਪਤਨੀ ਪੰਜਾਬ ਤੇ ਹਰਿਆਣਾ ਹਾਈਕੋਰਟ ਉਸ ਦੀ ਪੈਰੋਲ ਦੀ ਅਰਜ਼ੀ ਲੈ ਕੇ ਪਹੁੰਚੀ ਸੀ। ਇਸ ਵਾਰ ਪੈਰੋਲ ਦੀ ਅਰਜ਼ੀ ਵਿੱਚ ਲਿਖਿਆ ਗਿਆ ਸੀ ਕਿ ਗੁਰਮੀਤ ਸੌਦਾ ਸਾਧ ਦੀ ਮਾਤਾ ਨਸੀਬ ਕੌਰ ਬਿਮਾਰ ਚੱਲ ਰਹੀ ਹੈ ਤੇ ਉਹ ਸੌਦਾ ਸਾਧ ਦੀ ਦੇਖ ਰੇਖ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੁੰਦੀ ਹੈ। ਸੌਦਾ ਸਾਧ ਦੀ ਪਤਨੀ ਵੱਲੋਂ ਲਾਈ ਅਰਜ਼ੀ 'ਤੇ ਹਾਈਕੋਰਟ ਨੇ ਰੋਹਤਕ ਜੇਲ੍ਹ ਦੇ ਸੁਪਰਡੈਂਟ ਨੂੰ ਸੌਦਾ ਸਾਧ ਦੀ ਪੈਰੋਲ ਦੀ ਅਰਜ਼ੀ 'ਤੇ ਪੰਜ ਦਿਨਾਂ ਦੇ ਅੰਦਰ ਫੈਸਲਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ।
Gurmeet ram rahim parole dismissed
ਇਹ ਫੈਸਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ ਤੇ ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੀ ਇਸ 'ਤੇ ਫੈਸਲਾ ਲੈਣ ਦੀ ਹਦਾਇਤ ਕੀਤੀ ਸੀ। ਹੁਣ ਵੇਖਣਾ ਇਹ ਹੋਏਗਾ ਕਿ ਹਾਈ ਕੋਰਟ ਵੱਲੋਂ ਇਸ ਮਾਮਲੇ 'ਤੇ ਕੀ ਫੈਸਲਾ ਲਿਆ ਜਾਏਗਾ? ਦੱਸ ਦੇਈਏ ਇਸ ਤੋਂ ਪਹਿਲਾਂ ਵੀ ਦੋ ਵਾਰ ਸੌਦਾ ਸਾਧ ਦੀ ਪੈਰੋਲ ਦੀ ਅਰਜ਼ੀ ਅਦਾਲਤ ਤਕ ਪਹੁੰਚ ਚੁੱਕੀ ਹੈ, ਪਰ ਹਾਈਕੋਰਟ ਨੇ ਰਾਮ ਰਹੀਮ ਨੂੰ ਦੋਵੇਂ ਵਾਰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।