
ਇਸ ਪੁਲ ਨੂੰ ਪਿਸ਼ਾਵਰ ਦੇ ਪਠਾਨਾਂ ਨੇ 11 ਹਜ਼ਾਰ ਫੁੱਟ ਦੀ ਉਚਾਈ 'ਤੇ ਬਣਾਇਆ ਸੀ
ਉੱਤਰਾਖੰਡ - ਉੱਤਰਕਾਸ਼ੀ ਦੀ ਨੇਲੌਂਗ ਘਾਟੀ ਵਿਚ ਬਣਾਇਆ ਗਿਆ 150 ਸਾਲ ਪੁਰਾਣਾ ਲੱਕੜ ਦਾ ਪੁਲ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਪੁਲ 1962 ਦੀ ਭਾਰਤ-ਚੀਨ ਜੰਗ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਲਗਭਗ 11 ਹਜ਼ਾਰ ਫੁੱਟ ਦੀ ਉਚਾਈ 'ਤੇ ਬਣਿਆ ਇਹ ਪੁਲ ਇੰਜੀਨੀਅਰਿੰਗ ਦਾ ਅਨੋਖਾ ਨਮੂਨਾ ਹੈ। ਮਨੁੱਖੀ ਕਾਰੀਗਰੀ ਅਤੇ ਦਲੇਰੀ ਦੀ ਅਜਿਹੀ ਮਿਸਾਲ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਨਹੀਂ ਮਿਲਦੀ। ਇਹ ਪੁਲ 60 ਸਾਲਾਂ ਬਾਅਦ ਆਮ ਲੋਕਾਂ ਲਈ ਖੁੱਲ੍ਹ ਰਿਹਾ ਹੈ। ਉੱਤਰਕਾਸ਼ੀ ਦੀ ਨੇਲੌਂਗ ਘਾਟੀ (Nelong Valley) ਵਿਚ ਇਹ ਪੁਲ 150 ਸਾਲ ਪੁਰਾਣਾ ਲੱਕੜ ਦਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ - ਕਾਂਗਰਸ ਹਾਈ ਕਮਾਂਡ ਦੀਆਂ ਮਸਖ਼ਰੀਆਂ, ਅਖੇ ਕੈਪਟਨ ਸਿੱਧੂ ਲੜਾਈ ਕਾਂਗਰਸ ਨੂੰ ਫ਼ਾਇਦਾ ਪਹੁੰਚਾ ਰਹੀ ਹੈ!
ਇਸ ਨੂੰ ਪਿਸ਼ਾਵਰ ਦੇ ਪਠਾਨਾਂ ਨੇ 11 ਹਜ਼ਾਰ ਫੁੱਟ ਦੀ ਉਚਾਈ 'ਤੇ ਬਣਾਇਆ ਸੀ। ਇਸ ਨੂੰ 60 ਸਾਲਾਂ ਬਾਅਦ ਸੈਲਾਨੀਆਂ ਲਈ ਮੁੜ ਖੋਲ੍ਹਿਆ ਗਿਆ ਹੈ। ਤਕਰੀਬਨ 136 ਮੀਟਰ ਲੰਬਾ ਲੱਕੜ ਦਾ ਇਹ ਇਤਿਹਾਸਕ ਪੁਲ ਗਾਰਟੰਗ ਗਲੀ ਦੇ ਨਾਂ ਨਾਲ ਮਸ਼ਹੂਰ ਹੈ। ਇਸ ਨੂੰ ਲੋਕਾਂ ਲਈ ਖੋਲ੍ਹਣ ਦਾ ਆਦੇਸ਼ ਬੁੱਧਵਾਰ ਨੂੰ ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਮਯੂਰ ਦੀਕਸ਼ਤ ਨੇ ਦਿੱਤਾ ਸੀ।
ਇਹ ਵੀ ਪੜ੍ਹੋ - ਕਰਨਾਲ: ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਅੱਜ ਵੀ ਇੰਟਰਨੈੱਟ ਸੇਵਾਵਾਂ ਠੱਪ
ਇਸ ਪੁਲ ਦਾ ਇਤਿਹਾਸਕ ਅਤੇ ਰਣਨੀਤਕ ਮਹੱਤਵ ਹੈ। ਕਿਸੇ ਸਮੇਂ ਇਹ ਭਾਰਤ ਅਤੇ ਤਿੱਬਤ ਦੇ ਵਿਚਕਾਰ ਸਰਹੱਦ ਪਾਰ ਵਪਾਰ ਦਾ ਮੁੱਖ ਰਸਤਾ ਸੀ। ਇਸ ਨੂੰ ਭੈਰੋਂ ਘਾਟੀ ਦੇ ਨੇੜੇ ਖੜੀਆਂ ਚਟਾਨਾਂ 'ਤੇ ਲੋਹੇ ਦੀਆਂ ਰਾਡ ਗੱਡ ਕੇ ਲੱਕੜੀਆਂ ਵਿਸ਼ਾ ਕੇ ਬਣਾਇਆ ਗਿਆ ਹੈ। ਇਸ ਪੁਲ ਰਾਹੀਂ ਉੱਨ ਅਤੇ ਮਸਾਲਿਆਂ ਸਮੇਤ ਹੋਰ ਚੀਜ਼ਾਂ ਦਾ ਵਪਾਰ ਕੀਤਾ ਜਾਂਦਾ ਸੀ। ਕੁਝ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਇਸ ਦੇ ਲਈ ਅੰਦਰੂਨੀ ਲਾਈਨ ਪਰਮਿਟ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਸੀ।
ਹਾਲਾਂਕਿ ਨੇਲੌਂਗ ਘਾਟੀ ਦੇ ਹੋਰ ਖੇਤਰਾਂ ਤੱਕ ਪਹੁੰਚਣ ਲਈ ਅਜੇ ਵੀ ਅੰਦਰੂਨੀ ਲਾਈਨ ਪਰਮਿਟ ਦੀ ਲੋੜ ਹੈ
ਪਰ ਹੁਣ ਗਾਰਟੰਗ ਗਲੀ (Uttarkashi) ਦੇ ਲਈ ਇਸ ਦੀ ਜ਼ਰੂਰਤ ਨਹੀਂ ਰਹਿ ਗਈ। ਹੁਣ ਸਰਕਾਰ ਨੇ ਇਸ ਦੀ ਮੁਰੰਮਤ ਕਰਨ ਅਤੇ ਇਸ ਨੂੰ ਸੈਲਾਨੀਆਂ ਦੇ ਮੁੱਖ ਆਕਰਸ਼ਣ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਪੁਨਰ ਨਿਰਮਾਣ ਦਾ ਕੰਮ ਜੁਲਾਈ ਵਿਚ 64 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਸੀ। ਇਹ ਪੁਲ ਨੇਲਾਂਗ ਘਾਟੀ ਦਾ ਦਿਲਚਸਪ ਦ੍ਰਿਸ਼ ਪੇਸ਼ ਕਰਦਾ ਹੈ। ਇਹ ਖੇਤਰ ਬਨਸਪਤੀ ਅਤੇ ਜੰਗਲੀ ਜੀਵਾਂ ਨਾਲ ਵੀ ਅਮੀਰ ਹੈ। ਗੰਗੋਤਰੀ ਨੈਸ਼ਨਲ ਪਾਰਕ ਦੇ ਡਿਪਟੀ ਡਾਇਰੈਕਟਰ ਆਰ ਐਨ ਪਾਂਡੇ ਦਾ ਕਹਿਣਾ ਹੈ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਪੁਲ 'ਤੇ ਇਕ ਸਮੇਂ 'ਤੇ 10 ਸੈਲਾਨੀ ਭੇਜੇ ਜਾਣਗੇ।