ਕੈਂਸਰ ਮਰੀਜ਼ਾਂ ਲਈ ਸ਼ੁਰੂ ਕੀਤੀ ਗੋਲਕ ਮੁਹਿੰਮ, 26 ਮਰੀਜ਼ਾਂ ਦੀ ਕੀਤੀ ਆਰਥਿਕ ਮਦਦ
Published : Aug 9, 2021, 2:03 pm IST
Updated : Aug 9, 2021, 2:03 pm IST
SHARE ARTICLE
Mitti ka Gullak
Mitti ka Gullak

ਹੁਣ ਤੱਕ ਲੋਕਾਂ ਦੇ ਸਹਿਯੋਗ ਨਾਲ 17  ਗੋਲਕ ਭਰ ਚੁੱਕੇ

ਭੁਵਨੇਸ਼ਵਰ: ਮਦਦ ਸਿਰਫ ਪੈਸਿਆਂ ਨਾਲ ਹੀ ਨਹੀਂ ਬਲਕਿ ਇੱਛਾ ਸ਼ਕਤੀ ਨਾਲ ਕੀਤੀ ਜਾ ਸਕਦੀ ਹੈ।  ਪੰਜ ਸਾਲ ਪਹਿਲਾਂ, ਉੜੀਸਾ ਵਿੱਚ ਪੇਂਟਿੰਗ ਵਰਕਰ ਵਜੋਂ ਕੰਮ ਕਰਨ ਵਾਲੇ ਨਾਰਾਇਣ ਚੰਦਰ ਓਝਾ ਦੇ ਮਨ ਵਿਚ ਕੈਂਸਰ ਮਰੀਜ਼ਾਂ ਦੀ ਮਦਦ ਕਰਨ ਦਾ ਖਿਆਲ ਆਇਆ। ਓਝਾ ਦੀ ਖੁਦ ਦੀ ਵਿੱਤੀ ਹਾਲਤ ਬਹੁਤ ਚੰਗੀ ਨਹੀਂ ਸੀ, ਪਰ ਇੱਛਾ ਸ਼ਕਤੀ  ਸੀ।

 

ਗੋਲਕ Mitti ka Gullak

ਓਝਾ ਨੇ ਆਪਣੀ ਜਮ੍ਹਾਂ ਰਕਮ ਦਾਨ ਕੀਤੀ, ਪਰ ਹੋਰ ਸਹਾਇਤਾ ਕਰਨ ਲਈ ਚੈਰਿਟੀ ਦੀ ਮਦਦ ਲਈ। ਉਸਨੇ ਇੱਕ ਪ੍ਰਯੋਗਿਕ ਅਧਾਰ ਤੇ ਇੱਕ ਜਨਤਕ ਸਥਾਨ ਤੇ ਇੱਕ ਗੋਲਕ ਰੱਖਿਆ। ਤਿੰਨ ਮਹੀਨਿਆਂ ਵਿੱਚ ਇਸ ਵਿੱਚ ਸਿਰਫ 5700 ਰੁਪਏ ਜਮ੍ਹਾਂ ਹੋਏ, ਪਰ ਇਹ ਨੇਕ ਕਾਰਜ ਦੀ ਸ਼ੁਰੂਆਤ ਸੀ। ਹੁਣ ਓਝਾ ਦੇ ਇਸ ਕਾਰਜ ਦੀ ਪੂਰੇ ਰਾਜ ਵਿੱਚ ਸ਼ਲਾਘਾ ਹੋ ਰਹੀ ਹੈ, ਲੋਕਾਂ ਨੇ ਉਸਨੂੰ 'ਬਾਪੂ ਓਝਾ' ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ।

Mitti ka GullakMitti ka Gullak

ਓਝਾ ਪਿਛਲੇ ਪੰਜ ਸਾਲਾਂ ਤੋਂ ਰਾਜ ਵਿੱਚ ਇੱਕ ਗੋਲਕ ਦੇ ਰਾਹੀਂ ਚੈਰਿਟੀ ਦੇ ਮਿਸ਼ਨ ਉੱਤੇ ਹਨ। ਅੱਜ ਉਸ ਦੇ ਗੋਲਕ ਵਿੱਚ ਪੰਜਾਹ ਹਜ਼ਾਰ ਰੁਪਏ ਇਕੱਠੇ ਹੋ ਜਾਂਦੇ ਹਨ। ਗੋਲਕ  ਨੂੰ ਅਧਿਕਾਰੀਆਂ, ਜਨਤਕ ਨੁਮਾਇੰਦਿਆਂ ਅਤੇ ਆਮ ਲੋਕਾਂ ਦੇ ਸਾਹਮਣੇ ਤੋੜਿਆ ਜਾਂਦਾ ਹੈ ਅਤੇ ਫਿਰ ਉਹ ਇਹ ਰਕਮ ਲੋੜਵੰਦ ਕੈਂਸਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਂਦੇ ਹਨ। 

Mitti ka GullakMitti ka Gullak

ਓਝਾ ਦਾ ਕਹਿਣਾ ਹੈ ਕਿ 2017 ਵਿੱਚ ਉਹਨਾਂ ਨੇ ਇੱਕ ਪੀੜਤ ਔਰਤ ਨੂੰ ਕਟਕ ਦੇ ਇੱਕ ਕੈਂਸਰ ਹਸਪਤਾਲ ਦੇ ਬਾਹਰ ਬੱਚੇ ਦੇ ਨਾਲ ਰੋਂਦੇ ਹੋਏ ਵੇਖਿਆ। ਔਰਤ ਬਿਮਾਰੀ ਤੋਂ ਪੀੜਤ ਸੀ ਅਤੇ ਉਸਦੇ 6-8 ਸਾਲ ਦੇ ਦੋ ਬੱਚੇ ਭੁੱਖ ਨਾਲ ਰੋ ਰਹੇ ਸਨ। ਓਝਾ ਨੇ ਉਨ੍ਹਾਂ ਤੋਂ ਪਰਿਵਾਰ ਦੀ ਦੁਰਦਸ਼ਾ ਅਤੇ ਵਿੱਤੀ ਸਥਿਤੀ ਬਾਰੇ ਪੁੱਛਿਆ। ਉਸਨੇ ਮਹਿਸੂਸ ਕੀਤਾ ਕਿ ਬਹੁਤ ਸਾਰੇ ਲੋੜਵੰਦ ਕੈਂਸਰ ਦੇ ਮਰੀਜ਼ ਹੋਣਗੇ ਜਿਨ੍ਹਾਂ ਕੋਲ ਇਲਾਜ, ਦਵਾਈ ਅਤੇ ਇੱਥੋਂ ਤੱਕ ਕਿ ਭੋਜਨ ਲਈ ਵੀ ਪੈਸੇ ਨਹੀਂ ਹਨ। ਫਿਰ ਉਸ ਨੇ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਪਹਿਲ ਸ਼ੁਰੂ ਕੀਤੀ।

ਨਾਰਾਇਣ ਓਝਾ ਦਾ ਕਹਿਣਾ ਹੈ ਕਿ ਭੁਵਨੇਸ਼ਵਰ ਵਿੱਚ ਹੀ ਹੁਣ ਤੱਕ ਲੋਕਾਂ ਦੇ ਸਹਿਯੋਗ ਨਾਲ 17 ਗੋਲਕ ਭਰ ਚੁੱਕੇ ਹਨ। ਇਸ ਪਹਿਲਕਦਮੀ ਨੂੰ 'ਰਾਜ ਸਮਾਜ ਮੰਗਲ ਹੰਡੀ ਪਰਿਵਾਰ' ਦਾ ਨਾਂ ਦਿੱਤਾ ਗਿਆ ਹੈ। ਹੁਣ ਇਸ ਮੁਹਿੰਮ ਨੇ ਰਾਜ ਪੱਧਰੀ ਰੂਪ ਧਾਰਨ ਕਰ ਲਿਆ ਹੈ। ਕਟਕ ਵਿੱਚ ਪੰਜ, ਅੰਗੁਲ ਜ਼ਿਲੇ ਵਿੱਚ ਇੱਕ, ਜਾਜਪੁਰ, ਖੋਰਦਾ ਅਤੇ ਨਯਾਗੜ ਜ਼ਿਲ੍ਹਿਆਂ ਵਿੱਚ ਇੱਕ -ਇੱਕ ਨੇ ਵੀ ਗੋਲਕ ਨਾਲ ਇਸ ਦੀ ਸ਼ੁਰੂਆਤ ਕੀਤੀ ਹੈ।

ਓਝਾ ਨੇ ਦੱਸਿਆ ਕਿ ਉਹ ਮਦਦ ਕਰਨ ਤੋਂ ਪਹਿਲਾਂ ਸਬੰਧਤ ਵਿਅਕਤੀ ਦੀ ਵਿੱਤੀ ਸਥਿਤੀ ਦਾ ਵੀ ਪਤਾ ਲਗਾਉਂਦੇ ਹਨ। ਉਦੋਂ ਹੀ ਉਹ ਇਲਾਜ ਲਈ ਪੈਸੇ ਦਿੰਦੇ ਹਨ। ਇਸ ਤੋਂ ਇਲਾਵਾ, ਦਾਨ ਦੇ ਮਾਮਲੇ ਵਿੱਚ ਵੀ ਪੂਰੀ ਪਾਰਦਰਸ਼ਤਾ ਬਣਾਈ ਰੱਖੀ ਜਾਂਦੀ ਹੈ।

Location: India, Odisha, Bhubaneswar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement