
ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਨੇ ਸਪਾਈਵੇਅਰ ਨਿਰਮਾਤਾ ਐਨਐਸਓ ਗਰੁੱਪ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ।
ਨਵੀਂ ਦਿੱਲੀ: ਪੇਗਾਸਸ ਮਾਮਲੇ ਨੂੰ ਲੈ ਕੇ ਰੱਖਿਆ ਮੰਤਰਾਲੇ ਦਾ ਬਿਆਨ ਆਇਆ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਹਨਾਂ ਨੇ ਸਪਾਈਵੇਅਰ ਨਿਰਮਾਤਾ ਐਨਐਸਓ ਗਰੁੱਪ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਹੈ। ਰਾਜ ਸਭਾ ਵਿਚ ਸੰਸਦ ਮੈਂਬਰ ਡਾ.ਸਿਵਾਦਾਸਨ ਦੇ ਸਵਾਲ ਦਾ ਜਵਾਬ ਦਿੰਦਿਆਂ ਰੱਖਿਆ ਰਾਜ ਮੰਤਰੀ ਨੇ ਇਹ ਬਿਆਨ ਦਿੱਤਾ ਹੈ।
Pegasus Spyware
ਹੋਰ ਪੜ੍ਹੋ: ਪੰਜਾਬ ਦੇ ਪਿੰਡਾਂ ਵਿਚ ਜਲਦ ਸ਼ੁਰੂ ਹੋਵੇਗਾ ਪਾਣੀ ਦੇ ਬਿਲਾਂ ਦਾ ਆਨਲਾਈਨ ਭੁਗਤਾਨ
ਸੀਪੀਐਮ ਸੰਸਦ ਮੈਂਬਰ ਨੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਨੇ ਐਨਐਸਓ ਗਰੁੱਪ ਟੈਕਨਾਲੋਜੀ ਨਾਲ ਕੋਈ ਲੈਣ-ਦਣ ਕੀਤਾ ਹੈ ਅਤੇ ਜੇਕਰ ਹਾਂ, ਤਾਂ ਇਸ ਦੀ ਜਾਣਕਾਰੀ ਦਿੱਤੀ ਜਾਵੇ। ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਇਸ ਦਾ ਲਿਖਤੀ ਜਵਾਬ ਦਿੱਤਾ। ਇਸ ਵਿਚ ਦੱਸਿਆ ਗਿਆ, ‘ਐਨਐਸਓ ਗਰੁੱਪ ਟੈਕਨਾਲੋਜੀ ਨਾਲ ਕੋਈ ਲੈਣ-ਦੇਣ ਨਹੀਂ ਕੀਤਾ ਗਿਆ ਹੈ’।
NSO Group
ਹੋਰ ਪੜ੍ਹੋ: ਨੀਰਵ ਮੋਦੀ ਦੀ ਭਾਰਤ ਵਾਪਸੀ 'ਤੇ ਲੱਗੀ ਬ੍ਰੇਕ, ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਮਿਲੀ ਮਨਜ਼ੂਰੀ
ਦੱਸ ਦਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਹੈ। ਕੁਝ ਦਰਅਸਲ ਮੀਡੀਆ ਰਿਪੋਰਟਾਂ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਜ਼ਰਾਇਲੀ ਸਪਾਈਵੇਅਰ ਪੇਗਾਸਸ ਦੀ ਵਰਤੋਂ ਕਰਦਿਆਂ ਭਾਰਤ ਵਿਚ ਕਈ ਲੋਕਾਂ ਨੂੰ ਸੰਭਾਵਿਤ ਨਿਸ਼ਾਨਾ ਬਣਾਇਆ ਗਿਆ ਸੀ।
Pegasus spyware
ਹੋਰ ਪੜ੍ਹੋ: ਜੰਮੂ-ਕਸ਼ਮੀਰ: ਅਤਿਵਾਦੀਆਂ ਨੇ ਭਾਜਪਾ ਨੇਤਾ ਅਤੇ ਉਸ ਦੀ ਪਤਨੀ ’ਤੇ ਕੀਤਾ ਹਮਲਾ, ਦੋਵਾਂ ਦੀ ਮੌਤ
ਇਹਨਾਂ ਵਿਚ ਵਿਰੋਧੀ ਧਿਰਾਂ ਦੇ ਨੇਤਾ, ਕੇਂਦਰੀ ਮੰਤਰੀ, ਭਾਰਤੀ ਪੱਤਰਕਾਰ ਅਤੇ ਹੋਰ ਕਈ ਲੋਕ ਸ਼ਾਮਲ ਸਨ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹਨਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਸੀ।